ਡਰੱਗ ਦੀ ਸਭ ਤੋਂ ਵੱਡੀ ਖ਼ੇਪ ਜ਼ਬਤ, NCB ਦੇ ਅਧਿਕਾਰੀ ਨੇ ਕੀਤਾ ਵੱਡਾ ਖੁਲਾਸਾ

06/07/2023 12:54:16 PM

ਨਵੀਂ ਦਿੱਲੀ, (ਭਾਸ਼ਾ)- ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਨੇ ‘ਡਾਰਕ ਵੈੱਬ’ ਰਾਹੀਂ ਨਸ਼ਿਆਂ ਦੀ ਦੇਸ਼ ਪੱਧਰੀ ਸਮੱਗਲਿੰਗ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ । ਨਾਲ ਹੀ ਐੱਲ. ਐੱਸ. ਡੀ. ਦੀ ‘ਹੁਣ ਤੱਕ ਦੀ ਸਭ ਤੋਂ ਵੱਡੀ’ ਖੇਪ ਨੂੰ ਜ਼ਬਤ ਕਰਨ ਅਤੇ 6 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਵੀ ਦਾਅਵਾ ਕੀਤਾ ਹੈ।

ਐਨ.ਸੀ.ਬੀ. ਦੇ ਡਿਪਟੀ ਡਾਇਰੈਕਟਰ ਜਨਰਲ (ਉੱਤਰੀ ਰੇਂਜ) ਗਿਆਨੇਸ਼ਵਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਇਹ ਵਿਅਕਤੀ ਵਿਦਿਆਰਥੀ ਅਤੇ ਨੌਜਵਾਨ ਹਨ। ਐੱਲ. ਐੱਸ. ਡੀ. ਜਾਂ ਲਾਈਸਰਜਿਕ ਐਸਿਡ ਡਾਇਥਾਈਲਾਮਾਈਡ ਅਸਲ ਵਿੱਚ ਇੱਕ ਸਿੰਥੈਟਿਕ ਰਸਾਇਣ ਆਧਾਰਤ ਨਸ਼ੀਲਾ ਪਦਾਰਥ ਹੈ।

ਇਹ ਵੀ ਪੜ੍ਹੋ- 300 ਫੁੱਟ ਡੂੰਘੇ ਬੋਰਵੈੱਲ 'ਚ ਡਿੱਗੀ 3 ਸਾਲਾਂ ਦੀ ਮਾਸੂਮ ਬੱਚੀ, ਰੈਸਕਿਊ ਆਪਰੇਸ਼ਨ ਜਾਰੀ

ਇੱਕ ਅਧਿਕਾਰੀ ਨੇ ਦੱਸਿਆ ਕਿ ਇਹ ਨੈੱਟਵਰਕ ਪੋਲੈਂਡ, ਨੀਦਰਲੈਂਡ, ਅਮਰੀਕਾ ਅਤੇ ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਫੈਲਿਆ ਹੋਇਆ ਹੈ। ਇਹ ਨੈੱਟਵਰਕ ਡਾਰਕਨੈੱਟ ਰਾਹੀਂ ਕੰਮ ਕਰਦਾ ਹੈ ਅਤੇ ਭੁਗਤਾਨਾਂ ਲਈ ਕ੍ਰਿਪਟੋਕਰੰਸੀ ਦੀ ਵਰਤੋਂ ਕਰਦਾ ਹੈ। ਉਨ੍ਹਾਂ ਐੱਲ. ਐੱਸ. ਡੀ. ਦੇ 15,000 ‘ਬਲੌਟ’ ਜ਼ਬਤ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਦੀ ਮਾਰਕੀਟ ਵੈਲਿਊ ਹਜ਼ਾਰਾਂ ਕਰੋੜ ਰੁਪਏ 'ਚ ਹੈ। ਐੱਨ.ਸੀ.ਬੀ. ਮੁਤਾਬਕ, ਇਹ 20 ਸਾਲਾਂ 'ਚ ਹੁਣ ਤਕ ਦੀ ਸਭ ਤੋਂ ਵੱਡੀ ਰਿਕਵਰੀ ਹੈ। ਇਸਤੋਂ ਪਹਿਲਾਂ ਕਰਨਾਟਕ ਪੁਲਸ ਅਤੇ ਕੋਲਕਾਤਾ ਐੱਨ.ਸੀ.ਬੀ. ਨੇ 2021-2022 'ਚ ਐੱਲ.ਐੱਸ.ਡੀ. ਦੇ 5 ਹਜ਼ਾਰ ਪਾਊਚ ਬਰਾਮਦ ਕੀਤੇ ਸਨ। 

ਸਿੰਘ ਮੁਤਾਬਕ, ਸ਼ੱਕੀਆਂ ਦੀ ਨਿਸ਼ਾਨਦੇਹੀ 'ਤੇ 2.5 ਕਿਲੋਗ੍ਰਾਮ ਮਾਰੀਜੁਆਨਾ ਅਤੇ 4.65 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਗਈ ਹੈ। ਉਥੇ ਹੀ ਇਨ੍ਹਾਂ ਦੇ ਬੈਂਕ ਖਾਤਿਆਂ 'ਚੋਂ 20 ਲੱਖ ਰੁਪਏ ਵੀ ਮਿਲੇ ਹਨ। 

ਗਿਆਨੇਸ਼ਵਰ ਸਿੰਘ ਨੇ ਕਿਹਾ ਕਿ ਇਹ ਦੇਸ਼ ਵਿੱਚ ਇੱਕ ਅਪਰੇਸ਼ਨ ਦੌਰਾਨ ਜ਼ਬਤ ਕੀਤੇ ਗਏ ਬਲੌਟਸ ਦੀ ਸਭ ਤੋਂ ਵੱਡੀ ਖੇਪ ਹੈ। ਨੌਜਵਾਨਾਂ ਵੱਲੋਂ ਐੱਲ. ਐੱਸ. ਡੀ ਦੀ ਜ਼ਿਆਦਾਤਰ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਨਾਲ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। 

ਇਹ ਵੀ ਪੜ੍ਹੋ- ਓਡੀਸ਼ਾ ਰੇਲ ਹਾਦਸਾ: ਗੌਤਮ ਅਡਾਨੀ ਨੇ ਅਨਾਥ ਹੋ ਗਏ ਬੱਚਿਆਂ ਨੂੰ ਲੈ ਕੇ ਕੀਤਾ ਵੱਡਾ ਐਲਾਨ

ਕੀ ਹੈ ਡਾਰਕ ਵੈੱਬ?

ਡਾਰਕ ਵੈੱਬ ਇੰਟਰਨੈੱਟ ਦਾ ਉਹ ਹਿੱਸਾ ਹੈ, ਜਿੱਥੇ ਕਾਨੂੰਨੀ ਅਤੇ ਗੈਰ-ਕਾਨੂੰਨੀ ਦੋਵਾਂ ਤਰੀਕਿਆਂ ਦੇ ਕੰਮਾਂ ਨੂੰ ਅੰਜ਼ਾਮ ਦਿੱਤਾ ਜਾਂਦਾ ਹੈ। ਇੰਟਰਨੈੱਟ ਦਾ 96 ਫੀਸਦੀ ਹਿੱਸਾ ਡੀਪ ਵੈੱਬ ਅਤੇ ਡਾਰਕ ਵੈੱਬ ਦੇ ਅੰਦਰ ਆਉਂਦਾ ਹੈ। ਅਸੀਂ ਇੰਟਰਨੈੱਟ ਕੰਟੈਂਟ ਦੇ ਸਿਰਫ 4 ਫੀਸਦੀ ਹਿੱਸੇ ਦਾ ਇਸਤੇਮਾਲ ਕਰਦੇ ਹਾਂ, ਜਿਸਨੂੰ ਸਰਫੇਸ ਵੈੱਬ ਕਿਹਾ ਜਾਂਦਾ ਹੈ। ਡੀਪ ਵੈੱਬ 'ਤੇ ਮੌਜੂਦ ਕੰਟੈਂਟ ਨੂੰ ਐਕਸੈਸ ਕਰਨ ਲਈ ਪਾਸਵਰਡ ਦੀ ਲੋੜ ਹੁੰਦੀ ਹੈ ਜਿਸ ਵਿਚ ਈ-ਮੇਲ, ਨੈੱਟ ਬੈਂਕਿੰਗ ਆਦਿ ਆਉਂਦੇ ਹਨ। ਡਾਰਕ ਵੈੱਬ ਨੂੰ ਖੋਲ੍ਹਣ ਲਈ 'ਟਾਰ ਬ੍ਰਾਊਜ਼ਰ' ਦਾ ਇਸਤੇਮਾਲ ਕੀਤਾ ਜਾਂਦਾ ਹੈ। ਡਾਰਕ ਵੈੱਬ 'ਤੇ ਡਰੱਗ, ਹਥਿਆਰ, ਪਾਸਵਰਡ, ਚਾਈਲਡ ਪੋਰਨ ਆਦਿ ਵਰਗੀਆਂ ਚੀਜ਼ਾਂ ਮਿਲਦੀਆਂ ਹਨ। 

ਇਹ ਵੀ ਪੜ੍ਹੋ- MacBook Air 15 ਇੰਚ ਲਾਂਚ ਹੁੰਦੇ ਹੀ ਐਪਲ ਨੇ ਸਸਤਾ ਕੀਤਾ 13 ਇੰਚ ਵਾਲਾ ਮਾਡਲ, ਇੰਨੀ ਘਟੀ ਕੀਮਤ

ਅਮਰੀਕਾ ਤੋਂ ਲੈ ਕੇ ਕੇਰਲ ਤਕ ਫੈਲਿਆ ਸੀ ਨੈੱਟਵਰਕ

ਐੱਨ.ਸੀ.ਬੀ. ਦੇ ਡਿਪਟੀ ਡੀ.ਜੀ. ਗਿਆਨੇਸ਼ਵਰ ਸਿੰਘ ਨੇ ਦੱਸਿਆ ਕਿ ਇਸ ਡਰੱਗ ਸਿੰਡੀਕੇਟ ਦਾ ਨੈੱਟਵਰਕ ਅਮਰੀਕਾ, ਪੋਲੈਂਡ, ਨੀਦਰਲੈਂਡ ਤੋਂ ਲੈ ਕੇ ਦਿੱਲੀ-ਐੱਨ.ਸੀ.ਆਰ., ਰਾਜਸਥਾਨ, ਮਹਾਰਾਸ਼ਟਰ, ਕੇਰਲ, ਤਾਮਿਲਨਾਡੂ ਅਤੇ ਉੱਤਰ ਪ੍ਰਦੇਸ਼ 'ਚ ਫੈਲਿਆ ਹੋਇਆ ਸੀ। ਐੱਨ.ਸੀ.ਬੀ. ਦੀ ਦਿੱਲੀ ਜੋਨਲ ਟੀਮ ਅਤੇ ਹੋਰ ਸੂਬਿਆਂ ਦੀ ਮਦਦ ਨਾਲ ਇਸ ਸਿੰਡੀਕੇਟ ਦਾ ਖੁਲਾਸਾ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਬਦਰਪੁਰ ’ਚ ਸ਼ਾਹਬਾਦ ਡੇਅਰੀ ਵਰਗੀ ਘਟਨਾ, ਮੁੰਡੇ ’ਤੇ ਸ਼ਰੇਆਮ ਚਾਕੂ ਨਾਲ ਕੀਤੇ ਕਈ ਵਾਰ, ਤਮਾਸ਼ਬੀਨ ਬਣੇ ਰਹੇ ਲੋਕ


Rakesh

Content Editor

Related News