ਬੀਜਾਪੁਰ : 9 ਨਕਸਲੀਆਂ ਨੇ ਕੀਤਾ ਆਤਮ-ਸਰਮਪਣ

Wednesday, Feb 20, 2019 - 04:30 PM (IST)

ਬੀਜਾਪੁਰ : 9 ਨਕਸਲੀਆਂ ਨੇ ਕੀਤਾ ਆਤਮ-ਸਰਮਪਣ

ਬੀਜਾਪੁਰ— ਛੱਤੀਸਗੜ੍ਹ ਦੇ ਬੀਜਾਪੁਰ 'ਚ ਪੁਲਸ ਦੇ ਸਾਹਮਣੇ 9 ਨਕਸਲੀਆਂ ਨੇ ਆਤਮ-ਸਮਰਪਣ ਕਰ ਦਿੱਤਾ ਹੈ। ਇਨ੍ਹਾਂ 'ਚ ਪਲਾਟੂਨ ਨੰਬਰ 2 ਅਤੇ 22 ਦੇ ਕਮਾਂਡਰ ਵੀ ਸ਼ਾਮਲ ਹਨ। ਸਮਰਪਣ ਕਰਨ ਵਾਲਿਆਂ 'ਚ 5 ਨਕਸਲੀਆਂ 'ਤੇ ਰਾਜ ਸਰਕਾਰ ਵਲੋਂ 11 ਲੱਖ ਦਾ ਇਨਾਮ ਰੱਖਿਆ ਹੋਇਆ ਸੀ। ਸਮਰਪਣ ਕਰਨ ਵਾਲੇ ਨਕਸਲੀਆਂ 'ਤੇ ਇਕ ਔਰਤ ਵੀ ਸ਼ਾਮਲ ਹੈ। ਨਕਸਲ ਸੰਗਠਨ ਦੀਆਂ ਨੀਤੀਆਂ ਤੋਂ ਪਰੇਸ਼ਾਨ ਹੋ ਕੇ ਅਤੇ ਸਰਕਾਰ ਦੇ ਮੁੜ ਵਸੇਬੇ ਯੋਜਨਾ ਤੋਂ ਪ੍ਰਭਾਵਿਤ ਹੋ ਕੇ ਨਕਸਲੀਆਂ ਨੇ ਆਤਮ-ਸਮਰਪਣ ਕਰਨ ਦਾ ਫੈਸਲਾ ਲਿਆ। ਨਕਸਲੀਆਂ ਨੇ ਬਸਤਰ ਰੇਂਜ ਦੇ ਪੁਲਸ ਡਾਇਰੈਕਟਰ ਜਨਰਲ ਵਿਵੇਕਾਨੰਦ ਸਿਨਹਾ, ਕਲੈਕਟਰ ਕੇ.ਡੀ. ਕੁੰਜਾਮ ਅੇਤ ਪੁਲਸ ਕਮਿਸ਼ਨਰ ਮੋਹਿਤ ਗਰਗ ਦੇ ਸਾਹਮਣੇ ਸਮਰਪਣ ਕੀਤਾ ਹੈ। 

ਜ਼ਿਕਰਯੋਗ ਹੈ ਕਿ ਪੁਲਸ ਵਲੋਂ ਬਸਤਰ 'ਚ ਨਕਸਲੀਆਂ ਦੇ ਖਿਲਾਫ ਲਗਾਤਾਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਅਧੀਨ ਖੇਤਰ 'ਚ ਲਗਾਤਾਰ ਨਕਸਲੀਆਂ 'ਤੇ ਸ਼ਿਕੰਜਾ ਕੱਸਿਆ ਜਾ ਰਿਹਾ ਹੈ, ਜਿਸ ਦੇ ਦਬਾਅ 'ਚ ਕਾਫੀ ਗਿਣਤੀ 'ਚ ਨਕਸਲੀ ਸਰੰਡਰ ਕਰ ਰਹੇ ਹਨ। ਪੁਲਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਰੰਡਰ ਕਰਨ ਵਾਲੇ ਨਕਸਲੀਆਂ 'ਤੇ ਪੁਲਸ ਪਾਰਟੀ 'ਤੇ ਹਮਲਾ, ਆਗਜਨੀ, ਪਿੰਡ ਵਾਸੀਆਂ ਨੂੰ ਧਮਕਾਉਣ, ਨਿਰਮਾਣ ਕੰਮ 'ਚ ਲੱਗੇ ਵਾਹਨਾਂ 'ਚ ਆਗਜਨੀ ਸਮੇਤ ਵਸੂਲੀ ਅਤੇ ਨਕਸਲ ਹਿੰਸਾ ਦੇ ਹੋਰ ਮਾਮਲੇ ਦਰਜ ਸਨ। ਸਰੰਡਰ ਕਰਨ ਵਾਲੇ ਨਕਸਲੀਆਂ ਤੋਂ ਪੁਲਸ ਪੁੱਛ-ਗਿੱਛ ਵੀ ਕਰੇਗੀ।


author

DIsha

Content Editor

Related News