ਗੰਗੂਬਾਈ ਕਾਠਿਆਵਾੜੀ ਕਰੈਕਟਰ ਨੂੰ ਲੈ ਕੇ ਸਖ਼ਤ ਹੋਇਆ NCPCR

Tuesday, Feb 15, 2022 - 01:27 AM (IST)

ਗੰਗੂਬਾਈ ਕਾਠਿਆਵਾੜੀ ਕਰੈਕਟਰ ਨੂੰ ਲੈ ਕੇ ਸਖ਼ਤ ਹੋਇਆ NCPCR

ਨਵੀਂ ਦਿੱਲੀ (ਨਵੋਦਿਆ ਟਾਈਮਸ)- ਫਿਲਮ ਗੰਗੂਬਾਈ ਕਾਠਿਆਵਾੜੀ ਨੂੰ ਲੈ ਕੇ ਇਕ ਵੀਡੀਓ ਦੇ ਸੰਬੰਧ ’ਚ ਰਾਸ਼ਟਰੀ ਬਾਲ ਅਧਿਕਾਰ ਹਿਫਾਜ਼ਤ ਕਮਿਸ਼ਨ (ਐੱਨ. ਸੀ. ਪੀ. ਸੀ. ਆਰ.) ਨੂੰ ਸ਼ਿਕਾਇਤ ਮਿਲੀ ਹੈ, ਜਿਸ ’ਚ ਇਕ ਛੋਟੀ ਬੱਚੀ ਜਲਦ ਹੀ ਰਿਲੀਜ਼ ਹੋਣ ਵਾਲੀ ਫਿਲਮ ਗੰਗੂਬਾਈ ਕਾਠਿਆਵਾੜੀ ਦਾ ਮੇਕਅਪ ਕਰ ਕੇ ਉਸ ਦੀ ਕਾਪੀ ਕਰ ਰਹੀ ਹੈ।

ਇਹ ਖ਼ਬਰ ਪੜ੍ਹੋ- ਵਿਧਾਨ ਸਭਾ ਚੋਣਾਂ : ਉੱਤਰਾਖੰਡ 'ਚ 59.37 ਤੇ ਯੂ.ਪੀ. ਵਿਚ 60.31 ਫੀਸਦੀ ਹੋਈ ਵੋਟਿੰਗ
ਉਕਤ ਮਾਮਲੇ ਨੂੰ ਲੈ ਕੇ ਐੱਨ. ਸੀ. ਪੀ. ਸੀ. ਆਰ. ਨੇ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਦੇ ਸੰਯੁਕਤ ਸਕੱਤਰ (ਪੀ. ਐਂਡ ਏ.) ਵਿਕਰਮ ਸਹਾਏ ਨੂੰ ਪੱਤਰ ਲਿਖ ਕੇ ਉਚਿਤ ਕਾਰਵਾਈ ਕਰਨ ਲਈ ਕਿਹਾ ਹੈ। ਪੱਤਰ ’ਚ ਦੱਸਿਆ ਗਿਆ ਹੈ ਕਿ 14 ਫਰਵਰੀ ਨੂੰ ਗੰਗੂਬਾਈ ਕਾਠਿਆਵਾੜੀ ਨਾਮਕ ਫਿਲਮ ਦੇ ਕਰੈਕਟਰ ਦੇ ਰੂਪ ’ਚ ਤਿਆਰ ਇਕ ਅਣਪਛਾਤੀ ਕੁੜੀ ਦੇ ਵੀਡੀਓ ਦੇ ਸੰਬੰਧ ’ਚ ਇਕ ਸ਼ਿਕਾਇਤ ਪ੍ਰਾਪਤ ਹੋਈ ਸੀ, ਜਿਸ ’ਚ ਕਿਹਾ ਗਿਆ ਸੀ ਇਕ ਨਾਬਾਲਿਗ ਕੁੜੀ ਨੂੰ ਮੂੰਹ ’ਚ ਬੀੜੀ ਪਾਏ ਹੋਏ ਵਿਖਾਇਆ ਗਿਆ ਹੈ। ਐੱਨ. ਸੀ. ਪੀ. ਸੀ. ਆਰ. ਨੇ ਪੱਤਰ ’ਚ ਕਿਹਾ ਹੈ ਕਿ ਨਾਬਾਲਿਗ ਕੁੜੀ ਦੀ ਤਸਵੀਰ ’ਚ ਬੀੜੀ ਦੀ ਵਰਤੋਂ ਕਰਨਾ ਧਾਰਾ 77 ਦੀ ਉਲੰਘਣਾ ਹੈ।

ਇਹ ਖ਼ਬਰ ਪੜ੍ਹੋ- ਪੰਜਾਬ ਤੇ ਬੱਚਿਆਂ ਦੇ ਭਵਿੱਖ ਲਈ 'ਆਪ' ਦੀ ਇਮਾਨਦਾਰ ਸਰਕਾਰ ਬਣਾਉਣ ਪੰਜਾਬ ਵਾਸੀ : ਕੇਜਰੀਵਾਲ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News