ਨੀਟ-ਯੂ. ਜੀ. ਦੀਆਂ ਪਟੀਸ਼ਨਾਂ ’ਤੇ ਸੁਪਰੀਮ ਕੋਰਟ ’ਚ ਅੱਜ ਹੋਵੇਗੀ ਸੁਣਵਾਈ

Monday, Jul 08, 2024 - 10:01 AM (IST)

ਨਵੀਂ ਦਿੱਲੀ- ਸੁਪਰੀਮ ਕੋਰਟ ਵਿਵਾਦਾਂ ’ਚ ਘਿਰੀ ਮੈਡੀਕਲ ਦਾਖਲਾ ਪ੍ਰੀਖਿਆ ‘ਨੀਟ-ਯੂ. ਜੀ.’ 2024 ਨਾਲ ਜੁੜੀਆਂ ਪਟੀਸ਼ਨਾਂ ’ਤੇ ਸੋਮਵਾਰ ਸੁਣਵਾਈ ਕਰੇਗੀ। ਇਨ੍ਹਾਂ ਪਟੀਸ਼ਨਾਂ ’ਚ ਰਾਸ਼ਟਰੀ ਯੋਗਤਾ ਕਮ ਦਾਖਲਾ ਪ੍ਰੀਖਿਆ-ਗ੍ਰੈਜੂਏਟ (ਨੀਟ-ਯੂ. ਜੀ.) ਦੀ 5 ਮਈ ਨੂੰ ਆਯੋਜਿਤ ਪ੍ਰੀਖਿਆ ’ਚ ਬੇਨਿਯਮੀਆਂ ਅਤੇ ਗਲਤ ਵਿਹਾਰਾਂ ਦਾ ਦੋਸ਼ ਲਾਉਣ ਵਾਲੀਆਂ ਅਤੇ ਇਸ ਨੂੰ ਮੁੜ ਕਰਵਾਉਣ ਲਈ ਨਿਰਦੇਸ਼ ਦੇਣ ਦੀ ਬੇਨਤੀ ਕਰਨ ਵਾਲੀਆਂ ਪਟੀਸ਼ਨਾਂ ਵੀ ਸ਼ਾਮਲ ਹਨ।

ਕੇਂਦਰ ਅਤੇ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਸ਼ੁੱਕਰਵਾਰ ਨੂੰ ਅਦਾਲਤ ’ਚ ਕਿਹਾ ਸੀ ਕਿ ਸੀਕ੍ਰੇਸੀ ਦੀ ਉਲੰਘਣਾ ਦੇ ਕਿਸੇ ਸਬੂਤ ਤੋਂ ਬਿਨਾਂ ਪ੍ਰੀਖਿਆ ਨੂੰ ਰੱਦ ਕਰਨ ਨਾਲ ਲੱਖਾਂ ਉਮੀਦਵਾਰਾਂ ’ਤੇ 'ਗੰਭੀਰ ਪ੍ਰਭਾਵ' ਪੈ ਸਕਦਾ ਹੈ। ਅਦਾਲਤ ਦੀ ਵੈੱਬਸਾਈਟ ’ਤੇ 8 ਜੁਲਾਈ ਦੀ ਅਪਲੋਡ ਕੀਤੀ ਕਾਰਜ ਸੂਚੀ ਅਨੁਸਾਰ ਚੀਫ਼ ਜਸਟਿਸ ਡੀ.ਵਾਈ. ਚੰਦਰਚੂੜ, ਜਸਟਿਸ ਜੇ. ਬੀ. ਪਾਰਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦੀ ਬੈਂਚ ਵਲੋਂ ਪ੍ਰੀਖਿਆ ਨਾਲ ਸਬੰਧਤ ਕੁੱਲ 38 ਪਟੀਸ਼ਨਾਂ ’ਤੇ ਸੁਣਵਾਈ ਕੀਤੀ ਜਾਏਗੀ।


Tanu

Content Editor

Related News