ਨਕਸਲੀਆਂ ਨੇ ਕੀਤਾ ਬਾਰੂਦੀ ਸੁਰੰਗ ਧਮਾਕਾ

12/06/2017 4:44:51 AM

ਵਿਸ਼ਾਖਾਪਟਨਮ— ਆਂਦਰ ਪ੍ਰਦੇਸ਼-ਓਡੀਸ਼ਾ ਸਰਹੱਦ ਖੇਤਰ 'ਚ ਜੱਕਾਮ ਪਿੰਡ ਨੇੜੇ ਮਾਓਵਾਦੀਆਂ ਨੇ ਇਕ ਬਾਰੂਦੀ ਸੁਰੰਗ ਧਮਾਕੇ ਨੂੰ ਅੰਜਾਮ ਦਿੱਤਾ। ਪੁਲਸ ਨੇ ਇਸ ਦੀ ਜਾਣਕਾਰੀ ਦਿੱਤੀ। ਵਿਸ਼ਾਖਾਪਟਨਮ ਦੇ ਪੁਲਸ ਅਧਿਕਾਰੀ ਰਾਹੁਲ ਦੇਵ ਸ਼ਰਮਾ ਨੇ ਦੱਸਿਆ ਕਿ ਅੱਤਵਾਦੀਆਂ ਤੇ ਵਿਸ਼ਾਖਾਪਟਨਮ ਜ਼ਿਲਾ ਪੁਲਸ ਦੇ ਇਕ ਵਿਸ਼ੇਸ਼ ਦਲ ਵਿਚਾਲੇ ਗੋਲੀਬਾਰੀ ਵੀ ਹੋਈ।
ਉਨ੍ਹਾਂ ਦੱਸਿਆ ਕਿ 10 ਅੱਤਵਾਦੀਆਂ ਦੇ ਇਕ ਸਮੂਹ ਨੇ ਖੇਤਰ 'ਚ ਇਕ ਵਿਸ਼ੇਸ਼ ਪੁਲਸ ਦਲ ਨੂੰ ਦੇਖਣ ਤੋਂ ਬਾਅਦ ਸਵੇਰੇ ਇਕ ਬਾਰੂਦੀ ਸੁਰੰਗ ਧਮਾਕਾ ਕੀਤਾ। ਨਕਸਲੀਆਂ ਨੇ ਪੁਲਸ ਕਰਮੀਆਂ 'ਤੇ ਗੋਲੀਬਾਰੀ ਵੀ ਕੀਤੀ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ 'ਚ ਮਾਓਵਾਦੀ ਜੰਗਲ ਤੋਂ ਭੱਜ ਗਏ। ਪੁਲਸ ਨੇ ਦੱਸਿਆ ਕਿ ਹਾਲਾਂਕਿ ਇਸ 'ਚ ਕਿਸੇ ਦੇ ਮਾਰੇ ਜਾਣ ਦੀ ਕੋਈ ਖਬਰ ਨਹੀਂ ਹੈ।
ਜ਼ਿਕਰਯੋਗ ਹੈ ਕਿ ਛੱਤਿਸਗੜ੍ਹ ਦੀ ਸਰੱਹਦ ਨਾਲ ਲੱਗਦੇ ਹੋਏ ਮਹਾਰਾਸ਼ਟਰ 'ਚ ਗੜ੍ਹਚਿਰੌਲੀ ਦੇ ਕੋਰਚੀ ਤਹਿਸੀਲ 'ਚ ਤਿੰਨ ਜਵਾਨ ਬਾਰੂਦੀ ਸੁਰੰਗ ਦੀ ਲਪੇਟ 'ਚ ਆ ਕੇ ਜ਼ਖਮੀ ਹੋ ਗਏ। ਜ਼ਖਮੀਆਂ 'ਚੋਂ ਇਕ ਜਵਾਨ ਦੀ ਹਾਲਤ ਜ਼ਿਆਦਾ ਗੰਭੀਰ ਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ। ਪਿਛਲੇ ਮਹੀਨੇ ਝਾਰਖੰਡ ਦੇ ਲਾਤੇਹਾਰ ਜ਼ਿਲੇ ਦੇ ਗਾਰੂ ਥਾਣਾ ਖੇਤਰ ਦੇ ਲਾਟੂ ਜੰਗਲ 'ਚ ਨਕਸਲੀਆਂ ਨੇ ਬਾਰੂਦੀ ਸੁਰੰਗ ਧਮਾਕਾ ਕੀਤਾ ਸੀ। ਜਿਸ 'ਚ ਸੀ.ਆਰ.ਪੀ.ਐੱਫ. ਦੇ ਡਿਪਟੀ ਕਮਾਂਡੇਂਟ ਸਣੇ ਚਾਰ ਜਵਾਨ ਜ਼ਖਮੀ ਹੋ ਗਏ ਸੀ।


Related News