ਨਰਾਤਿਆਂ ਦੇ ਦਿਨਾਂ ''ਚ ਜ਼ਰੂਰ ਕਰੋ ਇਹ ਖ਼ਾਸ ਉਪਾਅ, ਹੋਵੇਗੀ ਪੈਸੇ ਦੀ ਬਰਸਾਤ

Tuesday, Sep 23, 2025 - 03:23 PM (IST)

ਨਰਾਤਿਆਂ ਦੇ ਦਿਨਾਂ ''ਚ ਜ਼ਰੂਰ ਕਰੋ ਇਹ ਖ਼ਾਸ ਉਪਾਅ, ਹੋਵੇਗੀ ਪੈਸੇ ਦੀ ਬਰਸਾਤ

ਜਲੰਧਰ : ਸ਼ਾਰਦੀਯ ਨਰਾਤੇ 22 ਸਤੰਬਰ ਤੋਂ ਸ਼ੁਰੂ ਹੋ ਗਏ ਹਨ, ਜੋ 1 ਅਕਤੂਬਰ ਤੱਕ ਹਨ। ਨਰਾਤਿਆਂ ਦੇ ਦਿਨਾਂ ਵਿਚ ਮਾਂ ਦੁਰਗਾ ਦੇ ਵੱਖ-ਵੱਖ ਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਇਹਨਾਂ ਦਿਨਾਂ ਦੌਰਾਨ ਬਹੁਤ ਸਾਰੇ ਲੋਕ ਵਰਤ ਰੱਖਦੇ ਹਨ ਅਤੇ ਸੱਚੇ ਮਨ ਨਾਲ ਮਾਂ ਦੁਰਗਾ ਦੇ 9 ਰੂਪਾਂ ਦੀ ਪੂਜਾ ਕਰਦੇ ਹਨ। ਦੇਵੀ ਦੁਰਗਾ ਦਾ ਆਸ਼ੀਰਵਾਦ ਪ੍ਰਾਪਤ ਕਰਨ, ਜੀਵਨ ਵਿੱਚ ਖੁਸ਼ੀ ਅਤੇ ਖੁਸ਼ਹਾਲੀ ਵਧਾਉਣ ਲਈ ਨਰਾਤਿਆਂ ਵਿਚ ਬਹੁਤ ਸਾਰੇ ਉਪਾਅ ਕਰਨੇ ਜ਼ਰੂਰੀ ਹੁੰਦੇ ਹਨ, ਜਿਸ ਨਾਲ ਘਰ ਵਿਚ ਆਰਥਿਕ ਸਮੱਸਿਆਵਾਂ ਦੂਰ ਹੁੰਦੀਆਂ ਹਨ ਅਤੇ ਪੈਸੇ ਦੀ ਬਰਸਾਤ ਹੁੰਦੀ ਹੈ। ਇਸ ਨਾਲ ਤੁਹਾਡੇ ਘਰ ਦੀ ਗ਼ਰੀਬੀ ਖ਼ਤਮ ਹੋ ਜਾਵੇਗੀ। 

ਇਹ ਵੀ ਪੜ੍ਹੋ : 26 ਸਤੰਬਰ ਤੋਂ 5 ਅਕਤੂਬਰ ਤੱਕ ਛੁੱਟੀਆਂ 'ਤੇ ਲੱਗ ਗਈ ਰੋਕ

ਨਰਾਤਿਆਂ 'ਚ ਕਰੋ ਇਹ ਉਪਾਅ

ਲੌਂਗ ਤੇ ਸੁਪਾਰੀ ਦਾ ਉਪਾਅ
ਨਰਾਤਿਆਂ ਦੇ ਦਿਨਾਂ ਵਿਚ ਮਾਂ ਦੁਰਗਾ ਦੇ ਸਾਹਮਣੇ ਪੀਲੇ ਕੱਪੜੇ ਵਿਚ ਲੌਂਗ ਅਤੇ ਸੁਪਾਰੀ ਰੱਖ ਕੇ ਇਕ ਪੋਟਲੀ ਬਣਾ ਲਓ। ਇਸ ਨੂੰ ਨਰਾਤਿਆਂ ਦੇ ਦਿਨਾਂ ਵਿਚ ਘਰ ਅਤੇ ਦਫ਼ਤਰ ਦੀ ਤਿਜੋਰੀ ਵਿੱਚ ਰੱਖਣ ਨਾਲ ਧਨ ਵਿੱਚ ਵਾਧਾ ਹੁੰਦਾ ਹੈ।

ਰੋਜ਼ਾਨਾ ਕਰੋ ਮਾਤਾ ਦੁਰਗਾ ਦੀ ਆਰਤੀ 
ਨਰਾਤਿਆਂ ਦੇ ਦਿਨਾਂ ਵਿਚ ਰੋਜ਼ਾਨਾ ਮਾਤਾ ਦੁਰਗਾ ਦੀ ਆਰਤੀ ਕਰਨੀ ਚਾਹੀਦੀ ਹੈ। ਇਸ ਨਾਲ ਧੰਨ ਦੇ ਦਰਵਾਜ਼ੇ ਖੁੱਲ੍ਹ ਜਾਂਦੇ ਹਨ।

ਇਹ ਵੀ ਪੜ੍ਹੋ : 25 ਲੱਖ ਔਰਤਾਂ ਨੂੰ ਮਿਲੇਗਾ ਮੁਫ਼ਤ LPG ਗੈਸ ਕੁਨੈਕਸ਼ਨ, ਸਰਕਾਰ ਨੇ ਕਰ 'ਤਾ ਐਲਾਨ

ਅਖੰਡ ਜੋਤੀ ਜਗਾਓ
ਨਰਾਤਿਆਂ ਦੇ 9 ਦਿਨਾਂ 'ਚ ਘਰ ਵਿਚ ਅਖੰਡ ਜੋਤੀ ਜਗਾਓ। ਕਿਹਾ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਦੇਵੀ ਦੁਰਗਾ ਘਰ ਵਿੱਚ ਨਿਵਾਸ ਕਰਦੀ ਹੈ, ਜਿਸ ਨਾਲ ਸਕਾਰਾਤਮਕ ਊਰਜਾ ਬਣੀ ਰਹਿੰਦੀ ਹੈ ਅਤੇ ਘਰ ਵਿਚ ਪੈਸੇ ਦੀ ਕਮੀ ਨਹੀਂ ਰਹਿੰਦੀ। 

ਲਾਲ ਫੁੱਲਾਂ ਦੀ ਮਾਲਾ
ਨਰਾਤਿਆਂ ਦੇ ਦਿਨਾਂ ਵਿਚ ਮਾਂ ਦੁਰਗਾ ਦੇ ਮੰਦਰ ਵਿੱਚ ਲਾਲ ਫੁੱਲਾਂ ਦੀ ਮਾਲਾ ਚੜ੍ਹਾਉਣੀ ਚਾਹੀਦੀ ਹੈ। ਅਜਿਹਾ ਕਰਨ ਨਾਲ ਦੁਰਗਾ ਮਾਂ ਦਾ ਆਸ਼ੀਰਵਾਦ ਮਿਲਦਾ ਹੈ। 

ਕਾਰੋਬਾਰ ਅਤੇ ਨੌਕਰੀ 'ਚ ਤਰੱਕੀ ਪਾਉਣ ਲਈ
ਨਰਾਤਿਆਂ ਦੇ ਦਿਨਾਂ ਵਿਚ ਕਾਰੋਬਾਰ ਅਤੇ ਨੌਕਰੀ 'ਚ ਤਰੱਕੀ ਪਾਉਣ ਲਈ ਦਫ਼ਤਰ-ਦੁਕਾਨ ਦੇ ਮੁੱਖ ਗੇਟ 'ਤੇ ਪਾਣੀ ਨਾਲ ਭਰਿਆ ਇਕ ਭਾਂਡਾ ਰੱਖੋ। ਉਸ 'ਚ ਲਾਲ ਅਤੇ ਪੀਲੇ ਫੁੱਲ ਪਾ ਕੇ ਪੂਰਬ ਜਾਂ ਉੱਤਰ ਦਿਸ਼ਾ 'ਚ ਰੱਖੋ। ਇਸ ਨਾਲ ਕਾਰੋਬਾਰ ਵਿਚ ਵਾਧਾ ਹੋਵੇਗਾ।

ਇਹ ਵੀ ਪੜ੍ਹੋ : 6 ਦਿਨ ਬੰਦ ਰਹਿਣਗੇ ਸਕੂਲ-ਕਾਲਜ! ਹੋ ਗਿਆ ਛੁੱਟੀਆਂ ਦਾ ਐਲਾਨ

ਮਨਚਾਹਿਆ ਫਲ 
ਨਰਾਤਿਆਂ ਦੇ ਦਿਨਾਂ ਵਿਚ ਮਨਚਾਹਿਆ ਫਲ ਪ੍ਰਾਪਤ ਕਰਨ ਲਈ 9 ਦਿਨਾਂ ਵਿਚੋਂ ਕਿਸੇ ਵੀ ਇੱਕ ਦਿਨ ਦੇਵੀ ਮਾਂ ਦੇ ਮੰਦਰ ਵਿੱਚ ਲਾਲ ਝੰਡਾ ਚੜ੍ਹਾਓ। ਇਸ ਨਾਲ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣਗੀਆਂ।

ਹਲਦੀ ਦਾ ਉਪਾਅ
ਨਰਾਤਿਆਂ ਦੇ ਦਿਨਾਂ ਵਿਚ ਲਾਲ ਕੱਪੜੇ ਵਿੱਚ ਹਲਦੀ ਨੂੰ ਲਪੇਟ ਕੇ ਦੇਵੀ ਮਾਂ ਦੇ ਸਾਹਮਣੇ ਰੱਖ ਕੇ ਪੂਜਾ-ਪਾਠ ਕਰੋ। ਫਿਰ ਇਸ ਨੂੰ ਪੈਸੇ ਵਾਲੀ ਜਗ੍ਹਾ 'ਤੇ ਰੱਖੋ। ਅਜਿਹਾ ਕਰਨ ਨਾਲ ਪੈਸੇ ਵਾਲੀ ਤਿਜੋਰੀ ਹਮੇਸ਼ਾ ਭਰੀ ਰਹਿੰਦੀ ਹੈ ਅਤੇ ਪੈਸੇ ਦੀ ਘਾਟ ਨਹੀਂ ਹੁੰਦੀ। 

ਘਰ ਦੀ ਸਾਫ਼-ਸਫ਼ਾਈ
ਨਰਾਤਿਆਂ ਵਿਚ ਘਰ ਨੂੰ ਸਾਫ਼ ਰੱਖਣਾ ਬਹੁਤ ਜ਼ਰੂਰੀ ਹੈ। ਖਾਸ ਕਰਕੇ ਉਸ ਸਥਾਨ ਨੂੰ, ਜਿਥੇ ਮਾਂ ਦੁਰਗਾ ਦੀ ਪੂਜਾ ਕੀਤੀ ਜਾਂਦੀ ਹੈ। ਮਾਤਾ ਰਾਣੀ ਦੇ ਆਸ਼ੀਰਵਾਦ ਨਾਲ ਤੁਸੀਂ ਕਰਜ਼ਿਆਂ ਤੋਂ ਮੁਕਤ ਹੋ ਸਕਦੇ ਹੋ।

ਇਹ ਵੀ ਪੜ੍ਹੋ : ਰੂਹ ਕੰਬਾਊ ਵਾਰਦਾਤ : ਧੀ ਦੀਆਂ ਅੱਖਾਂ ਮੂਹਰੇ ਪਿਓ ਨੇ ਸ਼ਰੇਆਮ ਕਰ 'ਤਾ ਮਾਂ ਦਾ ਕਤਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

rajwinder kaur

Content Editor

Related News