''ਮੇਰੇ ਤੋਂ ਕੁਝ ਨਹੀਂ ਹੋਣਾ..!'' NEET ਪ੍ਰੀਖਿਆ ਦੇਣ ਮਗਰੋਂ 19 ਸਾਲਾ ਵਿਦਿਆਰਥਣ ਨੇ ਚੁੱਕ ਲਿਆ ਖ਼ੌਫ਼ਨਾਕ ਕਦਮ
Tuesday, Jun 23, 2026 - 11:14 AM (IST)
ਮਹਰਾਜਗੰਜ- ਉੱਤਰ ਪ੍ਰਦੇਸ਼ ਦੇ ਮਹਰਾਜਗੰਜ ਕੋਤਵਾਲੀ ਥਾਣਾ ਖੇਤਰ ਦੇ ਚੌਪਰੀਆ ਕੰਚਨਪੁਰਾ ਪਿੰਡ 'ਚ ਨੀਟ ਦੀ ਉਮੀਦਵਾਰ ਰਹੀ ਇਕ ਵਿਦਿਆਰਥਣ ਨੇ ਖੁਦਕੁਸ਼ੀ ਕਰ ਲਈ। ਪੁਲਸ ਨੇ ਮੰਗਲਵਾਰ ਨੂੰ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਮ੍ਰਿਤਕਾ ਦੀ ਪਛਾਣ ਚੰਚਲ ਭਾਰਤੀ (19) ਵਜੋਂ ਹੋਈ ਹੈ। ਪਰਿਵਾਰ ਵਾਲਿਆਂ ਅਨੁਸਾਰ 21 ਜੂਨ ਨੂੰ ਰਾਸ਼ਟਰੀ ਦਾਖ਼ਲਾ ਸਹਿ ਪ੍ਰਵੇਸ਼ ਪ੍ਰੀਖਿਆ (ਨੀਟ) ਦੀ ਮੁੜ ਪ੍ਰੀਖਿਆ ਦੇਣ ਤੋਂ ਬਾਅਦ ਮਾਨਸਿਕ ਤਣਾਅ 'ਚ ਸੀ ਅਤੇ ਕਰੀਅਰ ਨੂੰ ਲੈ ਕੇ ਪਰੇਸ਼ਾਨ ਸੀ। ਪੁਲਸ ਨੇ ਦੱਸਿਆ ਕਿ ਚੰਚਲ ਘਰ ਦੇ ਅੰਦਰ ਬੇਹੋਸ਼ ਮਿਲੀ।
ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਅਨੁਸਾਰ, ਹਾਦਸੇ ਵਾਲੀ ਜਗ੍ਹਾ ਤੋਂ ਵਿਦਿਆਰਥਣ ਦੀ ਨੀਟ ਦੀ ਪ੍ਰਸ਼ਨ ਪੁਸਤਿਕਾ ਬਰਾਮਦ ਹੋਈ। ਉਸ 'ਤੇ ਹੱਥ ਨਾਲ ਲਿਖਿਆ ਸੀ,''ਮੇਰੇ ਤੋਂ ਕੁਝ ਨਹੀਂ ਹੋ ਸਕਦਾ ਮੇਰੇ ਭਈਆ।'' ਕੋਤਵਾਲੀ ਦੇ ਇੰਚਾਰਜ ਇੰਸਪੈਕਟਰ (ਐੱਸਐੱਚਓ) ਨਿਰਭਯ ਸਿੰਘ ਨੇ ਦੱਸਿਆ ਕਿ ਸੁਸਾਈਟ ਨੋਡ ਅਤੇ ਪ੍ਰਸ਼ਨ ਪੁਸਤਿਕਾ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਕਿਹਾ ਕਿ ਹੱਥ ਦੀ ਲਿਖਾਈ ਦੀ ਫੋਰੈਂਸਿਕ ਜਾਂਚ ਕਰਵਾਈ ਜਾਵੇਗੀ। ਪੁਲਸ ਅਨੁਸਾਰ ਮ੍ਰਿਤਕਾ ਦੇ ਪਿਤਾ ਦਰਜ਼ੀ ਦਾ ਕੰਮ ਕਰਦੇ ਹਨ ਅਤੇ ਆਰਥਿਕ ਤੰਗੀ ਦੇ ਬਾਵਜੂਦ ਉਹ ਬੱਚਿਆਂ ਨੂੰ ਪੜ੍ਹਾ ਰਹੇ ਸਨ। ਪਰਿਵਾਰ ਵਾਲਿਆਂ ਨੇ ਦੱਸਿਆ ਕਿ ਚੰਚਲ ਪੜ੍ਹਾਈ 'ਚ ਹੁਸ਼ਿਆਰ ਸੀ ਅਤੇ ਉਸ ਨੂੰ ਕਾਫ਼ੀ ਉਮੀਦਾਂ ਸਨ। ਐੱਸਐੱਚਓ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥਣ ਦੀ ਮੌਤ ਦੀ ਸਾਰੇ ਪਹਿਲੂਆਂ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਕਾਨੂੰਨੀ ਕਾਰਵਾਈ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
