ਝਾਰਖੰਡ ’ਚ 10 ਲੱਖ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ-ਸਮਰਪਣ

Sunday, Feb 11, 2024 - 06:25 PM (IST)

ਝਾਰਖੰਡ ’ਚ 10 ਲੱਖ ਦੇ ਇਨਾਮੀ ਨਕਸਲੀ ਨੇ ਕੀਤਾ ਆਤਮ-ਸਮਰਪਣ

ਲਾਤੇਹਾਰ, (ਭਾਸ਼ਾ)- ਝਾਰਖੰਡ ਦੇ ਲਾਤੇਹਾਰ ਜ਼ਿਲੇ ’ਚ 10 ਲੱਖ ਦੇ ਇਨਾਮੀ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਜ਼ੋਨਲ ਕਮਾਂਡਰ ਲਾਲਦੀਪ ਗੰਝੂ ਉਰਫ ਕਲਟੂ ਨੇ ਪੁਲਸ ਅੱਗੇ ਆਤਮ-ਸਮਰਪਣ ਕਰ ਦਿੱਤਾ। ਲਾਤੇਹਾਰ ਦੇ ਐੱਸ. ਪੀ. ਅੰਜਨੀ ਅੰਜਨ ਨੇ ਦੱਸਿਆ ਕਿ ਨਕਸਲਵਾਦੀ ਲਾਲਦੀਪ ਲਾਤੇਹਾਰ ਦੇ 2 ਅਤੇ ਬਿਹਾਰ ਦੇ ਇਕ ਥਾਣੇ ’ਚ 8 ਮਾਮਲਿਆਂ ’ਚ ਲੋੜੀਂਦਾ ਸੀ। 

ਅੰਜਨ ਨੇ ਦੱਸਿਆ ਕਿ ਲਾਲਦੀਪ 2004 ’ਚ ਸੀ. ਪੀ. ਆਈ. (ਮਾਓਵਾਦੀ) ਸੰਗਠਨ ’ਚ ਸ਼ਾਮਲ ਹੋਇਆ ਸੀ ਅਤੇ 20 ਸਾਲਾਂ ਤੋਂ ਸੰਗਠਨ ’ਚ ਸਰਗਰਮ ਹੈ। ਐੱਸ. ਪੀ. ਨੇ ਕਿਹਾ ਕਿ ਜ਼ਿਲੇ ਦੇ ਵੱਖ-ਵੱਖ ਇਲਾਕਿਆਂ ’ਚ ਪੁਲਸ ਵੱਲੋਂ ਚਲਾਏ ਜਾ ਰਹੇ ਅਾਪ੍ਰੇਸ਼ਨਾਂ ਨਾਲ ਮਾਓਵਾਦੀ ਸੰਗਠਨ ਕਮਜ਼ੋਰ ਹੋਇਆ ਹੈ।


author

Rakesh

Content Editor

Related News