ਭਾਰਤੀ ਨੇਵੀ ਫੌਜ ਦਾ ਕਮਾਲ, ਕੋਰੋਨਾ ਖਿਲਾਫ ਜੰਗ ਲਈ ਸਿਰਫ ਹਜ਼ਾਰ ਰੁਪਏ 'ਚ ਬਣਾਈ ਇਹ ਮਸ਼ੀਨ
Thursday, Apr 02, 2020 - 09:17 PM (IST)
ਨਵੀਂ ਦਿੱਲੀ — ਕੋਰੋਨਾ ਵਾਇਰਸ ਖਿਲਾਫ ਹੁਣ ਭਾਰਤੀ ਫੌਜ ਵੀ ਜੰਗ 'ਚ ਉਤਰ ਗਈ ਹੈ। ਹੁਣ ਭਾਰਤੀ ਨੇਵੀ ਫੌਜ ਨੇ ਕੋਰੋਨਾ ਵਾਇਰਸ ਲਈ ਸਭ ਤੋਂ ਅਹਿਮ ਬੁਖਾਰ ਦੀ ਜਾਂਚ ਲਈ ਇਕ ਨਵੀਂ ਟੈਪਰੇਚਰ ਸੈਂਸਰ ਮਸ਼ੀਨ ਤਿਆਰ ਕੀਤੀ ਹੈ, ਜੋ ਕਾਫੀ ਸਸਤੀ ਹੈ। ਮੁੰਬਈ ਡਾਕਯਾਰਡ ਨੇ ਖੁਦ ਉਪਲਬੱਧ ਸਰੋਤਾਂ ਨਾਲ ਇਸ ਮਸ਼ੀਨ ਗਨ ਨੂੰ ਤਿਆਰ ਕੀਤਾ ਹੈ, ਇਸ ਨਾਲ ਕਿਸੇ ਵੀ ਵਿਅਕਤੀ ਨੂੰ ਬਗੈਰ ਹੱਥ ਲਗਾਏ ਉਸ ਦੇ ਸ਼ਰੀਰ ਦਾ ਟੈਪਰੇਚਰ ਚੈਕ ਕੀਤਾ ਜਾ ਸਕਦਾ ਹੈ। ਇਸ ਦੀ ਕੀਮਤ ਸਿਰਫ 1000 ਰੁਪਏ ਹੈ। ਇਸ ਦੀ ਕੀਮਤ ਘੱਟ ਹੋਣ ਨਾਲ ਹੁਣ ਆਮ ਆਦਮੀ ਇਸ ਨੂੰ ਆਸਾਨੀ ਨਾਲ ਖਰੀਦ ਸਕਦਾ ਹੈ। ਕਿਉਂਕਿ ਬਾਜ਼ਾਰ 'ਚ ਮੌਜੂਦ ਥਰਮਲ ਗਨ ਦੀ ਕੀਮਤ ਕਾਫੀ ਜ਼ਿਆਦਾ ਹੈ। ਅਜਿਹੇ 'ਚ ਹੁਣ ਲੋਕਾਂ ਨੂੰ ਸ਼ੁਰੂਆਤੀ ਜਾਂਚ 'ਚ ਇਸ ਨਾਲ ਕਾਫੀ ਮਦਦ ਮਿਲੇਗੀ।
ਪੜ੍ਹੋ ਇਹ ਵੀ ਖਾਸ ਖਬਰ : ਮਹਾਰਾਸ਼ਟਰ 'ਚ ਕੋਰੋਨਾ ਦੇ 81 ਨਵੇਂ ਮਾਮਲੇ ਆਏ ਸਾਹਮਣੇ, ਪੀੜਤਾਂ ਦੀ ਗਿਣਤੀ 400 ਪਾਰ
ਇੰਡੀਅਨ ਨੇਵੀ ਵੱਲੋਂ ਬਣਾਇਆ ਗਿਆ ਇਹ ਥਰਮਲ ਗਨ 0.02 ਡਿਗਰੀ ਸੈਲਸੀਅਸ ਤਕ ਦੇ ਸਰੀਰਕ ਤਾਪਮਾਨ ਨੂੰ ਆਸਾਨੀ ਨਾਲ ਮਾਪ ਸਕਦਾ ਹੈ। ਇਸ 'ਚ ਇਕ ਇਨਫਰਾਰੈਡ ਸੈਂਸਰ ਅਤੇ ਇਕ ਐਲ.ਈ.ਡੀ. ਡਿਸਪਲੇਅ ਲੱਗਾ ਹੋਇਆ ਹੈ ਜੋ ਇਕ ਮਾਇਕ੍ਰੋਕੰਟਰੋਲਰ ਦੇ ਨਾਲ ਜੁੜਿਆ ਹੋਇਆ ਹੈ। ਇਹ 9 ਵੋਲਟੇਜ ਦੀ ਸਮਰੱਥਾ ਵਾਲੀ ਬੈਟਰੀ 'ਤੇ ਚੱਲਦਾ ਹੈ। ਦਰਅਸਲ ਨੇਵੀ ਫੌਜ ਦੇ ਮੁੰਬਈ ਸਥਿਤ ਡਾਕਯਾਰਡ ਨੇ ਆਪਣੇ ਐਂਟਰੀ ਪੁਆਇੰਟ 'ਤੇ ਵੱਡੀ ਗਿਣਤੀ 'ਚ ਕਰਮਚਾਰੀਆਂ ਦੀ ਸਕ੍ਰੀਨਿੰਗ ਲਈ ਇਸ ਥਰਮਲ ਗਨ ਨੂੰ ਡਿਜ਼ਾਇਨ ਕੀਤਾ ਹੈ ਤਾਂਕਿ ਸੁਰੱਖਿਆ ਜਾਂਚ ਸਰਗਰਮੀਆ 'ਤੇ ਬੋਝ ਘੱਟ ਕੀਤਾ ਜਾ ਸਕੇ। ਭਾਰਤੀ ਨੇਵੀ ਫੌਜ ਦਾ ਕਹਿਣਾ ਹੈ ਕਿ ਜ਼ਰੂਰਤ ਪੈਣ 'ਤੇ ਡਾਕਯਾਰਡ 'ਚ ਇਸ ਥਰਮਲ ਗਨ ਨੂੰ ਵੱਡੀ ਗਿਣਤੀ 'ਚ ਬਣਾਇਆ ਜਾ ਸਕਦਾ ਹੈ। ਇਸ ਦੇ ਲਈ ਜ਼ਰੂਰੀ ਸਰੋਤਾਂ ਨੂੰ ਇਕੱਠਾ ਕਰਨ ਦਾ ਕੰਮ ਜ਼ੋਰਾਂ 'ਤੇ ਹੈ।
ਜ਼ਿਕਰਯੋਗ ਹੈ ਕਿ ਜਦੋਂ ਤੋਂ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ ਹਨ, ਉਦੋਂ ਤੋਂ ਸਰੀਰ ਦਾ ਤਾਪਮਾਨ ਮਾਪਣ ਲਈ ਥਰਮਲ ਗਨ ਦੀ ਡਿਮਾਂਡ ਵਧ ਗਈ ਹੈ। ਬਾਜ਼ਾਰ 'ਚ ਮੌਜੂਦ ਗਨ ਦੀ ਕੀਮਤ ਬਹੁਤ ਜ਼ਿਆਦਾ ਹੈ। ਹੁਣ ਨੇਵੀ ਫੌਜ ਵੱਲੋਂ ਤਿਆਰ ਇਸ ਮਸ਼ੀਨ ਨੂੰ ਆਮ ਆਦਮੀ ਆਸਾਨੀ ਨਾਲ ਖਰੀਦ ਸਕਣਗੇ।
ਪੜ੍ਹੋ ਇਹ ਵੀ ਖਾਸ ਖਬਰ : ਤਬਲੀਗੀ ਜਮਾਤ 'ਚ ਵਿਦੇਸ਼ੀਆਂ 'ਤੇ ਗ੍ਰਹਿ ਮੰਤਰਾਲਾ ਦੀ ਵੱਡੀ ਕਾਰਵਾਈ, 960 ਲੋਕ ਹੋਏ ਬਲੈਕਲਿਸਟ