ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ, ਜਾਰੀ ਹੋਵੇਗਾ NEET-UG ਦਾ ਨਤੀਜਾ

10/29/2021 10:34:00 AM

ਨਵੀਂ ਦਿੱਲੀ (ਭਾਸ਼ਾ)- ਸੁਪਰੀਮ ਕੋਰਟ ਨੇ ਨੀਟ-ਯੂ.ਜੀ. ਪ੍ਰੀਖਿਆ ਵਿਚ ਬੈਠਣ ਵਾਲੇ 16 ਲੱਖ ਤੋਂ ਵੱਧ ਵਿਦਿਆਰਥੀਆਂ ਦੇ ਨਤੀਜੇ ਐਲਾਨ ਕਰਨ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਅਦਾਲਤ ਨੇ 2 ਵਿਦਿਆਰਥੀਆਂ ਲਈ ਮੁੜ ਪ੍ਰੀਖਿਆ ਕਰਵਾਉਣ ਦੇ ਨਿਰਦੇਸ਼ ਦੇਣ ਸੰਬੰਧੀ ਬਾਂਬੇ ਹਾਈ ਕੋਰਟ ਦੇ ਹਾਲ ਹੀ ਦੇ ਹੁਕਮ ’ਤੇ ਰੋਕ ਲਗਾ ਦਿੱਤੀ। ਦੋਵੇਂ ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਅਤੇ ਓ.ਐੱਮ.ਆਰ. ਸ਼ੀਟ ਮਹਾਰਾਸ਼ਟਰ ਦੇ ਇਕ ਪ੍ਰੀਖਿਆ ਕੇੰਦਰ ਵਿਚ ਆਪਸ ’ਚ ਮਿਲ ਗਏ ਸਨ। ਬੈਂਚ ਨੇ ਕਿਹਾ ਕਿ ਅਸੀਂ ਅਦਾਲਤ ਦੇ ਮੁੜ ਖੁੱਲ੍ਹਣ (ਦੀਵਾਲੀ ਦੀਆਂ ਛੁੱਟੀਆਂ ਤੋਂ ਬਾਅਦ) ’ਤੇ ਦੋਹਾਂ ਵਿਦਿਆਰਥੀਆਂ ਬਾਰੇ ਫ਼ੈਸਲਾ ਲਵਾਂਗੇ। ਇਸ ਦੌਰਾਨ ਅਸੀਂ ਜਵਾਨ ਦਾਖ਼ਲ ਕਰਨ ਲਈ ਨੋਟਿਸ ਜਾਰੀ ਕਰਦੇ ਹਾਂ ਪਰ ਅਸੀਂ 16 ਲੱਖ ਵਿਦਿਆਰਥੀਆਂ ਦਾ ਨਤੀਜਾ ਨਹੀਂ ਰੋਕ ਸਕਦੇ। ਬਾਂਬੇ ਹਾਈ ਕੋਰਟ ਨੇ ਹੁਕਮ ਵਿਚ ਕਿਹਾ ਸੀ ਕਿ ਨੀਟ ਪ੍ਰੀਖਿਆ ਦੇ 2 ਵਿਦਿਆਰਥੀਆਂ ਵੈਸ਼ਨਵੀ ਭੋਪਾਲੀ ਅਤੇ ਅਭਿਸ਼ੇਕ ਸ਼ਿਵਾਜੀ ਲਈ ਆਯੋਜਿਤ ਕੀਤੀ ਜਾਣੀ ਸੀ, ਜਿਨ੍ਹਾਂ ’ਤੇ ਦੋਸ਼ਲਗਾਇਆ ਸੀ ਕਿ ਉਨ੍ਹਾਂ ਨੂੰ ਗਲਤ ਸੀਰੀਅਲ ਨੰਬਰ ਦੇ ਨਾਲ ਪ੍ਰਸ਼ਨ ਪੱਤਰ ਅਤੇ ਉੱਤਰ ਸ਼ੀਟਾਂ ਦਿੱਤੀਆਂ ਗਈਆਂ ਸਨ।

ਇਹ ਵੀ ਪੜ੍ਹੋ : ਸਿੰਘੂ ਸਰਹੱਦ ਕੋਲ ਕਿਸਾਨਾਂ ’ਤੇ ਲਾਠੀਚਾਰਜ ਨੂੰ ਲੈ ਕੇ ਕਿਸਾਨ ਮੋਰਚੇ ਨੇ ਸਰਕਾਰ, ਸੰਘ ’ਤੇ ਵਿੰਨ੍ਹਿਆ ਨਿਸ਼ਾਨਾ

ਬਾਂਬੇ ਹਾਈਕੋਰਟ ਦੇ ਹੁਕਮ ਖਿਲਾਫ ਇਜਾਜ਼ਤ ਪਟੀਸ਼ਨ ’ਤੇ ਨੋਟਿਸ ਜਾਰੀ
ਡਵੀਜ਼ਨ ਬੈਂਚ ਨੇ ਬਾਂਬੇ ਹਾਈ ਕੋਰਟ ਦੇ 20 ਅਕਤੂਬਰ ਦੇ ਹੁਕਮ ਖਿਲਾਫ ਐੱਨ. ਟੀ. ਏ. ਵਲੋਂ ਦਾਇਰ ਵਿਸ਼ੇਸ਼ ਇਜਾਜ਼ਤ ਪਟੀਸ਼ਨ ’ਤੇ ਨੋਟਿਸ ਜਾਰੀ ਕੀਤਾ ਹੈ। ਬੈਂਚ ਨੇ ਹੁਕਮ ’ਤੇ ਰੋਕ ਲਗਾ ਦਿੱਤੀ ਹੈ, ਬਦਲੇ ਵਿਚ ਐੱਨ. ਟੀ. ਏ. ਨੂੰ ਨਤੀਜਾ ਜਾਰੀ ਕਰਨ ਦੀ ਇਜਾਜ਼ਤ ਦਿੰਦੇ ਹੋਏ ਇਸ ਤੱਥ ਦਾ ਵੀ ਨੋਟਿਸ ਲਿਆ ਹੈ ਕਿ 2 ਵਿਦਿਆਰਥੀਆਂ ਦੀ ਕੋਈ ਗਲਤੀ ਨਾ ਹੋਣ ਕਾਰਨ ਪੂਰਵਾਗ੍ਰਹਿ ਤੋਂ ਪੀੜਤ ਸਨ। ਚੋਟੀ ਦੀ ਅਦਾਲਤ ਨੇ ਇਸ ਮਾਮਲੇ ਨੂੰ ਦੇਖਣ ਦਾ ਭਰੋਸਾ ਦਿੰਦੇ ਹੋਏ ਐੱਨ. ਟੀ. ਏ. ਨੂੰ ਅੱਗੇ ਵਧਣ ਅਤੇ ਗ੍ਰੈਜੁਏਟ ਪ੍ਰੀਖਿਆ ਲਈ ਨੀਟ 2021 ਨਤੀਜਾ ਐਲਾਨ ਕਰਨ ਦੀ ਵੀ ਇਜਾਜ਼ਤ ਦਿੱਤੀ ਹੈ।

ਇਹ ਵੀ ਪੜ੍ਹੋ : ਪਟਾਕਿਆਂ ’ਤੇ ਰੋਕ ਕਿਸੇ ਭਾਈਚਾਰੇ ਵਿਰੁੱਧ ਨਹੀਂ ਹੈ : ਸੁਪਰੀਮ ਕੋਰਟ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News