ਨਕਸਲੀ ਹਮਲੇ ''ਚ ਸ਼ਹੀਦ ਭੋਪਾਲ ਦੇ ਜਵਾਨ ਦਾ ਅੰਤਿਮ ਸੰਸਕਾਰ

04/06/2019 3:28:52 PM

ਭੋਪਾਲ— ਛੱਤੀਸਗੜ੍ਹ ਦੇ ਧਮਤਰੀ ਜ਼ਿਲੇ 'ਚ ਸ਼ੁੱਕਰਵਾਰ ਨੂੰ ਨਕਸਲੀਆਂ ਨਾਲ ਮੁਕਾਬਲੇ ਦੌਰਾਨ ਸ਼ਹੀਦ ਹੋਏ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦੇ ਭੋਪਾਲ ਵਾਸੀ ਜਵਾਨ ਹਰੀਸ਼ਚੰਦਰ ਦਾ ਸ਼ਨੀਵਾਰ ਨੂੰ ਇੱਥੇ ਅੰਤਿਮ ਸੰਸਕਾਰ ਕੀਤਾ ਗਿਆ। ਇਸ ਤੋਂ ਪਹਿਲਾਂ ਉਨ੍ਹਾਂ ਦਾ ਮ੍ਰਿਤਕ ਦੇਹ ਅਮਰਕੰਟਕ ਐਕਸਪ੍ਰੈੱਸ ਤੋਂ ਰਾਜਧਾਨੀ ਭੋਪਾਲ ਲਿਆਂਦਾ ਗਿਆ। ਤਿਰੰਗੇ 'ਚ ਲਿਪਟੇ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਪਿਪਲਾਨੀ ਸਥਿਤ ਨਿਵਾਸ ਸਥਾਨ ਲਿਜਾਇਆ ਗਿਆ, ਜਿੱਥੋਂ ਗਮਗੀਨ ਮਾਹੌਲ 'ਚ ਉਨ੍ਹਾਂ ਦੀ ਅੰਤਿਮ ਯਾਤਰਾ ਕੱਢੀ।PunjabKesariਅੰਤਿਮ ਯਾਤਰਾ ਦੌਰਾਨ ਲੋਕਾਂ ਨੇ ਭਾਰਤ ਮਾਤਾ ਦੀ ਜੈ ਦੇ ਨਾਅਰੇ ਵੀ ਲਗਾਏ। ਸਾਬਕਾ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ, ਭੋਪਾਲ ਦੇ ਸੰਸਦ ਮੈਂਬਰ ਆਲੋਕ ਸੰਜਰ ਅਤੇ ਸਥਾਨਕ ਵਿਧਾਇਕ ਕ੍ਰਿਸ਼ਨਾ ਗੌਰ ਸਮੇਤ ਭਾਰਤੀ ਜਨਤਾ ਪਾਰਟੀ ਦੇ ਕਈ ਨੇਤਾ ਸ਼ਹੀਦ ਦੀ ਅੰਤਿਮ ਯਾਤਰਾ 'ਚ ਸ਼ਾਮਲ ਹੋਏ। ਸ਼ਹੀਦ ਨੂੰ ਅੰਤਿਮ ਵਿਦਾਈ ਦੇਣ ਸੈਂਕੜੇ ਲੋਕ ਅੰਤਿਮ ਯਾਤਰਾ 'ਚ ਸ਼ਾਮਲ ਹੋਏ। ਸ਼ਹੀਦ ਹਰੀਸ਼ਚੰਦਰ ਦੇ ਪਰਿਵਾਰ 'ਚ ਉਨ੍ਹਾਂ ਦੀ ਮਾਂ, ਪਤਨੀ ਅਤੇ ਇਕ ਬੇਟੀ ਹੈ।


DIsha

Content Editor

Related News