ਸੁਰੱਖਿਆ ਫ਼ੋਰਸਾਂ ਨੇ ਤਿੰਨ ਨਕਸਲੀ ਕੀਤੇ ਢੇਰ

Friday, Jan 03, 2025 - 05:15 PM (IST)

ਸੁਰੱਖਿਆ ਫ਼ੋਰਸਾਂ ਨੇ ਤਿੰਨ ਨਕਸਲੀ ਕੀਤੇ ਢੇਰ

ਗਰਿਆਬੰਦ- ਛੱਤੀਸਗੜ੍ਹ ਦੇ ਗਰੀਬਾਬੰਦ ​​ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਤਿੰਨ ਨਕਸਲੀਆਂ ਨੂੰ ਢੇਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਮੁਕਾਬਲਾ ਗਰਿਆਬੰਦ ਜ਼ਿਲ੍ਹੇ ਦੇ ਇੰਦਾਗਾਓਂ ਪਿੰਡ ਥਾਣਾ ਖੇਤਰ 'ਚ ਹੋਇਆ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲਾ ਅਜੇ ਵੀ ਜਾਰੀ ਹੈ। ਜ਼ਿਲ੍ਹੇ ਦੇ ਕੇਂਦਰੀ ਰਿਜ਼ਰਵ ਪੁਲਸ ਫ਼ੋਰਸ (ਸੀਆਰਪੀਐੱਫ) ਦੀ ਗਰੀਆਬੰਦ ਈ 30, ਉੜੀਸਾ ਐੱਸਓਜੀ ਅਤੇ ਯੰਗ ਪਲਾਟੂਨ ਨੇ ਨਕਸਲੀਆਂ ਖ਼ਿਲਾਫ਼ ਇਕ ਸੰਯੁਕਤ ਆਪ੍ਰੇਸ਼ਨ ਚਲਾਇਆ। ਸ਼ੁੱਕਰਵਾਰ ਨੂੰ ਜਦੋਂ ਜਵਾਨਾਂ ਦੀ ਟੀਮ ਇੰਦਗਾਓਂ ਥਾਣਾ ਖੇਤਰ ਦੇ ਅਧੀਨ ਕੰਦਾਸਰ ਅਤੇ ਨਾਗੇਸ਼ ਵਿਚਕਾਰ ਪਹੁੰਚੀ ਤਾਂ ਨਕਸਲੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ।

ਜਵਾਨਾਂ ਨੇ ਵੀ ਨਕਸਲੀਆਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ। ਜਵਾਨਾਂ ਨੇ ਇਸ ਮੁਕਾਬਲੇ 'ਚ ਹੁਣ ਤੱਕ ਤਿੰਨ ਮਾਓਵਾਦੀਆਂ ਨੂੰ ਮਾਰ ਦਿੱਤਾ ਹੈ। ਹਥਿਆਰ ਵੀ ਬਰਾਮਦ ਹੋਏ ਹਨ। ਗਰਿਆਬੰਦ ਪੁਲਸ, ਉੜੀਸਾ ਐੱਸਓਜੀ ਅਤੇ ਸੀਆਰਪੀਐੱਫ ਦੇ ਜਵਾਨਾਂ ਨੇ ਸਾਂਝੀ ਕਾਰਵਾਈ ਕੀਤੀ ਹੈ। ਮੌਕੇ 'ਤੇ ਦੋਵਾਂ ਪਾਸਿਆਂ ਤੋਂ ਰੁਕ-ਰੁਕ ਕੇ ਗੋਲੀਬਾਰੀ ਜਾਰੀ ਹੈ। ਜਵਾਨਾਂ ਨੇ ਮਾਓਵਾਦੀਆਂ ਨੂੰ ਚਾਰੋਂ ਪਾਸਿਓਂ ਘੇਰ ਲਿਆ ਹੈ। ਇਸ ਖ਼ਬਰ ਦੀ ਪੁਸ਼ਟੀ ਪੁਲਸ ਸੁਪਰਡੈਂਟ ਨਿਖਿਲ ਰਖੇਚਾ ਨੇ ਵੀ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News