ਨਕਸਲੀਆਂ ਨੇ ਪੁਲਸ ਮੁਲਾਜ਼ਮਾਂ ''ਤੇ ਕੀਤਾ ਹਮਲਾ, ਹਥਿਆਰ ਖੋਹ ਕੇ ਹੋਏ ਫਰਾਰ

Sunday, Nov 03, 2024 - 05:36 PM (IST)

ਨਕਸਲੀਆਂ ਨੇ ਪੁਲਸ ਮੁਲਾਜ਼ਮਾਂ ''ਤੇ ਕੀਤਾ ਹਮਲਾ, ਹਥਿਆਰ ਖੋਹ ਕੇ ਹੋਏ ਫਰਾਰ

ਸੁਕਮਾ (ਭਾਸ਼ਾ)- ਇਕ ਹਫ਼ਤਾਵਾਰ ਬਜ਼ਾਰ 'ਚ ਸਾਦੇ ਕੱਪੜਿਆਂ 'ਚ ਆਏ ਨਕਸਲੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ 2 ਪੁਲਸ ਮੁਲਾਜ਼ਮਾਂ ਨੂੰ ਜ਼ਖ਼ਮੀ ਕਰ ਦਿੱਤਾ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਨਕਸਲੀ ਦੋਵੇਂ ਪੁਲਸ ਮੁਲਾਜ਼ਮਾਂ ਦੀਆਂ ਸਰਕਾਰੀ ਰਾਈਫਲਾਂ ਵੀ ਖੋਹ ਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਹ ਘਟਨਾ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਸੁਕਮਾ ਜ਼ਿਲ੍ਹੇ 'ਚ ਉਸ ਸਮੇਂ ਵਾਪਰੀ, ਜਦੋਂ ਪੁਲਸ ਮੁਲਾਜ਼ਮ ਜਗਰਗੁੰਡਾ ਪਿੰਡ ਦੇ ਬਜ਼ਾਰ 'ਚ ਸੁਰੱਖਿਆ ਡਿਊਟੀ 'ਤੇ ਤਾਇਨਾਤ ਹੈ।

ਪੁਲਸ ਅਧਿਕਾਰੀ ਨੇ ਦੱਸਿਆ ਕਿ ਨਕਸਲੀਆਂ ਦੀ ਇਕ 'ਐਕਸ਼ਨ ਟੀਮ' (ਜਿਸ 'ਚ ਆਮ ਤੌਰ 'ਤੇ ਚਾਰ-ਪੰਜ ਕੈਡਰ ਹੁੰਦੇ ਹਨ) ਨੇ ਅਚਾਨਕ ਕਾਂਸਟੇਬਲ ਕਰਤਮ ਦੇਵਾ ਅਤੇ ਸੌਢੀ ਕੰਨਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਅਤੇ ਫਿਰ ਉਨ੍ਹਾਂ ਦੀਆਂ ਰਾਈਫਲਾਂ ਲੁੱਟ ਕੇ ਦੌੜ ਗਏ। ਉਨ੍ਹਾਂ ਦੱਸਿਆ ਕਿ ਉੱਥੇ ਤਾਇਨਾਤ ਹੋਰ ਸੁਰੱਖਿਆ ਕਰਮੀ ਤੁਰੰਤ ਹਰਕਤ 'ਚ ਆਏ ਅਤੇ ਉਨ੍ਹਾਂ ਨੇ ਹਮਲਾਵਰਾਂ ਦੀ ਭਾਲ ਸ਼ੁਰੂ ਕਰ ਦਿੱਤੀ। ਦੋਵੇਂ ਜ਼ਖ਼ਮੀ ਕਾਂਸਟੇਬਲਾਂ ਨੂੰ ਪਹਿਲਾਂ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ। ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਉਨ੍ਹਾਂ ਨੂੰ ਰਾਏਪੁਰ ਲਿਜਾਇਆ ਗਿਆ ਅਤੇ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਇਹ ਦੋਵੇਂ ਕਾਂਸਟੇਬਲ ਜਗਰਗੁੰਡਾ ਪੁਲਸ ਥਾਣੇ 'ਚ ਤਾਇਨਾਤ ਹਨ। ਬਸਤਰ ਡਿਵੀਜ਼ਨ 'ਚ ਸੁਕਮਾ ਸਮੇਤ 7 ਜ਼ਿਲ੍ਹੇ ਆਉਂਦੇ ਹਨ। ਬਸਤਰ ਡਿਵੀਜ਼ਨ 'ਚ ਨਕਸਲੀਆਂ ਨੇ ਪਹਿਲੇ ਵੀ ਕਈ ਵਾਰ ਹਫ਼ਤਾਵਾਰ ਬਜ਼ਾਰਾਂ 'ਚ ਸੁਰੱਖਿਆ ਕਰਮੀਆਂ ਨੂੰ ਨਿਸ਼ਾਨਾ ਬਣਾਇਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News