ਜਬਰ ਜ਼ਿਨਾਹ ਦਾ ਦੋਸ਼ੀ ਦੇਵੇਗਾ NEET ਦੀ ਪ੍ਰੀਖਿਆ, ਮਿਲੀ 4 ਦਿਨਾਂ ਦੀ ਜ਼ਮਾਨਤ
Friday, Jun 19, 2026 - 03:52 PM (IST)
ਮੁੰਬਈ- ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਦੀ ਇਕ ਵਿਸ਼ੇਸ਼ ਪੋਕਸੋ ਅਦਾਲਤ ਨੇ ਇਕ ਨਾਬਾਲਗ ਨਾਲ ਜਬਰ ਜ਼ਿਨਾਹ ਦੇ ਦੋਸ਼ 'ਚ ਜੇਲ੍ਹ 'ਚ ਬੰਦ ਇਕ 18 ਸਾਲਾ ਵਿਦਿਆਰਥੀ ਨੂੰ ਚਾਰ ਦਿਨਾਂ ਦੀ ਅਸਥਾਈ ਜ਼ਮਾਨਤ ਦੇ ਦਿੱਤੀ ਹੈ ਤਾਂ ਕਿ ਉਹ ਆਉਣ ਵਾਲੀ 21 ਜੂਨ ਨੂੰ ਹੋਣ ਵਾਲੀ ਮੈਡੀਕਲ ਕਾਲਜ 'ਚ ਪ੍ਰਵੇਸ਼ ਪ੍ਰੀਖਿਆ ਨੀਟ-ਯੂਜੀ 'ਚ ਸ਼ਾਮਲ ਹੋ ਸਕੇ। ਵਿਸ਼ੇਸ਼ ਜੱਸ ਐੱਸ.ਆਰ. ਸ਼ਰਮਾ ਨੇ ਨਵੀਂ ਮੁੰਬਈ ਦੀ ਤਲੋਜਾ ਕੇਂਦਰੀ ਜੇਲ੍ਹ 'ਚ ਬੰਦ ਦੋਸ਼ੀ ਨੂੰ ਇਹ ਰਾਹਤ ਪੀੜਤ ਪੱਖ ਵਲੋਂ ਕੋਈ ਇਤਰਾਜ਼ ਨਾ ਜਤਾਏ ਜਾਣ ਤੋਂ ਬਾਅਦ ਦਿੱਤੀ ਹੈ। ਪੀੜਤ ਪੱਖ ਨੇ ਇਸ ਸ਼ਰਤ 'ਤੇ ਸਹਿਮਤੀ ਜਤਾਈ ਕਿ ਜ਼ਮਾਨਤ 'ਤੇ ਬਾਹਰ ਰਹਿਣ ਦੌਰਾਨ ਦੋਸ਼ੀ ਉਸ ਦੇ ਪਰਿਵਾਰ ਨੂੰ ਬਦਨਾਮ ਜਾਂ ਤੰਗ ਨਹੀਂ ਕਰੇਗਾ।
ਅਦਾਲਤ ਨੇ ਦੋਸ਼ੀ ਨੂੰ 50 ਹਜ਼ਾਰ ਰੁਪਏ ਦਾ ਜ਼ਮਾਨਤ ਬਾਂਡ ਭਰਨ ਦਾ ਨਿਰਦੇਸ਼ ਦਿੱਤਾ। ਅਦਾਲਤ ਨੇ ਵੀਰਵਾਰ ਨੂੰ ਪਾਸ ਆਪਣੇ ਆਦੇਸ਼ 'ਚ ਕਿਹਾ,''ਦੋਸ਼ੀ ਨੇ ਵਚਨ ਦਿੱਤਾ ਹੈ ਕਿ ਉਹ 21 ਜੂਨ ਨੂੰ ਹੋਣ ਵਾਲੀ ਨੀਟ ਪ੍ਰੀਖਿਆ 'ਚ ਸ਼ਾਮਲ ਹੋਵੇਗਾ ਅਤੇ ਸਰੰਡਰ ਕਰਦੇ ਸਮੇਂ ਜਾਂਚ ਅਧਿਕਾਰੀ ਨੇ ਪ੍ਰੀਖਿਆ 'ਚ ਸ਼ਾਮਲ ਹੋਣ ਨਾਲ ਜੁੜੇ ਸਹਾਇਕ ਦਸਤਾਵੇਜ਼ ਸੌਂਪੇਗਾ। ਦੋਸ਼ੀ 22 ਜੂਨ ਨੂੰ ਦੁਪਹਿਰ 2 ਵਜੇ ਤੋਂ ਪਹਿਲਾਂ ਸੰਬੰਧਤ ਜਾਂਚ ਅਧਿਕਾਰੀ ਦੇ ਸਾਹਮਣੇ ਸਰੰਡਰ ਕਰੇਗਾ।'' ਜ਼ਮਾਨਤ ਪਟੀਸ਼ਨ ਦਾਇਰ ਕਰਦੇ ਹੋਏ ਬਚਾਅ ਪੱਖ ਦੇ ਵਕੀਲ ਨੇ ਤਰਕ ਦਿੱਤਾ ਸੀ ਕਿ ਅਪਰਾਧਕ ਨਿਆਂ ਪ੍ਰਣਾਲੀ ਦਾ ਮਕਸਦ ਸੁਧਾਰ ਕਰਨਾ ਹੈ ਅਤੇ ਦੋਸ਼ੀ ਨੂੰ ਆਪਣੀ ਗਲਤੀ ਸੁਧਾਰਨ ਲਈ ਪ੍ਰੀਖਿਆ 'ਚ ਸ਼ਾਮਲ ਹੋਣ ਦਾ ਇਕ ਮੌਕਾ ਮਿਲਣਾ ਚਾਹੀਦਾ। ਅਦਾਲਤ ਨੇ ਕੁਝ ਸ਼ਰਤਾਂ ਲਾਗੂ ਕਰਦੇ ਹੋਏ ਇਹ ਆਦੇਸ਼ ਪਾਸ ਕੀਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
