ਪਨਾਮਾ ਮਾਮਲਾ : ਨਵਾਜ਼ ਸ਼ਰੀਫ ਦਾ ਜਵਾਈ ਗ੍ਰਿਫਤਾਰ, ਮਿਲੀ ਜ਼ਮਾਨਤ

Monday, Jul 09, 2018 - 10:36 AM (IST)

ਪਨਾਮਾ ਮਾਮਲਾ : ਨਵਾਜ਼ ਸ਼ਰੀਫ ਦਾ ਜਵਾਈ ਗ੍ਰਿਫਤਾਰ, ਮਿਲੀ ਜ਼ਮਾਨਤ

ਇਸਲਾਮਾਬਾਦ— ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫਦਰ ਨੂੰ ਪਾਕਿਸਤਾਨ ਪਹੁੰਚਦਿਆਂ ਹੀ ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਐਤਵਾਰ ਗ੍ਰਿਫਤਾਰ ਕਰ ਲਿਆ। ਬਾਅਦ 'ਚ ਉਨ੍ਹਾਂ ਨੂੰ ਜ਼ਮਾਨਤ ਮਿਲ ਗਈ। ਉਨ੍ਹਾਂ ਦੀ ਪਤਨੀ ਮਰੀਅਮ ਨੂੰ ਵੀ ਪੇਸ਼ਗੀ ਦਾਇਰ ਕੀਤੀ ਸਮੀਖਿਆ ਪਟੀਸ਼ਨ
ਨਵਾਜ਼ ਸ਼ਰੀਫ ਦੇ ਬੇਟੇ ਹੁਸੈਨ ਅਤੇ ਹਸਨ, ਬੇਟੀ ਮਰੀਅਮ ਅਤੇ ਜਵਾਈ ਕੈਪਟਨ (ਸੇਵਾਮੁਕਤ) ਮੁਹੰਮਦ ਸਫਦਰ ਨੇ ਵਕੀਲ ਸਲਮਾਨ ਅਕਰਮ ਰਜ਼ਾ ਰਾਹੀਂ ਸੁਪਰੀਮ ਕੋਰਟ 'ਚ ਸਮੀਖਿਆ ਪਟੀਸ਼ਨ ਦਾਇਰ ਕੀਤੀ ਹੈ। ਇਸ ਵਿਚ ਪਟੀਸ਼ਨਕਰਤਾਵਾਂ ਨੇ 6 ਮੈਂਬਰੀ ਸਾਂਝੀ ਜਾਂਚ ਟੀਮ ਵਲੋਂ ਕੀਤੀ ਗਈ ਜਾਂਚ ਨੂੰ ਚੁਨੌਤੀ ਦਿੱਤੀ ਹੈ। ਇਸ ਜਾਂਚ ਟੀਮ ਨੂੰ ਪਨਾਮਾ ਪੇਪਰਜ਼ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਸੁਪਰੀਮ ਕੋਰਟ ਨੇ ਸੌਂਪੀ ਸੀ। ਸ਼ਰੀਫ ਨੂੰ ਸਾਂਝੀ ਜਾਂਚ ਟੀਮ ਦੇ ਸਿੱਟਿਆਂ ਦੇ ਆਧਾਰ 'ਤੇ ਅਯੋਗ ਕਰਾਰ ਦਿੱਤਾ ਗਿਆ ਸੀ। ਟੀਮ ਨੇ ਕਿਹਾ ਸੀ ਕਿ ਸ਼ਰੀਫ ਨੇ ਆਬੂ ਧਾਬੀ ਸਥਿਤ ਆਪਣੇ ਬੇਟੇ ਦੀ ਕੰਪਨੀ ਕੋਲੋਂ ਮਿਲੀ ਤਨਖਾਹ ਦਾ ਵੇਰਵਾ ਨਹੀਂ ਦੱਸਿਆ ਸੀ।


Related News