ਦਿੱਲੀ ਸਰਕਾਰ NEET ਦੇ 97 ਪ੍ਰੀਖਿਆ ਕੇਂਦਰਾਂ ਦੇ ਬਾਹਰ ਮਾਪਿਆਂ ਲਈ ਬਣਾਏਗੀ ''ਕੂਲਿੰਗ ਜ਼ੋਨ''
Thursday, Jun 18, 2026 - 12:55 PM (IST)
ਨਵੀਂ ਦਿੱਲੀ- ਦਿੱਲੀ ਸਰਕਾਰ ਆਉਣ ਵਾਲੇ ਐਤਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ 97 ਪ੍ਰੀਖਿਆ ਕੇਂਦਰਾਂ 'ਤੇ ਹੋਣ ਵਾਲੀ NEET (ਮੈਡੀਕਲ ਕਾਲਜ ਪ੍ਰਵੇਸ਼ ਪ੍ਰੀਖਿਆ) ਪ੍ਰੀਖਿਆ ਦੌਰਾਨ ਉਮੀਦਵਾਰਾਂ ਦੇ ਮਾਪਿਆਂ ਲਈ 'ਕੂਲਿੰਗ ਜ਼ੋਨ' ਬਣਾਏਗੀ। ਵਿਦਿਆਰਥੀਆਂ ਦੇ ਨਾਲ ਆਉਣ ਵਾਲੇ ਮਾਪੇ ਪ੍ਰੀਖਿਆ ਦੌਰਾਨ ਖੁੱਲ੍ਹੇ ਅਸਮਾਨ 'ਚ ਉਡੀਕ ਕਰਨ ਦੀ ਬਜਾਏ ਇਨ੍ਹਾਂ ਕੂਲਿੰਗ ਜ਼ੋਨਾਂ 'ਚ ਬੈਠ ਸਕਦੇ ਹਨ। ਮੁੱਖ ਮੰਤਰੀ ਦਫ਼ਤਰ (CMO) ਨੇ ਵੀਰਵਾਰ ਨੂੰ ਇਕ ਬਿਆਨ 'ਚ ਇਹ ਐਲਾਨ ਕੀਤਾ। ਮੁੱਖ ਮੰਤਰੀ ਰੇਖਾ ਗੁਪਤਾ ਨੇ ਕਿਹਾ ਕਿ ਦਿੱਲੀ 'ਚ ਰਾਸ਼ਟਰੀ ਯੋਗਤਾ ਕਮ ਪ੍ਰਵੇਸ਼ ਪ੍ਰੀਖਿਆ (NEET) ਲਈ ਕੁੱਲ 97 ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ 'ਚ ਸਰਕਾਰੀ ਸਕੂਲਾਂ 'ਚ 69 ਅਤੇ ਕੇਂਦਰੀ ਸਕੂਲਾਂ 'ਚ 28 ਸ਼ਾਮਲ ਹਨ। ਉਨ੍ਹਾਂ ਅੱਗੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਨ੍ਹਾਂ ਪ੍ਰੀਖਿਆ ਕੇਂਦਰਾਂ ਦੇ ਆਲੇ-ਦੁਆਲੇ ਵਿਸ਼ੇਸ਼ ਕੂਲਿੰਗ ਜ਼ੋਨ ਸਥਾਪਤ ਕਰ ਰਿਹਾ ਹੈ, ਜਿੱਥੇ ਵਿਦਿਆਰਥੀਆਂ ਦੇ ਮਾਪਿਆਂ ਅਤੇ ਰਿਸ਼ਤੇਦਾਰਾਂ ਦੇ ਬੈਠਣ, ਆਰਾਮ ਕਰਨ ਅਤੇ ਗਰਮੀ ਤੋਂ ਰਾਹਤ ਪਾਉਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣਗੇ।
ਗੁਪਤਾ ਦੇ ਅਨੁਸਾਰ, ਇਨ੍ਹਾਂ ਕੂਲਿੰਗ ਜ਼ੋਨ 'ਚ ਬੈਠਣ ਦੀ ਸਹੂਲਤ, ਸਵੱਛ ਪਾਣੀ, ਨਿੰਬੂ ਪਾਣੀ, ਓਆਰਐੱਫ, ਚਾਹ ਅਤੇ ਮੁੱਢਲੀ ਸਹਾਇਤਾ ਵਰਗੀਆਂ ਜ਼ਰੂਰੀ ਸਹੂਲਤਾਂ ਉਪਲੱਬਧ ਰਹਿਣਗੀਆਂ ਤਾਂ ਕਿ ਮਾਪਿਆਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅੱਗੇ ਕਿਹਾ ਕਿ ਜਦੋਂ ਵਿਦਿਆਰਥੀ ਪ੍ਰੀਖਿਆ ਦੌਰਾਨ ਪ੍ਰੀਖਿਆ ਕੇਂਦਰ ਦੇ ਅੰਦਰ ਹੁੰਦੇ ਹਨ, ਤਾਂ ਮਾਪੇ ਘੰਟਿਆਂਬੱਧੀ ਧੁੱਪ ਅਤੇ ਗਰਮੀ 'ਚ ਖੜ੍ਹੇ ਰਹਿਣ, ਅਕਸਰ ਛਾਂ ਦੀ ਭਾਲ ਕਰਨ, ਪਾਰਕਾਂ 'ਚ ਸਮਾਂ ਬਿਤਾਉਣ ਜਾਂ ਨੇੜਲੇ ਬਾਜ਼ਾਰਾਂ 'ਚ ਘੁੰਮਣ ਲਈ ਮਜਬੂਰ ਹੁੰਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਨੂੰ ਧਿਆਨ 'ਚ ਰੱਖਦੇ ਹੋਏ, ਉਨ੍ਹਾਂ ਦੀ ਸਰਕਾਰ ਨੇ ਪ੍ਰੀਖਿਆ ਕੇਂਦਰਾਂ ਦੇ ਬਾਹਰ 'ਕੂਲਿੰਗ ਜ਼ੋਨ' ਬਣਾਉਣ ਦਾ ਫੈਸਲਾ ਕੀਤਾ ਹੈ। 3 ਮਈ ਨੂੰ ਆਯੋਜਿਤ ਕੀਤੀ ਗਈ ਮੈਡੀਕਲ ਪ੍ਰਵੇਸ਼ ਪ੍ਰੀਖਿਆ ਨੀਟ ਨੂੰ ਬੇਨਿਯਮੀਆਂ ਦੇ ਦੋਸ਼ਾਂ ਵਿਚਾਲੇ ਰੱਦ ਕਰ ਦਿੱਤਾ ਗਿਆ ਸੀ। ਹੁਣ ਇਹ ਪ੍ਰੀਖਿਆ 21 ਜੂਨ ਨੂੰ ਮੁੜ ਆਯੋਜਿਤ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
