2019 ''ਚ ਕੇਂਦਰੀ ਹਥਿਆਰਬੰਦ ਪੁਲਸ ਫੋਰਸ ਦੇ 36 ਜਵਾਨਾਂ ਨੇ ਕੀਤੀ ਖ਼ੁਦਕੁਸ਼ੀ
Wednesday, Sep 02, 2020 - 06:00 PM (IST)
ਨਵੀਂ ਦਿੱਲੀ- ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ.ਸੀ.ਆਰ.ਬੀ.) ਦੇ ਤਾਜ਼ਾ ਅੰਕੜਿਆਂ ਅਨੁਸਾਰ 2019 'ਚ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲੇ ਹਥਿਆਰਬੰਦ ਪੁਲਸ ਫੋਰਸਾਂ ਦੇ 36 ਜਵਾਨਾਂ ਨੇ ਖ਼ੁਦਕੁਸ਼ੀ ਕਰ ਲਈ। 6 ਸਾਲਾਂ 'ਚ ਅਜਿਹੀਆਂ ਕੁੱਲ 433 ਘਟਨਾਵਾਂ ਹੋਈਆਂ ਹਨ। ਅੰਕੜਿਆਂ ਅਨੁਸਾਰ 6 ਸਾਲ ਦੌਰਾਨ ਕੇਂਦਰੀ ਹਥਿਆਰਬੰਦ ਪੁਲਸ ਫੋਰਸਾਂ (ਸੀ.ਏ.ਪੀ.ਐੱਫ.) ਦੇ 433 ਕਰਮੀਆਂ ਨੇ ਖ਼ੁਦਕੁਸ਼ੀ ਕੀਤੀ। ਸਾਲ 2018 'ਚ ਸਭ ਤੋਂ ਘੱਟ 28 ਅਜਿਹੇ ਮਾਮਲੇ ਦਰਜ ਕੀਤੇ ਗਏ, ਜਦੋਂ ਕਿ 2014 'ਚ ਸਭ ਤੋਂ ਵੱਧ 175 ਮਾਮਲੇ ਸਾਹਮਣੇ ਆਏ। ਸਾਲ 2017 'ਚ ਅਜਿਹੀਆਂ ਘਟਨਾਵਾਂ ਦੀ ਗਿਣਤੀ 60 ਸੀ, ਜਦੋਂ ਕਿ 2016 'ਚ 74 ਅਤੇ 2015 'ਚ 60 ਸੀ।
ਗ੍ਰਹਿ ਮੰਤਰਾਲੇ ਦੇ ਪ੍ਰਸ਼ਾਸਨਿਕ ਕੰਟਰੋਲ 'ਚ ਆਉਣ ਵਾਲੇ ਸੀ.ਏ.ਪੀ.ਐੱਫ. 'ਚ 7 ਕੇਂਦਰੀ ਸੁਰੱਖਿਆ ਫੋਰਸ ਸ਼ਾਮਲ ਹਨ। ਇਸ 'ਚ ਆਸਾਮ ਰਾਈਫਲਜ਼ ਤੋਂ ਇਲਾਵਾ ਸਰਹੱਦੀ ਸੁਰੱਖਿਆ ਫੋਰਸ, ਕੇਂਦਰੀ ਰਿਜ਼ਰਵ ਪੁਲਸ ਫੋਰਸ, ਕੇਂਦਰੀ ਉਦਯੋਗਿਕ ਸੁਰੱਖਿਆ ਫੋਰਸ, ਭਾਰਤ-ਤਿੱਬਤ ਸਰਹੱਦੀ ਪੁਲਸ, ਹਥਿਆਰਬੰਦ ਸਰਹੱਦੀ ਫੋਰਸ ਅਤੇ ਰਾਸ਼ਟਰੀ ਸੁਰੱਖਿਆ ਗਾਰਡ ਸ਼ਾਮਲ ਹਨ। ਐੱਨ.ਸੀ.ਆਰ.ਬੀ. ਨੇ ਕਿਹਾ ਕਿ ਇਕ ਜਨਵਰੀ 2019 ਨੂੰ ਸੀ.ਏ.ਪੀ.ਐੱਫ. 'ਚ 9,23,800 ਕਰਮੀ ਸਨ। ਇਹ ਫੋਰਸ ਸਰਹੱਦਾਂ ਦੀ ਸੁਰੱਖਿਆ ਤੋਂ ਇਲਾਵਾ ਅੰਦਰੂਨੀ ਸੁਰੱਖਿਆ ਬਣਾਏ ਰੱਖਣ ਅਤੇ ਗੈਰ-ਕਾਨੂੰਨੀ ਗਤੀਵਿਧੀਆਂ 'ਤੇ ਰੋਕ ਲਗਾਉਣ 'ਚ ਕੇਂਦਰ ਅਤੇ ਰਾਜ ਸਰਕਾਰਾਂ ਦੀ ਮਦਦ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਐੱਨ.ਸੀ.ਆਰ.ਬੀ. ਨੇ ਖ਼ੁਦਕੁਸ਼ੀ ਦੇ ਮਾਮਲਿਆਂ ਦਾ ਪੂਰਾ ਵੇਰਵਾ ਨਹੀਂ ਦਿੱਤਾ।