ਸਿਰਫ ਅੰਗਰੇਜ਼ੀ ਗਿਆਨ ਨਾਲ ਹੀ ਪੈਸਾ ਕਮਾਇਆ ਜਾ ਸਕਦੈ, ਇਸ ਧਾਰਨਾ ਨੂੰ ਬਦਲਣ ਦੀ ਜ਼ਰੂਰਤ : ਭਾਗਵਤ
Sunday, Aug 18, 2019 - 01:16 AM (IST)

ਨਵੀਂ ਦਿੱਲੀ— ਆਰ. ਐੱਸ. ਐੱਸ. ਪ੍ਰਮੁੱਖ ਮੋਹਨ ਭਾਗਵਤ ਨੇ ਸ਼ਨੀਵਾਰ ਨੂੰ ਕਿਹਾ ਕਿ ਇਸ ਧਾਰਨਾ ਨੂੰ ਬਦਲਣ ਦੀ ਜ਼ਰੂਰਤ ਹੈ ਕਿ ਸਿਰਫ ਅੰਗਰੇਜ਼ੀ ਭਾਸ਼ਾ ਦੇ ਗਿਆਨ ਨਾਲ ਹੀ ਪੈਸਾ ਕਮਾਇਆ ਜਾ ਸਕਦਾ ਹੈ। ਉਨ੍ਹਾਂ ਮਾਂ ਬੋੋਲੀਆਂ ਨੂੰ ਬੜ੍ਹਾਵਾ ਦੇਣ ’ਤੇ ਜ਼ੋਰ ਦਿੱਤਾ। ਭਾਗਵਤ ਨੇ ਉਕਤ ਪ੍ਰਗਟਾਵਾ ਇੱਥੇ ਇੰਦਰਾ ਗਾਂਧੀ ਰਾਸ਼ਟਰੀ ਮੁਕਤ ਯੂਨੀਵਰਸਿਟੀ ’ਚ ਆਰ. ਐੱਸ. ਐੱਸ. ਨਾਲ ਸਬੰਧਤ ਸਿੱਖਿਆ ਸੰਸਕ੍ਰਿਤੀ ਦੀ ਤਰੱਕੀ ’ਤੇ ਭਰੋਸਾ (ਐੱਸ. ਐੱਸ. ਯੂ. ਐੱਨ.) ਵਲੋਂ ਆਯੋਜਿਤ 2 ਦਿਨਾ ਸੰਮੇਲਨ ਦੌਰਾਨ ਕੀਤਾ।