ਨੇਵੀ ਫੌਜ ਮੁਖੀ ਨੇ ਕੀਤੀ PM ਮੋਦੀ ਨਾਲ ਮੁਲਾਕਾਤ, ਕੋਰੋਨਾ ਨੂੰ ਲੈ ਕੇ ਦਿੱਤੀ ਜਾਣਕਾਰੀ

05/03/2021 8:46:07 PM

ਨੈਸ਼ਨਲ ਡੈਸਕ : ਨੇਵੀ ਫੌਜ ਮੁਖੀ ਕਰਮਬੀਰ ਸਿੰਘ ਨੇ ਅੱਜ ਪੀ.ਐੱਮ. ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੋਵਿਡ ਦੌਰਾਨ ਲੋਕਾਂ ਦੀ ਮਦਦ ਨੂੰ ਲੈ ਕੇ ਕੀਤੀ ਗਈ ਵੱਖ-ਵੱਖ ਪਹਿਲ ਤੋਂ ਪ੍ਰਧਾਨ ਮੰਤਰੀ ਨੂੰ ਜਾਣੂ ਕਰਾਇਆ ਅਤੇ ਕਿਹਾ ਕਿ ਵੱਖ-ਵੱਖ ਸ਼ਹਿਰਾਂ ਵਿੱਚ ਨੇਵੀ ਫੌਜ ਦੇ ਹਸਪਤਾਲਾਂ ਨੂੰ ਨਾਗਰਿਕਾਂ ਲਈ ਖੋਲ੍ਹਿਆ ਜਾ ਰਿਹਾ ਹੈ। ਨੇਵੀ ਫੌਜ ਲਕਸ਼ਦਵੀਪ ਅਤੇ ਅੰਡੇਮਾਨ ਨਿਕੋਬਾਰ ਦੀਪ ਸਮੂਹ ਵਿੱਚ ਆਕਸੀਜਨ ਦੀ ਉਪਲਬਧਤਾ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਨੇਵੀ ਫੌਜ ਆਕਸੀਜਨ ਕੰਟੇਨਰ ਅਤੇ ਹੋਰ ਸਪਲਾਈ ਵਿਦੇਸ਼ ਤੋਂ ਭਾਰਤ ਲਿਆ ਰਹੀ ਹੈ। 

ਨੇਵੀ ਫੌਜ ਨੇ ਸਾਰੇ ਰਾਜਾਂ ਨਾਲ ਕੀਤਾ ਸੰਪਰਕ 
ਨੇਵੀ ਫੌਜ ਪ੍ਰਮੁੱਖ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਕਿ ਨੇਵੀ ਫੌਜ ਨੇ ਸਾਰੇ ਰਾਜਾਂ ਨਾਲ ਸੰਪਰਕ ਕੀਤਾ ਹੈ, ਹਸਪਤਾਲ ਬਿਸਤਰਿਆਂ, ਟ੍ਰਾਂਸਪੋਰਟ ਅਤੇ ਹੋਰ ਚੀਜ਼ਾਂ ਦੀ ਮਦਦ ਦੀ ਪੇਸ਼ਕਸ਼ ਕੀਤੀ ਹੈ। ਉਨ੍ਹਾਂ ਨੇ ਭਾਰਤੀ ਨੇਵੀ ਫੌਜ ਵੱਲੋਂ ਮਹਾਮਾਰੀ ਵਿੱਚ ਦੇਸ਼ਵਾਸੀਆਂ ਦੀ ਸਹਾਇਤਾ ਲਈ ਕੀਤੀ ਜਾ ਰਹੀ ਵੱਖ-ਵੱਖ ਉਪਰਾਲਿਆਂ ਬਾਰੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ- ਉਤਰਾਖੰਡ: ਟਿਹਰੀ, ਉੱਤਰਕਾਸ਼ੀ ਅਤੇ ਰੁਦਰਪ੍ਰਯਾਗ ਜ਼ਿਲ੍ਹੇ 'ਚ ਫਟਿਆ ਬੱਦਲ

ਪੀ.ਐੱਮ. ਮੋਦੀ ਨੂੰ ਮਿਲੇ ਸਨ ਹਵਾਈ ਫੌਜ ਮੁਖੀ
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਵਾਈ ਫੌਜ ਮੁਖੀ ਆਰ.ਕੇ.ਐੱਸ. ਭਦੌਰੀਆ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਵਿੱਚ ਹਵਾਈ ਫੌਜ ਮੁਖੀ ਨੇ ਪੀ.ਐੱਮ. ਮੋਦੀ ਨੂੰ ਦੇਸ਼ਭਰ ਵਿੱਚ ਹਵਾਈ ਫੌਜ ਵੱਲੋਂ ਕੋਰੋਨਾ ਕਾਲ ਵਿੱਚ ਕੀਤੀ ਜਾ ਰਹੀ ਮਦਦ ਬਾਰੇ ਜਾਣਕਾਰੀ ਦਿੱਤੀ ਸੀ। ਹਵਾਈ ਫੌਜ ਮੁਖੀ ਨਾਲ ਹੋਈ ਇਸ ਮੁਲਾਕਾਤ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਕਸੀਜਨ ਟੈਂਕਰ ਅਤੇ ਜ਼ਰੂਰੀ ਵਸਤਾਂ ਦੀ ਸੁਰੱਖਿਅਤ ਤਰੀਕੇ ਨਾਲ ਅਤੇ ਤੇਜ਼ ਆਵਾਜਾਈ 'ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਕੋਰੋਨਾ ਨਾਲ ਜੁੜੇ ਇਸ ਆਪਰੇਸ਼ਨ ਦੌਰਾਨ ਇਸ ਗੱਲ ਦਾ ਵੀ ਧਿਆਨ ਰੱਖਿਆ ਜਾਵੇ ਕਿ ਹਵਾਈ ਫੌਜ ਕਰਮਚਾਰੀ ਸੁਰੱਖਿਅਤ ਰਹਿਣ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor

Related News