ਭਾਰਤ ''ਚ 2018 ਦੌਰਾਨ ਰੋਜ਼ਾਨਾ 109 ਬੱਚੇ ਯੌਨ ਸ਼ੋਸ਼ਣ ਦਾ ਹੋਏ ਸ਼ਿਕਾਰ : NCRB ਰਿਪੋਰਟ

01/12/2020 3:55:30 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਦੀ ਹਾਲ ਹੀ 'ਚ ਜਾਰੀ ਇਕ ਰਿਪੋਰਟ 'ਚ ਖੁਲਾਸਾ ਹੋਇਆ ਹੈ ਕਿ ਭਾਰਤ 'ਚ ਸਾਲ 2018 ਦੌਰਾਨ ਹਰੇਕ ਦਿਨ ਔਸਤਨ 109 ਬੱਚਿਆਂ ਦਾ ਬਾਲ ਸ਼ੋਸ਼ਣ ਹੋਇਆ ਹੈ। ਐੱਨ. ਸੀ. ਆਰ. ਬੀ. ਦੇ ਅੰਕੜਿਆਂ ਮੁਤਾਬਕ ਬਾਲ ਯੌਨ ਸ਼ੋਸ਼ਣ ਸੁਰੱਖਿਆ ਕਾਨੂੰਨ (ਪੋਕਸੋ) ਤਹਿਤ ਸਾਲ 2017 'ਚ 32,608 ਮਾਮਲੇ ਦਰਜ ਕੀਤੇ ਗਏ, ਉੱਥੇ ਹੀ 2018 'ਚ ਇਸ ਕਾਨੂੰਨ ਤਹਿਤ 39,827 ਮਾਮਲੇ ਦਰਜ ਕੀਤੇ ਗਏ। ਅੰਕੜਿਆਂ ਮੁਤਾਬਕ 2018 'ਚ ਬੱਚਿਆਂ ਨਾਲ ਯੌਨ ਸ਼ੋਸ਼ਣ ਦੇ 21,605 ਮਾਮਲੇ ਦਰਜ ਹੋਏ, ਜਿਨ੍ਹਾਂ 'ਚ ਕੁੜੀਆਂ ਨਾਲ ਜੁੜੇ 21,401 ਮਾਮਲੇ ਅਤੇ ਮੁੰਡਿਆਂ ਨਾਲ ਜੁੜੇ 204 ਮਾਮਲੇ ਸਨ।

ਰਿਪੋਰਟ ਮੁਤਾਬਕ ਯੌਨ ਸ਼ੋਸ਼ਣ ਦੇ ਸਭ ਤੋਂ ਵਧ 2,832 ਮਾਮਲੇ ਮਹਾਰਾਸ਼ਟਰ 'ਚ, ਉੱਤਰ ਪ੍ਰਦੇਸ਼ 'ਚ 2,023 ਅਤੇ ਤਾਮਿਲਨਾਡੂ 'ਚ 1,457 ਮਾਮਲੇ ਦਰਜ ਕੀਤੇ ਗਏ। ਰਿਪੋਰਟ ਦੱਸਦੀ ਹੈ ਕਿ ਬੱਚਿਆਂ ਵਿਰੁੱਧ ਅਪਰਾਧ ਦੇ ਮਾਮਲੇ ਤੇਜ਼ੀ ਨਾਲ ਵਧੇ ਹਨ। ਚਾਈਲਡ ਰਾਈਟਸ ਐਂਡ ਯੂ (ਕ੍ਰਾਈ) 'ਚ ਪਾਲਿਸੀ ਰਿਸਰਚ ਐਂਡ ਐਡਵੋਕੇਸੀ ਦੀ ਡਾਇਰੈਕਟਰ ਪ੍ਰੀਤੀ ਮਹਾਰਾ ਨੇ ਕਿਹਾ ਕਿ ਬੱਚਿਆਂ ਵਿਰੁੱਧ ਵਧਦੇ ਅਪਰਾਧ ਚਿੰਤਾ ਦਾ ਕਾਰਨ ਹਨ।


Tanu

Content Editor

Related News