ਵੱਡਾ ਨਕਸਲੀ ਹਮਲਾ, IED ਧਮਾਕੇ ''ਚ 9 ਜਵਾਨ ਸ਼ਹੀਦ
Monday, Jan 06, 2025 - 03:49 PM (IST)
ਬੀਜਾਪੁਰ- ਛੱਤੀਸਗੜ੍ਹ ਦੇ ਬੀਜਾਪੁਰ ਵਿਚ ਸੋਮਵਾਰ ਯਾਨੀ ਕਿ ਅੱਜ ਨਕਸਲੀਆਂ ਨੇ ਵੱਡੀ ਘਟਨਾ ਨੂੰ ਅੰਜਾਮ ਦਿੱਤਾ। ਨਕਸਲੀਆਂ ਨੇ ਸੁਰੱਖਿਆ ਫੋਰਸ ਦੇ ਜਵਾਨਾਂ 'ਤੇ ਵੱਡਾ ਹਮਲਾ ਕਰ ਦਿੱਤਾ। ਉਨ੍ਹਾਂ ਨੇ IED ਨਾਲ ਸੁਰੱਖਿਆ ਫੋਰਸ ਦੇ ਵਾਹਨ ਨੂੰ ਨਿਸ਼ਾਨਾ ਬਣਾਇਆ ਹੈ। ਇਸ IED ਬਲਾਸਟ 'ਚ 9 ਜਵਾਨ ਸ਼ਹੀਦ ਹੋ ਜਾਣ ਦੀ ਖ਼ਬਰ ਅਤੇ 8 ਤੋਂ ਜ਼ਿਆਦਾ ਜਵਾਨ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਹਨ। ਦਰਅਸਲ ਜਵਾਨਾਂ ਦੀ ਇਕ ਟੀਮ ਆਪ੍ਰੇਸ਼ਨ ਤੋਂ ਪਰਤ ਰਹੀ ਸੀ। ਇਸ ਘਟਨਾ ਦੀ ਪੁਸ਼ਟੀ ਬਸਤਰ ਆਈ. ਜੀ. ਸੁੰਦਰਰਾਜ ਨੇ ਕੀਤੀ ਹੈ।
ਇਹ ਵੀ ਪੜ੍ਹੋ- ਚੀਨ 'ਚ ਫੈਲੇ ਵਾਇਰਸ ਦੀ ਭਾਰਤ 'ਚ ਦਸਤਕ, ਸਾਹਮਣੇ ਆਇਆ ਪਹਿਲਾ ਕੇਸ
ਜਾਣਕਾਰੀ ਜਾਣਕਾਰੀ ਮੁਤਾਬਕ ਸੋਮਵਾਰ ਨੂੰ ਬੀਜਾਪੁਰ ਦੇ ਕੁਟਰੂ ਰੋਡ ਤੋਂ ਸੁਰੱਖਿਆ ਫੋਰਸ ਦੇ ਜਵਾਨਾਂ ਦਾ ਕਾਫਲਾ ਜਵਾਨਾਂ ਨੂੰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਪਹਿਲਾਂ ਹੀ ਘੇਰਾਬੰਦੀ ਕਰ ਚੁੱਕੇ ਨਕਸਲੀਆਂ ਨੇ ਸੁਰੱਖਿਆ ਬਲਾਂ ਦੀ ਇਕ ਗੱਡੀ ਨੂੰ ਆਈਈਡੀ ਨਾਲ ਉਡਾ ਕੇ ਉਡਾ ਦਿੱਤਾ। ਇਸ ਨਕਸਲੀ ਹਮਲੇ ਵਿਚ 9 ਜਵਾਨਾਂ ਦੇ ਸ਼ਹੀਦ ਹੋਣ ਦੀ ਖਬਰ ਹੈ, ਜਦਕਿ 8 ਤੋਂ ਵੱਧ ਜਵਾਨ ਜ਼ਖਮੀ ਹੋਏ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8