ਝਾਰਖੰਡ ’ਚ ਨਕਸਲੀਆਂ ਦਾ ਤਾਂਡਵ, ਬੰਬ ਨਾਲ ਉਡਾਇਆ ਰੇਲਵੇ ਟਰੈਕ

11/20/2021 12:11:09 PM

ਰਾਂਚੀ (ਵਾਰਤਾ)- ਝਾਰਖੰਡ ’ਚ ਪਾਬੰਦੀਸ਼ੁਦਾ ਨਕਸਲੀ ਸੰਗਠਨ ਭਾਕਪਾ-ਮਾਓਵਾਦੀਆਂ ਨੇ ਪੋਲਿਤ ਬਿਊਰੋ ਦੇ ਮੈਂਬਰ ਅਤੇ ਇਕ ਕਰੋੜ ਦੇ ਇਨਾਮੀ ਪ੍ਰਸ਼ਾਂਤ ਬੋਸ ਤੇ ਉਨ੍ਹਾਂ ਦੀ ਪਤਨੀ ਸਹਿ ਕੇਂਦਰੀ ਕਮੇਟੀ ਦੀ ਮੈਂਬਰ ਸ਼ੀਲਾ ਮਰਾਂਡੀ ਦੀ ਗ੍ਰਿਫ਼ਤਾਰੀ ਵਿਰੁੱਧ ਅੱਜ ਯਾਨੀ ਸ਼ਨੀਵਾਰ ਨੂੰ ਭਾਰਤ ਬੰਦ ਨੂੰ ਸਫ਼ਲ ਬਣਾਉਣ ਲਈ ਨਕਸਲੀਆਂ ਨੇ ਰੇਲਵੇ ਟਰੈਕ ਨੂੰ ਨਿਸ਼ਾਨਾ ਬਣਾਇਆ। ਮਾਇਓਵਾਦੀਆਂ ਨੇ ਸ਼ੁੱਕਰਵਾਰ ਦੇਰ ਰਾਤ ਝਾਰਖੰਡ ਦੇ ਲਾਤੇਹਾਰ ਜ਼ਿਲ੍ਹਾ ’ਚ ਰੇਲਵੇ ਟਰੈਕ ਉਡਾ ਦਿੱਤਾ, ਉੱਥੇ ਹੀ ਪੱਛਮੀ ਸਿੰਙਭੂਮ ਜ਼ਿਲ੍ਹੇ ’ਚ ਵੀ ਹਾਵੜਾ-ਮੁੰਬਈ ਰੇਲ ਮਾਰਗ ’ਤੇ ਧਮਾਕਾ ਕਰ ਕੇ ਟਰੈਕ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਬੋਲੇ ਟਿਕੈਤ- ਤੁਰੰਤ ਵਾਪਸ ਨਹੀਂ ਹੋਵੇਗਾ ਅੰਦੋਲਨ, ਦੱਸਿਆ ਕਦੋਂ ਜਾਣਗੇ ਘਰ

ਨਕਸਲੀਆਂ ਦੀ ਇਸ ਕਰਤੂਤ ਕਾਰਨ ਕਈ ਰੇਲ ਗੱਡੀਆਂ ਵੱਖ-ਵੱਖ ਸਟੇਸ਼ਨਾਂ ’ਤੇ ਕਈ ਘੰਟਿਆਂ ਤੱਕ ਰੁਕੀਆਂ ਰਹੀਆਂ। ਉੱਥੇ ਹੀ ਕੁਝ ਰੇਲ ਗੱਡੀਆਂ ਨੂੰ ਬਦਲਵੇਂ ਮਾਰਗ ਰਾਹੀਂ ਚਲਾਇਆ ਜਾ ਰਿਹਾ ਹੈ। ਮਾਇਓਵਾਦੀਆਂਨੇ ਪੱਟੜੀ ’ਤੇ ਬੰਬ ਧਮਾਕਾ ਕਰ ਕੇ ਉਸ ਨੂੰ ਨੁਕਸਾਨ ਪਹੁੰਚਾਇਆ। ਇਸ ਘਟਨਾ ਤੋਂ ਬਾਅਦ ਡਾਊਨ ਰੇਲਵੇ ਲਾਈਨ ’ਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ। ਨਾਲ ਹੀ ਇਕ ਟਰਾਲੀ ਵੀ ਡਿਰੇਲ ਹੋ ਗਈ। ਹਾਲਾਂਕਿ ਵਾਰਦਾਤ ਤੋਂ ਬਾਅਦ ਰੇਲਵੇ ਵਲੋਂ ਪੱਟੜੀ ਦੀ ਮੁਰੰਮਤ ਕਰ ਕਰ ਕੇ ਆਵਾਜਾਈ ਆਮ ਬਣਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ ਗਈ ਹੈ। ਉੱਥੇ ਹੀ ਸਥਾਨਕ ਪੁਲਸ ਵੀ ਹਾਦਸੇ ਵਾਲੀ ਜਗ੍ਹਾ ਦੀ ਘੇਰਾਬੰਦੀ ਕਰ ਕੇ ਛਾਪੇਮਾਰੀ ਕਰ ਰਹੀ ਹੈ।

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਦੀ ਵਾਪਸੀ ’ਤੇ ਨਰੇਂਦਰ ਤੋਮਰ ਦਾ ਬਿਆਨ ਆਇਆ ਸਾਹਮਣੇ ਬੋਲੇ- ਇਸ ਗੱਲ ਦਾ ਹੈ ਦੁਖ਼

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


DIsha

Content Editor

Related News