ਖਨੌਰੀ ਬਾਰਡਰ ''ਤੇ ਵਾਪਰਿਆ ਹਾਦਸਾ ਤੇ ਵਾਇਰਸ ਕਾਰਨ ਪੰਜਾਬ ''ਚ ਅਲਰਟ, ਜਾਣੋ ਅੱਜ ਦੀਆਂ ਟੌਪ 10 ਖਬਰਾਂ
Thursday, Jan 09, 2025 - 07:20 PM (IST)
ਜਲੰਧਰ : ਖਨੌਰੀ ਬਾਰਡਰ 'ਤੇ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਇਸ ਕਿਸਾਨੀ ਸੰਘਰਸ਼ ਵਿਚ ਉਸ ਵੇਲੇ ਭਾਜੜ ਮਚ ਗਈ ਜਦੋਂ ਇਕ ਗੀਜ਼ਰ ਤੋਂ ਅਚਾਨਕ ਅੱਗ ਲੱਗ ਗਈ। ਦਰਅਸਲ ਇਥੇ ਜਦੋਂ ਇਕ ਕਿਸਾਨ ਦੇਸੀ ਗੀਜ਼ਰ ਰਾਹੀਂ ਪਾਣੀ ਗਰਮ ਕਰਨ ਲੱਗਾ ਤਾਂ ਅਚਾਨਕ ਅੱਗ ਦਾ ਭਬੂਕਾ ਪੈਣ ਕਾਰਨ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਇਸ ਕਾਰਨ ਕਿਸਾਨ ਗੁਰਦਿਆਲ ਸਿੰਘ ਵਾਸੀ ਸਮਾਣਾ ਦੀਆਂ ਬਾਹਾਂ ਅਤੇ ਲੱਤਾਂ ਝੁਲਸ ਗਈਆਂ। ਉੱਥੇ ਬੈਠੇ ਕਿਸਾਨਾਂ ਨੇ ਫ਼ੌਰੀ ਅੱਗ ਬੁਝਾਈ ਤੇ ਜ਼ਖਮੀ ਕਿਸਾਨ ਨੂੰ ਇਲਾਜ ਲਈ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ। ਇਸ ਤੋਂ ਇਲਾਵਾ ਚੀਨ ਤੋਂ ਫੈਲੇ ਹਿਊਮਨ ਮੈਟਾਨਿਯੂਮੋ ਵਾਇਰਸ (ਐੱਚ. ਐੱਮ. ਪੀ. ਵੀ.) ਦੇ ਭਾਰਤ ’ਚ ਦਸਤਕ ਦੇਣ ਤੋਂ ਬਾਅਦ ਕੇਂਦਰ ਸਰਕਾਰ ਦੇ ਨਿਰਦੇਸ਼ਾਂ ’ਤੇ ਸਾਰੇ ਸੂਬਿਆਂ ਨੂੰ ਨਿਗਰਾਨੀ ਵਧਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਸਿਹਤ ਵਿਭਾਗ ਨੇ ਨਵੇਂ ਹੁਕਮਾਂ 'ਚ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਇਸ ਵਾਇਰਸ ਤੋਂ ਅਲਰਟ ਕਰ ਦਿੱਤਾ ਹੈ। ਹਾਲਾਂਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਮਾਮਲਾ ਸੂਬੇ ’ਚ ਨਹੀਂ ਆਇਆ ਪਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇਸ ਸਬੰਧੀ ਸਾਵਧਾਨ ਰਹਿਣ ਲਈ ਕਿਹਾ ਹੈ। ਸਰਕਾਰੀ ਹਸਪਤਾਲਾਂ ’ਚ ਇਸ ਵਾਇਰਸ ਨਾਲ ਨਜਿੱਠਣ ਲਈ ਵੱਖਰਾ ਵਾਰਡ ਬਣਾਉਣ ਲਈ ਕਿਹਾ ਹੈ। ਆਓ ਇਸ ਦੇ ਨਾਲ ਹੀ ਨਜ਼ਰ ਮਾਰਦੇ ਹਾਂ ਅੱਜ ਦੀਆਂ ਟੌਪ-10 ਖਬਰਾਂ ’ਤੇ...
ਖਨੌਰੀ ਬਾਰਡਰ 'ਤੇ ਚੱਲ ਰਹੇ ਕਿਸਾਨ ਅੰਦੋਲਨ 'ਚ ਵੱਡਾ ਹਾਦਸਾ, ਮੰਜ਼ਰ ਦੇਖ ਕੰਬ ਗਿਆ ਹਰ ਕੋਈ
ਖਨੌਰੀ ਬਾਰਡਰ 'ਤੇ ਅੱਜ ਸਵੇਰੇ ਇਕ ਵੱਡਾ ਹਾਦਸਾ ਵਾਪਰ ਗਿਆ। ਦਰਅਸਲ ਇਥੇ ਜਦੋਂ ਇਕ ਕਿਸਾਨ ਦੇਸੀ ਗੀਜ਼ਰ ਰਾਹੀਂ ਪਾਣੀ ਗਰਮ ਕਰਨ ਲੱਗਾ ਤਾਂ ਅਚਾਨਕ ਅੱਗ ਦਾ ਭਬੂਕਾ ਪੈਣ ਕਾਰਨ ਉਸ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਇਸ ਕਾਰਨ ਕਿਸਾਨ ਗੁਰਦਿਆਲ ਸਿੰਘ ਵਾਸੀ ਸਮਾਣਾ ਦੀਆਂ ਬਾਹਾਂ ਅਤੇ ਲੱਤਾਂ ਝੁਲਸ ਗਈਆਂ। ਉੱਥੇ ਬੈਠੇ ਕਿਸਾਨਾਂ ਨੇ ਫ਼ੌਰੀ ਅੱਗ ਬੁਝਾਈ ਤੇ ਜ਼ਖਮੀ ਕਿਸਾਨ ਨੂੰ ਇਲਾਜ ਲਈ ਪਾਤੜਾਂ ਦੇ ਸਰਕਾਰੀ ਹਸਪਤਾਲ ਵਿਚ ਲਿਆਂਦਾ ਗਿਆ। ਡਾਕਟਰਾਂ ਨੇ ਮੁੱਢਲੀ ਸਹਾਇਤਾ ਦੇਣ ਮਗਰੋਂ ਉਸ ਨੂੰ ਇਲਾਜ ਲਈ ਪਟਿਆਲਾ ਭੇਜ ਦਿੱਤਾ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ 'ਤੇ ਦੇਖੋ ਕੀ ਬੋਲੇ ਪ੍ਰਧਾਨ ਧਾਮੀ
ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਮੁਲਾਕਾਤ ਕਰਨ ਦੀ ਚਰਚਾ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਮੀਡੀਆ ਨੂੰ ਸਲਾਹ ਦਿੰਦਿਆਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਵੀ ਹਨ। ਉਨ੍ਹਾਂ ਕਿਹਾ ਸਾਡੀ ਰੁਟਿਨ ਮੀਟਿੰਗ ਹੁੰਦੀ ਹੈ। ਇਹ ਮੀਟਿੰਗ ਕਈ ਵਾਰ ਸੈਕਰੇਟਰੀ ਦੀ ਰਿਹਾਇਸ਼, ਕਈ ਵਾਰ ਜਥੇਦਾਰ ਦੀ ਰਿਹਾਇਸ਼ ਅਤੇ ਕਈ ਵਾਰ ਮੇਰੀ ਦੀ ਰਿਹਾਇਸ਼ 'ਤੇ ਵੀ ਹੁੰਦੀ ਹੈ। ਅੱਜ ਦੀ ਮੀਟਿੰਗ ਜਥੇਦਾਰ ਦੀ ਰਿਹਾਇਸ਼ 'ਤੇ ਹੋਈ ਹੈ, ਜਿਸ ਨੂੰ ਲੈ ਕੇ ਕਈ ਕਿਆਸ ਲਗਾਏ ਜਾ ਰਹੇ ਹਨ, ਜਿਸ ਨੂੰ ਰੂਲ ਆਊਟ ਕਰਦਾ ਹਾਂ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਪੰਜਾਬ ਦੇ ਸਕੂਲਾਂ ਦੇ ਸਮੇਂ ਨੂੰ ਲੈ ਕੇ ਵੱਡੀ ਖ਼ਬਰ
ਪੰਜਾਬ ਵਿਚ ਪੈ ਰਹੀ ਕੜਾਕੇ ਦੀ ਠੰਡ ਦੌਰਾਨ ਸੂਬੇ ਭਰ ਦੇ ਸਕੂਲਾਂ ਦਾ ਸਮਾਂ ਬਦਲਣ ਸਿਫਾਰਿਸ਼ ਕੀਤੀ ਗਈ ਹੈ। ਇਹ ਸਿਫਾਰਿਸ਼ ਪੰਜਾਬ ਬਾਲ ਅਧਿਕਾਰ ਕਮਿਸ਼ਨ ਨੇ ਕੀਤੀ ਹੈ। ਇਸ ਲਈ ਬਾਲ ਅਧਿਕਾਰ ਕਮਿਸ਼ਨ ਵੱਲੋਂ ਪੰਜਾਬ ਸਰਕਾਰ ਨੂੰ ਬਕਾਇਦਾ ਚਿੱਠੀ ਲਿਖ ਕੇ ਆਖਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਵਿਚ ਕੜਾਕੇ ਦੀ ਠੰਡ ਅਤੇ ਸੰਘਣੀ ਧੁੰਦ ਪੈ ਰਹੀ ਹੈ, ਇਸ ਨੂੰ ਮੱਦੇਨਜ਼ਰ ਰੱਖਦੇ ਹੋਏ 31 ਜਨਵਰੀ ਤਕ ਸਕੂਲਾਂ ਦਾ ਸਮਾਂ 10 ਵਜੇ ਕੀਤਾ ਜਾਵੇ। ਚਿੱਠੀ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਿਛਲੇ ਕੁਝ ਦਿਨਾਂ ਦੌਰਾਨ ਸਕੂਲੀ ਵਾਹਨਾਂ ਨਾਲ ਹਾਦਸੇ ਵਾਪਰਣ ਦੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਹਨ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਡੇਰਾ ਰਾਧਾ ਸੁਆਮੀ ਬਿਆਸ ਆਉਣ ਵਾਲੀ ਸੰਗਤ ਲਈ ਹੋਇਆ ਵੱਡਾ ਐਲਾਨ
ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਡੇਰੇ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਦਰਅਸਲ ਡੇਰਾ ਬਿਆਸ ਵਲੋਂ ਡੇਰੇ ਵਿਚ ਵੀ. ਆਈ. ਪੀ. ਕਲਚਰ ਖ਼ਤਮ ਕਰ ਦਿੱਤਾ ਗਿਆ ਹੈ। ਸੂਤਰਾਂ ਮੁਤਾਬਕ ਪਹਿਲਾਂ ਇਹ ਅਕਸਰ ਦੇਖਿਆ ਜਾਂਦਾ ਸੀ ਕਿ ਸਤਿਸੰਗ ਦੌਰਾਨ ਵੀ. ਆਈ. ਪੀ. ਪਾਸ ਹੁੰਦੇ ਸਨ, ਹੁਣ ਡੇਰਾ ਮੁਖੀ ਵਲੋਂ ਵੀ. ਆਈ. ਪੀ. ਕਲਚਰ ਨੂੰ ਬਿਲਕੁਲ ਖ਼ਤਮ ਕਰ ਦਿੱਤਾ ਗਿਆ ਹੈ। ਡੇਰੇ ਮੁਤਾਬਕ ਜਿੱਥੇ ਪਹਿਲਾਂ ਵੀ. ਆਈ. ਪੀ. ਆ ਕੇ ਬੈਠਦੇ ਸਨ, ਹੁਣ ਇਥੇ ਕੋਈ ਵੀ. ਆਈ. ਪੀ. ਨਹੀਂ ਹੋਵੇਗਾ ਸਾਰੀ ਸੰਗਤ ਇਕ ਸਮਾਨ ਹੋਵੇਗੀ। ਸੂਤਰ ਦੱਸਦੇ ਹਨ ਕਿ ਡੇਰੇ ਵਿਚ ਪਹਿਲਾਂ ਇਕ ਵੀ. ਆਈ. ਪੀ. ਪਾਸ ਵੀ ਜਾਰੀ ਕੀਤਾ ਜਾਂਦਾ ਸੀ, ਜਿਸ ਨੂੰ ਹੁਣ ਡੇਰਾ ਮੁਖੀ ਵਲੋਂ ਬਿਲਕੁਲ ਬੰਦ ਕਰ ਦਿੱਤਾ ਗਿਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਚੀਨੀ ਵਾਇਰਸ ਕਾਰਨ ਪੂਰਾ ਪੰਜਾਬ Alert 'ਤੇ, ਆਏ ਨਵੇਂ Orders, ਬੇਹੱਦ ਸਾਵਧਾਨ ਰਹਿਣ ਦੀ ਲੋੜ
ਚੀਨ ਤੋਂ ਫੈਲੇ ਹਿਊਮਨ ਮੈਟਾਨਿਯੂਮੋ ਵਾਇਰਸ (ਐੱਚ. ਐੱਮ. ਪੀ. ਵੀ.) ਦੇ ਭਾਰਤ ’ਚ ਦਸਤਕ ਦੇਣ ਤੋਂ ਬਾਅਦ ਕੇਂਦਰ ਸਰਕਾਰ ਦੇ ਨਿਰਦੇਸ਼ਾਂ ’ਤੇ ਸਾਰੇ ਸੂਬਿਆਂ ਨੂੰ ਨਿਗਰਾਨੀ ਵਧਾਉਣ ਦਾ ਹੁਕਮ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਦੇ ਸਿਹਤ ਵਿਭਾਗ ਨੇ ਨਵੇਂ ਹੁਕਮਾਂ 'ਚ ਸਾਰੇ ਜ਼ਿਲ੍ਹਿਆਂ ਦੇ ਸਿਵਲ ਸਰਜਨਾਂ ਨੂੰ ਇਸ ਵਾਇਰਸ ਤੋਂ ਅਲਰਟ ਕਰ ਦਿੱਤਾ ਹੈ। ਹਾਲਾਂਕਿ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਤੱਕ ਕੋਈ ਵੀ ਮਾਮਲਾ ਸੂਬੇ ’ਚ ਨਹੀਂ ਆਇਆ ਪਰ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਨੂੰ ਇਸ ਸਬੰਧੀ ਸਾਵਧਾਨ ਰਹਿਣ ਲਈ ਕਿਹਾ ਹੈ। ਸਰਕਾਰੀ ਹਸਪਤਾਲਾਂ ’ਚ ਇਸ ਵਾਇਰਸ ਨਾਲ ਨਜਿੱਠਣ ਲਈ ਵੱਖਰਾ ਵਾਰਡ ਬਣਾਉਣ ਲਈ ਕਿਹਾ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਖ਼ੁਸ਼ਖਬਰੀ : ਲੋਹੜੀ ਮੌਕੇ PM ਮੋਦੀ ਲੋਕਾਂ ਨੂੰ ਦੇਣਗੇ ਇਹ ਤੋਹਫ਼ਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਜਨਵਰੀ ਯਾਨੀ ਸੋਮਵਾਰ ਵਾਲੇ ਦਿਨ ਜੰਮੂ-ਕਸ਼ਮੀਰ ਦਾ ਦੌਰਾ ਕਰਨ ਵਾਲੇ ਹਨ। ਜਾਣਕਾਰੀ ਅਨੁਸਾਰ 13 ਜਨਵਰੀ ਨੂੰ ਪ੍ਰਧਾਨ ਮੰਤਰੀ ਮੋਦੀ ਗਗਨਗੀਰ ਤੋਂ ਸੋਨਮਰਗ ਤੱਕ ਸੜਕ ਨੂੰ ਬਾਈਪਾਸ ਕਰਨ ਵਾਲੀ ਜ਼ੈੱਡ-ਮੋੜ ਸੁਰੰਗ ਦਾ ਉਦਘਾਟਨ ਕਰਨਗੇ, ਜਿਸ ਨਾਲ ਕਸ਼ਮੀਰ ਘਾਟੀ ਵਿੱਚ ਆਉਣ ਵਾਲੇ ਸੈਲਾਨੀਆਂ ਸਣੇ ਸਥਾਨਕ ਲੋਕਾਂ ਨੂੰ ਪੂਰੇ ਸਾਲ ਪਹਾੜੀ ਸਟੇਸ਼ਨ ਦਾ ਦੌਰਾ ਕਰਨ ਵਿਚ ਸਹੂਲਤ ਹਾਸਲ ਹੋਵੇਗੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਨਿੱਝਰ ਮਾਮਲੇ 'ਚ Canada ਕੋਰਟ ਦਾ ਵੱਡਾ ਫ਼ੈਸਲਾ, ਚਾਰੇ ਦੋਸ਼ੀ ਭਾਰਤੀਆਂ ਨੂੰ ਦਿੱਤੀ ਜ਼ਮਾਨਤ
ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਕਤਲ ਕੇਸ ਵਿੱਚ ਕੈਨੇਡੀਅਨ ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਇਸ ਮਾਮਲੇ ਵਿਚ ਦੋਸ਼ੀ ਚਾਰੇ ਭਾਰਤੀਆਂ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਹੁਣ ਇਸ ਮਾਮਲੇ 'ਤੇ ਅਗਲੀ ਸੁਣਵਾਈ 11 ਫਰਵਰੀ ਨੂੰ ਹੋਵੇਗੀ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਜਾਣੋ ਕਿਉਂ ਆਈ ਸ਼ੇਅਰ ਬਾਜ਼ਾਰ 'ਚ ਗਿਰਾਵਟ, ਨਿਵੇਸ਼ਕਾਂ ਨੂੰ ਹੋਇਆ 3.85 ਲੱਖ ਕਰੋੜ ਰੁਪਏ ਦਾ ਨੁਕਸਾਨ
ਭਾਰਤੀ ਸ਼ੇਅਰ ਬਾਜ਼ਾਰ 'ਚ ਗਿਰਾਵਟ ਰੁਕਦੀ ਨਜ਼ਰ ਨਹੀਂ ਆ ਰਹੀ ਹੈ। ਵੀਰਵਾਰ 9 ਜਨਵਰੀ ਨੂੰ ਘਰੇਲੂ ਬਾਜ਼ਾਰ ਲਗਾਤਾਰ ਦੂਜੇ ਦਿਨ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਸੈਂਸੈਕਸ 528 ਅੰਕ ਡਿੱਗ ਕੇ 77,619.80 'ਤੇ ਆ ਗਿਆ। ਜਦੋਂ ਕਿ ਨਿਫਟੀ 160 ਅੰਕ ਡਿੱਗ ਕੇ 23,528 ਦੇ ਪੱਧਰ 'ਤੇ ਪਹੁੰਚ ਗਿਆ। ਸੈਂਸੈਕਸ ਵਿੱਚ ਸ਼ਾਮਲ ਕੰਪਨੀਆਂ ਵਿੱਚ ਟਾਟਾ ਮੋਟਰਜ਼, ਲਾਰਸਨ ਐਂਡ ਟੂਬਰੋ, ਜ਼ੋਮੈਟੋ, ਸਟੇਟ ਬੈਂਕ ਆਫ ਇੰਡੀਆ, ਸਨ ਫਾਰਮਾ, ਪਾਵਰ ਗਰਿੱਡ, ਬਜਾਜ ਫਾਈਨਾਂਸ ਅਤੇ ਐਨਟੀਪੀਸੀ ਦੇ ਸ਼ੇਅਰ ਸਭ ਤੋਂ ਵੱਧ ਡਿੱਗੇ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਲਾਸ ਏਂਜਲਸ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ, ਕਈ ਸਿਤਾਰੇ ਘਰ ਛੱਡਣ ਨੂੰ ਹੋਏ ਮਜ਼ਬੂਰ
ਅਮਰੀਕਾ ਦੇ ਕੈਲੀਫੋਰਨੀਆ ਦੇ ਲਾਸ ਏਂਜਲਸ 'ਚ ਲੱਗੀ ਭਿਆਨਕ ਜੰਗਲ ਦੀ ਅੱਗ ਨੇ ਨਾ ਸਿਰਫ਼ ਜਾਨ-ਮਾਲ ਦਾ ਨੁਕਸਾਨ ਕੀਤਾ ਹੈ ਬਲਕਿ ਅਮਰੀਕੀ ਮਨੋਰੰਜਨ ਉਦਯੋਗ ਨੂੰ ਵੀ ਫਿਲਹਾਲ ਠੱਪ ਕਰ ਦਿੱਤਾ ਹੈ। ਅੱਗ 'ਚ ਘੱਟੋ-ਘੱਟ ਪੰਜ ਲੋਕਾਂ ਦੀ ਜਾਨ ਚਲੀ ਗਈ ਅਤੇ ਦੋ ਹਜ਼ਾਰ ਤੋਂ ਵੱਧ ਇਮਾਰਤਾਂ ਖੰਡਰ ਹੋ ਗਈਆਂ। ਇਹ ਅੱਗ ਮੰਗਲਵਾਰ (7 ਜਨਵਰੀ) ਸਵੇਰੇ 10:30 ਵਜੇ ਦੇ ਕਰੀਬ ਪੈਸੀਫਿਕ ਪੈਲੀਸੇਡਸ ਦੇ ਉੱਚ ਪੱਧਰੀ ਰਿਹਾਇਸ਼ੀ ਖੇਤਰ 'ਚ ਲੱਗੀ। ਇਕ ਨਿੱਜੀ ਚੈਨਲ ਨੇ ਆਪਣੀ ਲਾਈਵ ਰਿਪੋਰਟ 'ਚ ਕਿਹਾ, "ਲਾਸ ਏਂਜਲਸ 'ਚ ਸਭ ਤੋਂ ਵਿਨਾਸ਼ਕਾਰੀ ਪੈਲੀਸੇਡਸ ਅੱਗ 17,200 ਏਕੜ ਤੋਂ ਵੱਧ ਖੇਤਰ 'ਚ ਫੈਲ ਗਈ ਹੈ।" ਰਿਪੋਰਟ ਦੇ ਅਨੁਸਾਰ, ਬੁੱਧਵਾਰ ਸ਼ਾਮ ਨੂੰ ਹਾਲੀਵੁੱਡ ਹਿਲਜ਼ 'ਚ ਅੱਗ ਲੱਗ ਗਈ। ਹਾਲੀਵੁੱਡ ਹਿਲਜ਼ ਲਾਸ ਏਂਜਲਸ ਦਾ ਇੱਕ ਇਲਾਕਾ ਹੈ ਜੋ ਅਮਰੀਕੀ ਫਿਲਮ ਉਦਯੋਗ ਨਾਲ ਜੁੜਿਆ ਹੋਇਆ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।
ਰੋਹਿਤ-ਕੋਹਲੀ ਦੇ ਸੰਨਿਆਸ ਮਗਰੋਂ ਭਾਰਤ ਦੀ ਪਹਿਲੀ ਵਾਰ ਹੋਵੇਗੀ ਇੰਗਲੈਂਡ ਨਾਲ ਟੱਕਰ, ਇਹ ਹੋਵੇਗਾ ਕਪਤਾਨ
ਆਸਟ੍ਰੇਲੀਆ ਖਿਲਾਫ ਬਾਰਡਰ-ਗਾਵਸਕਰ ਟਰਾਫੀ ਵਿੱਚ ਮਿਲੀ 1-3 ਦੀ ਹਾਰ ਨੂੰ ਭੁੱਲ ਕੇ, ਭਾਰਤੀ ਟੀਮ ਨੇ ਨਵੇਂ ਸਾਲ ਵਿੱਚ ਆਪਣੇ ਨਵੇਂ ਮਿਸ਼ਨ ਲਈ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਰਤੀ ਟੀਮ ਹੁਣ ਘਰੇਲੂ ਮੈਦਾਨ 'ਤੇ ਇੰਗਲੈਂਡ ਵਿਰੁੱਧ ਪੰਜ ਟੀ-20 ਅਤੇ ਤਿੰਨ ਵਨਡੇ ਮੈਚਾਂ ਦੀ ਲੜੀ ਖੇਡੇਗੀ। ਇਹ ਇੱਕ ਬਹੁਤ ਹੀ ਖਾਸ ਲੜੀ ਹੋਣ ਜਾ ਰਹੀ ਹੈ।
ਲਿੰਕ 'ਤੇ ਕਲਿੱਕ ਕਰ ਕੇ ਪੜ੍ਹੋ ਪੂਰੀ ਖਬਰ।