NCB ਨੇ ਈਰਾਨ ਤੋਂ ਲਿਆਂਦੇ ਗਏ 2700 ਕਿਲੋ ਨਸ਼ੀਲੇ ਪਦਾਰਥਾਂ ਨੂੰ ਕੀਤਾ ਨਸ਼ਟ

Wednesday, Aug 07, 2024 - 03:15 PM (IST)

ਕੋਚੀ (ਵਾਰਤਾ)- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਦੀ ਕੋਚੀਨ ਜੋਨਲ ਯੂਨਿਟ ਨੇ 2700 ਕਿਲੋਗ੍ਰਾਮ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਹੈ। ਨਸ਼ੀਲੇ ਪਦਾਰਥਾਂ ਨੂੰ ਈਰਾਨ ਤੋਂ ਲਿਆਂਦਾ ਗਿਆ ਸੀ। ਐੱਨ.ਸੀ.ਬੀ. ਨੇ ਅਕਤੂਬਰ 2022 'ਚ 199.445 ਕਿਲੋਗ੍ਰਾਮ ਹੈਰੋਇਨ ਅਤੇ ਮਈ 2023 'ਚ 2525.675 ਕਿਲੋਗ੍ਰਾਮ ਮੇਥਾਮਫੇਟਾਮਾਈਨ ਹਾਈਡ੍ਰੋਕਲੋਰਾਈਡ ਦੀਆਂ 2 ਵੱਡੀਆਂ ਖੇਪਾਂ ਜ਼ਬਤ ਕੀਤੀਆਂ ਸਨ। ਦੋਹਾਂ ਮਾਮਲਿਆਂ 'ਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥਾਂ ਨੂੰ ਈਰਾਨ ਤੋਂ ਮੰਗਾਇਆ ਗਿਆ ਸੀ ਅਤੇ ਕੁੱਲ 7 ਇਰਾਨੀ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। 

ਸੁਪਰੀਮ ਕੋਰਟ ਵਲੋਂ ਤੈਅ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪ੍ਰੀ-ਟ੍ਰਾਇਲ ਨਿਪਟਾਨ ਲਈ ਇਨ੍ਹਾਂ ਮਾਮਲਿਆਂ 'ਤੇ ਵਿਚਾਰ ਕਰਨ ਲਈ ਐੱਨ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ (ਦੱਖਣ ਖੇਤਰ), ਐੱਨ.ਸੀ.ਬੀ. ਕੋਚੀਨ ਦੇ ਖੇਤਰੀ ਡਾਇਰੈਕਟਰ ਅਤੇ ਡਿਪਟੀ ਡਾਇਰੈਕਟਰ ਡੀ.ਆਰ.ਆਈ. ਕੋਚੀਨ ਦੀ ਇਕ ਉੱਚ ਪੱਧਰੀ ਡਰੱਗ ਨਿਪਟਾਰਾ ਕਮੇਟੀ (ਐੱਚ.ਐੱਲ.ਡੀ.ਡੀ.ਸੀ.) ਦਾ ਗਠਨ ਕੀਤਾ ਗਿਆ ਸੀ। ਐੱਚ.ਐੱਲ.ਡੀ.ਡੀ.ਸੀ. ਵਲੋਂ ਬੁਲਾਈ ਗਈ ਸ਼ੁਰੂਆਤੀ ਬੈਠਕ 'ਚ ਸਿਫ਼ਾਰਿਸ਼ ਕੀਤੀ ਗਈ ਸੀ ਕਿ ਦੋਵੇਂ ਮਾਮਲੇ ਪ੍ਰੀ-ਟ੍ਰਾਇਲ ਨਿਪਟਾਨ ਲਈ ਢੁਕਵੇਂ ਹਨ। ਇਸ ਸੰਬੰਧ 'ਚ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਨ ਤੋਂ ਬਾਅਦ 2700 ਕਿਲੋਗ੍ਰਾਮ ਤੋਂ ਵੱਧ ਜ਼ਬਤ ਨਸ਼ੀਲੇ ਪਦਾਰਥਾਂ ਨੂੰ 6 ਅਗਸਤ ਨੂੰ ਐੱਚ.ਐੱਲ.ਡੀ.ਡੀ.ਸੀ. ਦੇ ਮੈਂਬਰਾਂ ਮਨੀਸ਼ ਕੁਮਾਰ, ਆਈ.ਆਰ.ਐੱਸ., ਡੀ.ਡੀ.ਜੀ. (ਦੱਖਣ ਖੇਤਰ) ਐੱਨ.ਸੀ.ਬੀ., ਜੋਨਲ ਡਾਇਰੈਕਟਰ ਐੱਨ.ਸੀ.ਬੀ. ਕੋਚੀਨ ਅਤੇ ਡਿਪਟੀ ਡਾਇਰੈਕਟਰ ਡੀ.ਆਰ.ਆਈ. ਕੋਚੀਨ ਦੀ ਮੌਜੂਦਗੀ 'ਚ ਕੇ.ਈ.ਆਈ.ਐੱਲ., ਅੰਬਾਲਾਮੇਡੁ, ਏਰਨਾਕੁਲਮ 'ਚ ਸਾੜ ਕੇ ਸੁਆਹ ਕਰ ਦਿੱਤਾ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News