ਨਕਸਲੀਆਂ ਨੇ ਪੁਲਸ ਜਵਾਨ ਦੇ ਭਰਾ ਦਾ ਬੇਰਹਿਮੀ ਨਾਲ ਕੀਤਾ ਕਤਲ
Wednesday, Aug 28, 2024 - 02:59 PM (IST)

ਬੀਜਾਪੁਰ (ਵਾਰਤਾ)- ਛੱਤੀਸਗੜ੍ਹ ਦੇ ਬੀਜਾਪੁਰ 'ਚ ਨਕਸਲੀਆਂ ਨੇ ਪੁਲਸ ਜਵਾਨ ਦੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦੱਸਣਯੋਗ ਹੈ ਕਿ ਪਿਛਲੇ 5 ਦਿਨਾਂ 'ਚ ਨਕਸਲੀਆਂ ਨੇ ਤਿੰਨ ਪਿੰਡ ਵਾਸੀਆਂ ਦਾ ਮੁਖਬਿਰੀ ਦੇ ਦੋਸ਼ 'ਚ ਕਤਲ ਕਰ ਦਿੱਤਾ ਹੈ। ਇਹ ਘਟਨਾ ਬੀਜਾਪੁਰ ਦੇ ਤਿਮੇਨਾਰ ਪਿੰਡ ਦੀ ਹੈ।
ਜਾਣਕਾਰੀ ਅਨੁਸਾਰ ਖੇਤੀ ਕਰਨ ਵਾਲਾ ਪਿੰਡ ਵਾਸੀ ਕਾਰਮ ਸਨੂੰ (27) ਮੰਗਲਵਾਰ ਰਾਤ ਆਪਣੇ ਘਰ ਸੀ, ਉਦੋਂ ਹਥਿਆਰਾਂ ਨਾਲ ਲੈੱਸ ਨਕਸਲੀਆਂ ਨੇ ਉਸ ਦਾ ਕਤਲ ਕਰ ਦਿੱਤਾ। ਪਰਿਵਾਰ ਵਾਲਿਆਂ ਨੇ ਮਿਰਤੁਰ ਥਾਣੇ 'ਚ ਕਤਲ ਦੀ ਰਿਪੋਰਟ ਲਿਖਵਾਈ ਹੈ। ਮ੍ਰਿਤਕ ਕਾਰਮ ਸਨੂੰ ਦਾ ਭਰਾ ਦੰਤੇਵਾੜਾ 'ਚ ਪ੍ਰਧਾਨ ਇੰਸਪੈਕਟਰ ਦੇ ਅਹੁਦੇ 'ਤੇ ਤਾਇਨਾਤ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8