ਸਰਕਾਰ ਦਾ ਵੱਡਾ ਫ਼ੈਸਲਾ ; 9 ਜ਼ਿਲ੍ਹੇ ਤੇ 3 ਡਿਵੀਜ਼ਨਾਂ ਕੀਤੀਆਂ ਖ਼ਤਮ
Sunday, Dec 29, 2024 - 06:15 AM (IST)
ਰਾਜਸਥਾਨ (ਭਾਸ਼ਾ)- ਰਾਜਸਥਾਨ ਦੀ ਭਜਨ ਲਾਲ ਸਰਕਾਰ ਨੇ ਅਸ਼ੋਕ ਗਹਿਲੋਤ ਸਰਕਾਰ ਵੇਲੇ ਬਣੇ 9 ਜ਼ਿਲ੍ਹੇ ਤੇ 3 ਡਿਵੀਜ਼ਨਾਂ ਖ਼ਤਮ ਕਰ ਦਿੱਤੀਆਂ ਹਨ। ਮੁੱਖ ਮੰਤਰੀ ਭਜਨ ਲਾਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ’ਚ ਖੁਰਾਕ ਸੁਰੱਖਿਆ ਯੋਜਨਾ ’ਚ ਨਵੇਂ ਲਾਭਪਾਤਰੀਆਂ ਨੂੰ ਸ਼ਾਮਲ ਕਰਨ ਦਾ ਵੀ ਫੈਸਲਾ ਕੀਤਾ ਗਿਆ। ਮੰਤਰੀ ਮੰਡਲ ਨੇ ਡੱਡੂ, ਕੇਕਰੀ, ਸ਼ਾਹਪੁਰਾ, ਨੀਮਕਾਥਾਨਾ, ਗੰਗਾਪੁਰ ਸਿਟੀ, ਜੈਪੁਰ ਦਿਹਾਤੀ, ਜੋਧਪੁਰ ਦਿਹਾਤੀ, ਅਨੂਪਗੜ੍ਹ ਅਤੇ ਸਨਚੌਰ ਜ਼ਿਲ੍ਹਿਆਂ ਨੂੰ ਖ਼ਤਮ ਕਰ ਦਿੱਤਾ ਹੈ।
ਇਹ ਵੀ ਪੜ੍ਹੋ- ਪਟਵਾਰੀਆਂ ਨੇ ਕੀਤਾ 'ਬੰਦ' ਨੂੰ ਸਮਰਥਨ ਦੇਣ ਦਾ ਐਲਾਨ, ਕਿਹਾ- 'ਕਿਸਾਨ-ਪਟਵਾਰੀ ਦਾ ਰਿਸ਼ਤਾ ਨਹੁੰ-ਮਾਸ ਵਾਲਾ...'
ਇਸ ਦੇ ਨਾਲ ਹੀ ਗਹਿਲੋਤ ਸਰਕਾਰ ਵੇਲੇ ਬਣਾਏ ਗਏ 17 ਨਵੇਂ ਜ਼ਿਲ੍ਹਿਆਂ 'ਚੋਂ ਭਜਨ ਲਾਲ ਮੰਤਰੀ ਮੰਡਲ ਨੇ 8 ਜ਼ਿਲ੍ਹਿਆਂ ਨੂੰ ਜਿਉਂ ਦਾ ਤਿਉਂ ਰੱਖਿਆ ਹੈ। ਇਨ੍ਹਾਂ ’ਚ ਬਲੋਤਰਾ, ਬੇਵਰ, ਦੇਗ, ਖੈਰਥਲ-ਤਿਜਾਰਾ, ਡਿਡਵਾਨਾ-ਕੁਚਮਨ, ਕੋਟਪੁਤਲੀ-ਬਹਿਰੋਰ, ਫਲੋਦੀ ਤੇ ਸਲੰਬਰ ਸ਼ਾਮਲ ਹਨ। ਹੁਣ ਰਾਜਸਥਾਨ 'ਚ ਕੁੱਲ 41 ਜ਼ਿਲ੍ਹੇ ਹੋ ਜਾਣਗੇ। ਨਾਲ ਹੀ 7 ਡਿਵੀਜ਼ਨਾਂ ਹੋਣਗੀਆਂ।
ਮੰਤਰੀ ਮੰਡਲ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਮੰਤਰੀ ਸੁਮਿਤ ਗੋਦਾਰਾ ਨੇ ਦੱਸਿਆ ਕਿ 3 ਨਵੀਆਂ ਡਿਵੀਜ਼ਨਾਂ ਸੀਕਰ, ਪਾਲੀ ਅਤੇ ਬਾਂਸਵਾੜਾ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਬਠਿੰਡਾ ਬੱਸ ਹਾਦਸੇ ਦੇ ਪੀੜਤਾਂ ਲਈ ਕੇਂਦਰ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਕੀਤਾ ਵੱਡਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e