NDRF ਟੀਮ ਨੇ ਤੁਰਕੀ ’ਚ 6 ਸਾਲਾ ਬੱਚੀ ਨੂੰ ਮਲਬੇ ’ਚੋਂ ਜ਼ਿੰਦਾ ਕੱਢਿਆ ਬਾਹਰ (ਵੀਡੀਓ)

Friday, Feb 10, 2023 - 09:24 AM (IST)

NDRF ਟੀਮ ਨੇ ਤੁਰਕੀ ’ਚ 6 ਸਾਲਾ ਬੱਚੀ ਨੂੰ ਮਲਬੇ ’ਚੋਂ ਜ਼ਿੰਦਾ ਕੱਢਿਆ ਬਾਹਰ (ਵੀਡੀਓ)

ਅੰਕਾਰਾ/ਨਵੀਂ ਦਿੱਲੀ (ਭਾਸ਼ਾ)- ਤੁਰਕੀ ਅਤੇ ਸੀਰੀਆ ’ਚ ਆਏ ਵਿਨਾਸ਼ਕਾਰੀ ਭੂਚਾਲ ਨਾਲ ਪ੍ਰਭਾਵਿਤ ਖੇਤਰ ’ਚ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ’ਚੋਂ ਹੋਰ ਲਾਸ਼ਾਂ ਕੱਢਣ ਤੋਂ ਬਾਅਦ ਮਰਨ ਵਾਲਿਆਂ ਦੀ ਗਿਣਤੀ 20,000 ਤੋਂ ਵੱਧ ਹੋ ਗਈ ਹੈ। ਪ੍ਰਭਾਵਿਤ ਤੁਰਕੀ ’ਚ ਰਾਹਤ ਅਤੇ ਬਚਾਅ ਕਾਰਜਾਂ ’ਚ ਸ਼ਾਮਲ ਭਾਰਤ ਦੀ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ. ਡੀ. ਆਰ. ਐੱਫ.) ਦੀ ਇਕ ਟੀਮ ਨੇ ਗੰਜੀਆਟੇਪ ’ਚ ਮਲਬੇ ’ਚੋਂ ਇਕ 6 ਸਾਲਾ ਬੱਚੀ ਬੇਰੇਨ ਨੂੰ ਸੁਰੱਖਿਅਤ ਬਾਹਰ ਕੱਢਿਆ। ਐੱਨ. ਡੀ. ਆਰ. ਐੱਫ ਨੇ ਬਚਾਅ ਕਾਰਜਾਂ ਲਈ 3 ਟੀਮਾਂ ਤੁਰਕੀ ਭੇਜੀਆਂ ਹਨ। ਬੱਚੀ ਨੂੰ ਬਚਾਏ ਜਾਣ ਦੀ ਵੀਡੀਓ ਸਾਂਝੀ ਕਰਦੇ ਹੋਏ ਗ੍ਰਹਿ ਮੰਤਰਾਲਾ ਦੇ ਬੁਲਾਰੇ ਨੇ ਟਵੀਟ ਕੀਤਾ, “ਅਸੀਂ ਇਸ ਕੁਦਰਤੀ ਆਫ਼ਤ ਵਿੱਚ ਤੁਰਕੀ ਦੇ ਨਾਲ ਹਾਂ। ਭਾਰਤ ਦਾ NDRF ਜ਼ਮੀਨੀ ਪੱਧਰ 'ਤੇ ਬਚਾਅ ਅਤੇ ਰਾਹਤ ਕਾਰਜ ਮੁਹਿੰਮ ਚਲਾ ਰਿਹਾ ਹੈ। ਭਾਰਤੀ ਟੀਮ ਨੇ ਅੱਜ ਗੰਜੀਆਟੇਪ ਦੇ ਨੂਰਦਾਗੀ ਵਿੱਚ ਮਲਬੇ ਵਿੱਚੋਂ ਇੱਕ 6 ਸਾਲਾ ਬੱਚੀ ਨੂੰ ਸਫ਼ਲਤਾਪੂਰਵਕ ਬਾਹਰ ਕੱਢ ਲਿਆ।'

ਇਹ ਵੀ ਪੜ੍ਹੋ: ਬੰਦ ਮਕਾਨ ’ਚੋਂ ਮਿਲਿਆ ਮਨੁੱਖੀ ਪਿੰਜਰ, ਇਲਾਕੇ 'ਚ ਫੈਲੀ ਸਨਸਨੀ

 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ , ਸਾਨੂੰ ਆਪਣੇ ਐੱਨ. ਡੀ. ਆਰ. ਐੱਫ. ’ਤੇ ਮਾਣ ਹੈ। ਤੁਰਕੀ ’ਚ ਬਚਾਅ ਮੁਹਿੰਮ ’ਚ ਟੀਮ ਆਈ. ਐੱਨ. ਡੀ.-11 ਨੇ ਗੰਜੀਆਟੇਪ ਸ਼ਹਿਰ ’ਚ ਇਕ 6 ਸਾਲ ਦੀ ਬੱਚੀ ਬੇਰੇਨ ਦੀ ਜਾਨ ਬਚਾਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਅਸੀਂ ਐੱਨ. ਡੀ. ਆਰ. ਐੇੱਫ ਭਾਰਤ ਨੂੰ ਦੁਨੀਆ ਦੀ ਮੋਹਰੀ ਡਿਜ਼ਾਸਟਰ ਰਿਸਪਾਂਸ ਫੋਰਸ ਬਣਾਉਣ ਲਈ ਵਚਨਬੱਧ ਹੈ।  ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ ਕਿ ਭੂਚਾਲ ਰਾਹਤ ਕਾਰਜਾਂ ਲਈ ਬਚਾਅ ਕਰਮਚਾਰੀਆਂ, ਜ਼ਰੂਰੀ ਸਮਾਨ ਅਤੇ ਮੈਡੀਕਲ ਉਪਕਰਣਾਂ ਨੂੰ ਲੈ ਕੇ ਭਾਰਤ ਦਾ ਛੇਵਾਂ ਜਹਾਜ਼ ਤੁਰਕੀ ਪਹੁੰਚ ਗਿਆ ਹੈ। ਛੇਵੀਂ ਉਡਾਣ ’ਚ ਭੂਚਾਲ ਪ੍ਰਭਾਵਿਤ ਦੇਸ਼ ਲਈ ਹੋਰ ਬਚਾਅ ਟੀਮਾਂ, ਕੁੱਤਿਆਂ ਦੇ ਦਸਤੇ ਅਤੇ ਜ਼ਰੂਰੀ ਦਵਾਈਆਂ ਹਨ। 

ਇਹ ਵੀ ਪੜ੍ਹੋ: ਅਮਰੀਕਾ 'ਚ ਵਾਪਰੇ ਭਿਆਨਕ ਸੜਕ ਹਾਦਸੇ 'ਚ ਜ਼ਖ਼ਮੀ ਹੋਈ ਭਾਰਤੀ ਵਿਦਿਆਰਥਣ ਲੜ ਰਹੀ ਹੈ ਜ਼ਿੰਦਗੀ ਲਈ ਜੰਗ

ਇੱਥੇ ਦੱਸ ਦੇਈਏ ਕਿ ਭਾਰਤ ਨੇ ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਤੋਂ ਬਾਅਦ ਦੋਵਾਂ ਦੇਸ਼ਾਂ ਦੀ ਮਦਦ ਲਈ "ਆਪ੍ਰੇਸ਼ਨ ਦੋਸਤ" ਸ਼ੁਰੂ ਕੀਤਾ ਹੈ। ਦੋਵਾਂ ਦੇਸ਼ਾਂ ਵਿਚ ਇਸ ਭੂਚਾਲ ਕਾਰਨ ਹੁਣ ਤੱਕ 20,000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਨੇ ਕਿਹਾ ਕਿ ਐੱਨ.ਡੀ.ਆਰ.ਐੱਫ. ਕੰਕਰੀਟ ਦੇ ਮਲਬੇ ਅਤੇ ਹੋਰ ਢਾਂਚੇ ਨੂੰ ਤੋੜਨ ਲਈ ਚਿਪ ਅਤੇ ਮਸ਼ੀਨਾਂ ਦੀ ਵਰਤੋਂ ਕਰ ਰਿਹਾ ਹੈ ਅਤੇ ਇਸ ਵਿੱਚ ਡੂੰਘਾਈ ਤੱਕ ਜਾਣ ਵਾਲੇ ਰਾਡਾਰ ਹਨ ਜੋ ਕਿਸੇ ਵਿਅਕਤੀ ਦੇ ਦਿਲ ਦੀ ਧੜਕਣ ਵਰਗੀ ਹਲਕੀ ਆਵਾਜ਼ ਨੂੰ ਵੀ ਫੜ ਲੈਂਦੇ ਹਨ।

ਇਹ ਵੀ ਪੜ੍ਹੋ: ਮੰਦਭਾਗੀ ਖ਼ਬਰ, ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਕੈਨੇਡਾ ਗਈ 20 ਸਾਲਾ ਕੁੜੀ ਨੇ ਕੀਤੀ ਖ਼ੁਦਕੁਸ਼ੀ


author

cherry

Content Editor

Related News