ਨਕਸਲੀਆਂ ਵਲੋਂ IED ਬਲਾਸਟ, 3 ਪੁਲਸ ਮੁਲਾਜ਼ਮ ਸ਼ਹੀਦ
Thursday, May 08, 2025 - 11:55 AM (IST)

ਨੈਸ਼ਨਲ ਡੈਸਕ- ਜਿੱਥੇ ਇਕ ਪਾਸੇ ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਬਣਿਆ ਹੋਇਆ ਹੈ, ਉੱਥੇ ਹੀ ਨਕਸਲੀਆਂ ਵਲੋਂ ਵੀ ਹਮਲੇ ਕੀਤੇ ਜਾ ਰਹੇ ਹਨ। ਤੇਲੰਗਾਨਾ ਦੇ ਮੁਲੁਗੁ ਜ਼ਿਲ੍ਹੇ 'ਚ ਨਕਸਲੀਆਂ ਦੇ ਹਮਲੇ ਵਿਚ 3 ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਹਨ। ਇਸ ਹਮਲੇ ਵਿਚ ਤਿੰਨ ਪੁਲਸ ਮੁਲਾਜ਼ਮ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ- ਚਾਰਧਾਮ ਯਾਤਰਾ ਦਰਮਿਆਨ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 5 ਸ਼ਰਧਾਲੂਆਂ ਦੀ ਮੌਤ
ਨਕਸਲੀਆਂ ਨੇ ਇਹ ਹਮਲਾ ਆਈ. ਈ. ਡੀ. ਧਮਾਕੇ ਜ਼ਰੀਏ ਕੀਤਾ। ਜਿਸ ਇਲਾਕੇ ਵਿਚ ਇਹ ਹਮਲਾ ਹੋਇਆ ਹੈ, ਉਹ ਛੱਤੀਸਗੜ੍ਹ ਦੇ ਸੁਕਮਾ ਬਾਰਡਰ ਨਾਲ ਲੱਗਦਾ ਹੈ। ਨਕਸਲੀਆਂ ਨੇ ਪੁਲਸ ਮੁਲਾਜ਼ਮਾਂ ਨੂੰ ਨਿਸ਼ਾਨਾ ਬਣਾ ਕੇ ਧਮਾਕਾ ਕੀਤਾ, ਜਿਸ ਵਿਚ ਤੇਲੰਗਾਨਾ ਦੇ ਤਿੰਨ ਪੁਲਸ ਮੁਲਾਜ਼ਮ ਸ਼ਹੀਦ ਹੋ ਗਏ ਹਨ। ਦਰਅਸਲ ਪੁਲਸ ਰੁਟੀਨ ਗਸ਼ਤ ਕਰ ਰਹੀ ਸੀ। ਇਸ ਦੌਰਾਨ ਨਕਸਲੀਆਂ ਨੇ ਧਮਾਕਾ ਕਰ ਦਿੱਤਾ।
ਇਹ ਵੀ ਪੜ੍ਹੋ- ਪੇਕੇ ਘਰ ਆਈ ਭੈਣ ਦਾ ਭਰਾ ਹੀ ਬਣ ਗਿਆ ਦੁਸ਼ਮਣ ! ਗੋਲ਼ੀਆਂ ਮਾਰ-ਮਾਰ ਉਤਾਰ'ਤਾ ਮੌਤ ਦੇ ਘਾਟ
ਦੱਸ ਦੇਈਏ ਕਿ ਕੱਲ ਯਾਨੀ ਕਿ 7 ਮਈ ਨੂੰ ਛੱਤੀਸਗੜ੍ਹ-ਤੇਲੰਗਾਨਾ ਸਰਹੱਦ ਦੇ ਬੀਜਾਪੁਰ ਜ਼ਿਲ੍ਹੇ ਦੇ ਜੰਗਲਾਂ ਵਿਚ ਸੁਰੱਖਿਆ ਬਲਾਂ ਨਾਲ ਨਕਸਲੀਆਂ ਦਾ ਮੁਕਾਬਲਾ ਹੋਇਆ। ਇਸ ਦੌਰਾਨ ਜਵਾਨਾਂ ਨੇ 22 ਤੋਂ ਵੱਧ ਨਕਸਲੀਆਂ ਨੂੰ ਢੇਰ ਕਰ ਦਿੱਤਾ। ਇਸ ਦੀ ਜਾਣਕਾਰੀ ਇਕ ਨਿਊਜ਼ ਏਜੰਸੀ ਜ਼ਰੀਏ ਸਾਹਮਣੇ ਆਈ।