ਸੁਰੱਖਿਆ ਫ਼ੋਰਸਾਂ ਨੇ ਮੁਕਾਬਲੇ ''ਚ ਢੇਰ ਕੀਤੇ 4 ਨਕਸਲੀ, ਇਕ ਜਵਾਨ ਸ਼ਹੀਦ
Sunday, Jan 05, 2025 - 11:22 AM (IST)
ਨਾਰਾਇਣਪੁਰ- ਛੱਤੀਸਗੜ੍ਹ ਦੇ ਨਾਰਾਇਣਪੁਰ 'ਚ ਨਕਸਲੀਆਂ ਅਤੇ ਸੁਰੱਖਿਆ ਫ਼ੋਰਸਾਂ ਵਿਚਾਲੇ ਹੋਏ ਮੁਕਾਬਲੇ 'ਚ ਚਾਰ ਨਕਸਲੀ ਢੇਰ ਹੋ ਗਏ ਅਤੇ ਇਕ ਜਵਾਨ ਵੀ ਸ਼ਹੀਦ ਹੋ ਗਿਆ। ਜਾਣਕਾਰੀ ਅਨੁਸਾਰ ਸ਼ਨੀਵਾਰ ਦੇਰ ਰਾਤ ਤੋਂ ਅਬੂਝਮਾੜ ਦੇ ਜੰਗਲਾਂ 'ਚ ਸੁਰੱਖਿਆ ਫ਼ੋਰਸਾਂ ਅਤੇ ਨਕਸਲੀਆਂ ਵਿਚਾਲੇ ਮੁਕਾਬਲਾ ਚੱਲ ਰਿਹਾ ਹੈ। ਮੁਹਿੰਮ 'ਚ ਨਾਰਾਇਣਪੁਰ, ਦੰਤੇਵਾੜਾ, ਜਗਦਲਪੁਰ, ਕੋਂਡਾਗਾਂਵ ਜ਼ਿਲ੍ਹੇ ਦੀ ਡੀਆਰਜੀ ਅਤੇ ਐੱਸਟੀਐੱਫ ਦੀ ਸੰਯੁਕਤ ਪਾਰਟੀ ਨਕਸਲ ਵਿਰੋਧੀ ਸਰਚ ਮੁਹਿੰਮ ਲਈ ਅਬੂਝਮਾੜ ਖੇਤਰ 'ਚ ਰਵਾਨਾ ਹੋਈ ਸੀ।
ਇਹ ਵੀ ਪੜ੍ਹੋ : ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ 66 ਸਾਲ ਪੁਰਾਣਾ ਸੋਨੇ ਦਾ ਬਿੱਲ, 1 ਤੋਲੇ ਦੀ ਕੀਮਤ ਸੁਣ ਹੋਵੋਗੇ ਹੈਰਾਨ
ਦੱਸਿਆ ਗਿਆ ਕਿ ਦੋਹਾਂ ਪਾਸਿਓਂ ਰੁਕ-ਰੁਕ ਕੇ ਫਾਇਰਿੰਗ ਹੋ ਰਹੀ ਹੈ। ਮੁਕਾਬਲੇ 'ਚ ਜਵਾਨਾਂ ਨੇ ਚਾਰ ਨਕਸਲੀਆਂ ਨੂੰ ਢੇਰ ਕਰ ਦਿੱਤਾ ਹੈ। ਮੁਕਾਬਲੇ 'ਚ ਇਕ ਜਵਾਨ ਵੀ ਸ਼ਹੀਦ ਹੋ ਗਿਆ ਹੈ। ਜਵਾਨਾਂ ਨੇ ਇਕ ਏਕੇ-47 ਐੱਸਐੱਲਆਰ ਅਤੇ 315 ਬੋਰ ਦੀ ਬੰਦੂਕ ਬਰਾਮਦ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8