ਫਲੋਰੀਡਾ ''ਚ ਕਿਸ਼ਤੀ ਧਮਾਕੇ ''ਚ ਇਕ ਦੀ ਮੌਤ, ਪੰਜ ਜ਼ਖਮੀ
Tuesday, Dec 24, 2024 - 05:24 PM (IST)
ਟਲਹਾਸੀ (ਏਜੰਸੀ)- ਅਮਰੀਕਾ ਦੇ ਫਲੋਰੀਡਾ ਸੂਬੇ ਦੇ ਫੋਰਟ ਲਾਡਰਡੇਲ ਮਰੀਨਾ ਵਿਖੇ ਇਕ ਕਿਸ਼ਤੀ ਵਿਚ ਧਮਾਕਾ ਹੋਣ ਤੋਂ ਬਾਅਦ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਮੰਗਲਵਾਰ ਨੂੰ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਇਸ ਤੋਂ ਪਹਿਲਾਂ ਕਿ ਫਾਇਰ ਫਾਈਟਰ ਅੱਗ 'ਤੇ ਕਾਬੂ ਪਾਉਂਦੇ, ਦੂਜੀ ਕਿਸ਼ਤੀ ਇਸ ਦੀ ਲਪੇਟ ਵਿਚ ਆ ਗਈ, ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਗੰਭੀਰ ਰੂਪ ਵਿਚ ਝੁਲਸ ਗਏ, ਜਿਨ੍ਹਾਂ ਨੂੰ ਹਸਪਤਾਲ ਭੇਜਿਆ ਗਿਆ।
ਇਹ ਵੀ ਪੜ੍ਹੋ: ਅਮਰੀਕਾ 'ਚ ਨਸ਼ਾ ਤਸਕਰ ਸੁਨੀਲ ਯਾਦਵ ਦਾ ਗੋਲੀਆਂ ਮਾਰ ਕੇ ਕਤਲ
ਰਿਪੋਰਟ ਵਿੱਚ ਕਿਹਾ ਗਿਆ ਹੈ ਕ ਫੋਰਟ ਲਾਡਰਡੇਲ ਫਾਇਰ ਰੈਸਕਿਊ (FLFR) ਨੇ ਸੋਮਵਾਰ ਸ਼ਾਮ 6 ਵਜੇ ਦੇ ਕਰੀਬ ਘਟਨਾ ਬਾਰੇ ਕਈ 911 ਕਾਲਾਂ ਦਾ ਜਵਾਬ ਦਿੱਤਾ। FLFR ਅਨੁਸਾਰ ਜ਼ਖਮੀਆਂ ਵਿੱਚੋਂ 3 ਲੋਕ ਗੰਭੀਰ ਰੂਪ ਨਾਲ ਝੁਲਸੇ ਹਨ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਗੋਤਾਖੋਰਾਂ ਅਤੇ ਵਾਟਰਕ੍ਰਾਫਟ ਨੇ ਇੱਕ ਵਿਅਕਤੀ ਦੀ ਭਾਲ ਸ਼ੁਰੂ ਕਰ ਦਿੱਤੀ, ਜੋ ਧਮਾਕੇ ਤੋਂ ਬਾਅਦ ਲਾਪਤਾ ਹੋ ਗਿਆ ਸੀ। ਉਸ ਵਿਅਕਤੀ ਨੂੰ ਉਸੇ ਸ਼ਾਮ ਬਾਅਦ ਵਿੱਚ ਬ੍ਰੋਵਾਰਡ ਸ਼ੈਰਿਫ ਦੇ ਦਫਤਰ ਵੱਲੋਂ ਮ੍ਰਿਤਕ ਪਾਇਆ ਗਿਆ।
ਇਹ ਵੀ ਪੜ੍ਹੋ: ਵਾਇਰਲ ਟ੍ਰੈਂਡ ਅਜ਼ਮਾਉਣ ਦੇ ਚੱਕਰ 'ਚ ਬੁਰੀ ਤਰ੍ਹਾਂ ਝੁਲਸੀ ਔਰਤ, ਵੇਖੋ ਵੀਡੀਓ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8