ਸਮੁੰਦਰੀ ਫੌਜ ਨੂੰ ਜਲਦੀ ਮਿਲੇਗਾ ਪਣਡੁੱਬੀ ਰੋਕੂ ਜੰਗੀ ਬੇੜਾ ਕਵਰੱਤੀ
Tuesday, Jan 28, 2020 - 12:45 AM (IST)

ਕੋਲਕਾਤਾ – ਸਮੁੰਦਰੀ ਫੌਜ ਨੂੰ ਪਣਡੁੱਬੀ ਰੋਕੂ ਜੰਗੀ ਬੇੜਾ ਆਈ. ਐੱਨ. ਐੱਸ. ਕਵਰੱਤੀ ਜਲਦੀ ਹੀ ਮਿਲ ਸਕਦਾ ਹੈ। ਜਨਤਕ ਖੇਤਰ ਦੇ ਅਦਾਰੇ ਗਾਰਡਨ ਰੀਚ ਸ਼ਿਪ ਬਿਲਡਰਜ਼ ਐਂਡ ਇੰਜੀਨੀਅਰਸ ਦੇ ਚੇਅਰਮੈਨ ਵੀ. ਕੇ. ਸਕਸੈਨਾ ਨੇ ਸੋਮਵਾਰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਰਾਡਾਰ ਦੀ ਪਕੜ ਵਿਚ ਨਾ ਆਉਣ ਵਾਲੇ ਇਸ ਜੰਗੀ ਬੇੜੇ ਰਾਹੀਂ ਸਮੁੰਦਰੀ ਫੌਜ ਦੀ ਤਾਕਤ ਵਿਚ ਭਾਰੀ ਵਾਧਾ ਹੋਵੇਗਾ। ਕਵਰੱਤੀ ਉਨ੍ਹਾਂ 4 ਪਣਡੁੱਬੀ ਰੋਕੂ ਜੰਗੀ ਬੇੜਿਆਂ ਵਿਚ ਸ਼ਾਮਲ ਹੈ, ਜਿਨ੍ਹਾਂ ਦਾ ਨਿਰਮਾਣ ਭਾਰਤੀ ਸਮੁੰਦਰੀ ਫੌਜ ਲਈ ਵਿਸ਼ੇਸ਼ ਤੌਰ ’ਤੇ ਕੀਤਾ ਗਿਆ ਹੈ।