ਨਰਾਤਿਆਂ ''ਤੇ ਵੈਸ਼ਣੋ ਦੇਵੀ ਭਵਨ ''ਤੇ ਡਰੋਨ ਨਾਲ ਰੱਖੀ ਜਾਵੇਗੀ ਨਜ਼ਰ, ਸੁਰੱਖਿਆ ਨਾਲ ਕੋਰੋਨਾ ਤੋਂ ਬਚਾਅ ਵੀ

Saturday, Oct 17, 2020 - 11:27 AM (IST)

ਨਰਾਤਿਆਂ ''ਤੇ ਵੈਸ਼ਣੋ ਦੇਵੀ ਭਵਨ ''ਤੇ ਡਰੋਨ ਨਾਲ ਰੱਖੀ ਜਾਵੇਗੀ ਨਜ਼ਰ, ਸੁਰੱਖਿਆ ਨਾਲ ਕੋਰੋਨਾ ਤੋਂ ਬਚਾਅ ਵੀ

ਜੰਮੂ- ਨਰਾਤਿਆਂ 'ਚ ਮਾਤਾ ਵੈਸ਼ਣੋ ਦੇਵੀ ਦੇ ਭਵਨ ਤੋਂ ਲੈ ਕੇ ਕੱਟੜਾ ਤੱਕ ਡਰੋਨ ਨਾਲ ਪੂਰੀ ਤਰ੍ਹਾਂ ਨਜ਼ਰ ਰੱਖੇਗੀ ਜਾਵੇਗੀ। ਇਸ ਲਈ ਪੁਲਸ ਵਲੋਂ ਡਰੋਨ ਲਗਾਏ ਗਏ ਹਨ। ਸੁਰੱਖਿਆ ਤੋਂ ਇਲਾਵਾ ਇਸ ਗੱਲ 'ਤੇ ਪੂਰਾ ਧਿਆਨ ਰੱਖਿਆ ਜਾਵੇਗਾ ਕਿ ਇਕ ਜਗ੍ਹਾ 'ਤੇ ਵੱਧ ਲੋਕ ਇਕੱਠੇ ਨਾ ਹੋ ਸਕਣ। ਜੇਕਰ ਕਿਤੇ ਲੋਕ ਇਕੱਠੇ ਹੋਣਗੇ ਤਾਂ ਡਰੋਨ ਨਾਲ ਉਨ੍ਹਾਂ ਨੂੰ ਦੇਖ ਕੇ ਤੁਰੰਤ ਕੰਟਰੋਲ ਰੂਮ ਕੰਮ ਕਰੇਗਾ ਤਾਂ ਕਿ ਕੋਰੋਨਾ ਤੋਂ ਬਚਾ ਹੋ ਸਕੇ। ਪੁਲਸ ਨੇ ਡਰੋਨ ਨਾਲ ਸਿੱਖਿਅਤ ਜਵਾਨਾਂ ਨੂੰ ਵੀ ਲਗਾਇਆ ਹੈ। ਸ਼ਨੀਵਾਰ ਤੋਂ ਨਰਾਤੇ ਸ਼ੁਰੂ ਹੋ ਗਏ ਹਨ। ਇਸ ਤੋਂ ਪਹਿਲਾਂ ਹੀ ਬੋਰਡ ਅਤੇ ਪੁਲਸ ਵਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰ ਲਏ ਗਏ ਹਨ। ਇਸ ਵਾਰ ਸੁਰੱਖਿਆ ਦੇ ਨਾਲ ਕੋਰੋਨਾ ਐੱਸ.ਓ.ਪੀ. ਨੂੰ ਵੀ ਦੇਖਣਾ ਹੈ। ਸਜਾਵਟ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਗਈਆਂ ਹਨ।

PunjabKesariਡਰੋਨ ਹਰ ਸਮੇਂ ਟਰੈਕ ਦੇ ਉੱਪਰ ਮੰਡਰਾਉਂਦਾ ਰਹੇਗਾ। ਜੇਕਰ ਕਿਸੇ ਦੁਕਾਨ ਜਾਂ ਫਿਰ ਟਰੈਕ 'ਤੇ ਇਕ ਤੋਂ ਵੱਧ ਲੋਕ ਦਿੱਸੇ ਤਾਂ ਫਿਰ ਕੰਟਰੋਲ ਰੂਮ ਤੁਰੰਤ ਉਸ ਇਲਾਕੇ 'ਚ ਤਾਇਨਾਤ ਜਵਾਨਾਂ ਨੂੰ ਫੋਨ 'ਤੇ ਸੂਚਿਤ ਕਰੇਗਾ। ਇਕ ਡਰੋਨ ਨੂੰ ਟਰੈਕ ਲਈ ਤਾਂ ਇਕ ਡਰੋਨ ਨੂੰ ਵਿਸ਼ੇਸ਼ ਤੌਰ 'ਤੇ ਭਵਨ 'ਚ ਲਗਾਇਆ ਗਿਆ ਹੈ। ਇਸ ਦਾ ਸੰਪਰਕ ਸਿੱਧਾ ਕੰਟਰੋਲ ਰੂਮ ਨਾਲ ਹੈ। ਇਸ 'ਤੇ ਪੁਲਸ ਦੇ ਵੱਡੇ ਅਫ਼ਸਰਾਂ ਦੀ ਵੀ ਨਿਗਰਾਨੀ ਬਣੀ ਰਹੇਗੀ। ਇਸ ਤੋਂ ਇਲਾਵਾ ਪੁਲਸ ਅਫ਼ਸਰਾਂ ਵਲੋਂ ਸੁਰੱਖਿਆ ਦੇ ਪੂਰੇ ਇੰਤਜ਼ਾਮ ਕਰ ਲਏ ਗਏ ਹਨ। ਕੱਟੜਾ ਤੋਂ ਲੈ ਕੇ ਭਵਨ ਤੱਕ ਨਾਕੇ ਲਗਾਏ ਗਏ ਹਨ। ਪਹਾੜਾਂ 'ਤੇ ਜਵਾਨਾਂ ਨੂੰ ਤਾਇਨਾਤ ਕਰ ਦਿੱਤਾ ਗਿਆ ਹੈ। ਬਿਨਾਂ ਟੈਸਟ ਦੇ ਕੋਈ ਵੀ ਭਗਤ ਯਾਤਰਾ 'ਤੇ ਨਹੀਂ ਆ ਸਕੇਗਾ।


author

DIsha

Content Editor

Related News