ਦਿੱਲੀ: ਨਿੱਕੀ ਕਤਲਕਾਂਡ ਮਗਰੋਂ ਦੇਸ਼ 'ਚ ਉਬਾਲ, MP ਨਵਨੀਤ ਰਾਣਾ ਬੋਲੀ- ਲਿਵ-ਇਨ ਸਾਡਾ ਸੱਭਿਆਚਾਰ ਨਹੀਂ
Thursday, Feb 16, 2023 - 03:13 PM (IST)
ਨਵੀਂ ਦਿੱਲੀ- ਦੇਸ਼ ਦੀ ਰਾਜਧਾਨੀ ਦਿੱਲੀ 'ਚ ਸ਼ਰਧਾ ਕਤਲਕਾਂਡ ਮਗਰੋਂ ਨਿੱਕੀ ਯਾਦਵ ਕਤਲ ਕਾਰਨ ਲੋਕਾਂ 'ਚ ਉਬਾਲ ਹੈ। ਇਹ ਇਕ ਧੋਖੇ ਦੀ ਅਜਿਹੀ ਕਹਾਣੀ ਹੈ, ਜਿਸ ਨੂੰ ਸੁਣ ਕੇ ਹਰ ਕੋਈ ਹੈਰਾਨ ਹੈ। ਦਰਅਸਲ ਲੰਬੇ ਸਮੇਂ ਤੋਂ ਲਿਵ-ਇਨ 'ਚ ਰਹਿ ਰਹੀ ਨਿੱਕੀ ਦਾ ਡੇਟਾ ਕੇਬਲ ਨਾਲ ਗਲ ਘੁੱਟ ਕੇ ਉਸ ਦੇ ਪ੍ਰੇਮੀ ਨੇ ਕਤਲ ਕਰ ਦਿੱਤਾ ਅਤੇ ਲਾਸ਼ ਨੂੰ ਢਾਬੇ ਦੇ ਫਰਿੱਜ ਵਿਚ ਰੱਖਿਆ। ਇੰਨਾ ਹੀ ਨਹੀਂ ਦੋਸ਼ੀ ਪ੍ਰੇਮੀ ਨੇ ਘਰ ਜਾ ਕੇ ਅਗਲੇ ਦਿਨ ਦੂਜੀ ਕੁੜੀ ਨਾਲ ਵਿਆਹ ਵੀ ਕਰਵਾ ਲਿਆ। ਕ੍ਰਾਈਮ ਬਰਾਂਚ ਨੇ ਕਤਲਕਾਂਡ ਦਾ ਖ਼ੁਲਾਸਾ ਕਰਦਿਆਂ ਦੋਸ਼ੀ ਸਾਹਿਲ ਗਹਿਲੋਤ ਨੂੰ ਗ੍ਰਿਫ਼ਤਾਰ ਕਰ ਲਿਆ। ਨਿੱਕੀ ਦੀ ਲਾਸ਼ ਵੀ ਬਰਾਮਦ ਕਰ ਲਈ ਗਈ ਹੈ। ਇਸ ਕਤਲ ਮਗਰੋਂ ਕਈ ਸਵਾਲ ਖੜ੍ਹੇ ਹੋ ਰਹੇ ਹਨ।
ਇਹ ਵੀ ਪੜ੍ਹੋ- ਦਿੱਲੀ ਵਿਚ ਫਿਰ ਸ਼ਰਧਾ ਵਰਗਾ ਕਤਲਕਾਂਡ, ਬੇਰਹਿਮੀ ਨਾਲ ਕਤਲ ਕਰ ਢਾਬੇ ਦੇ ਫਰਿੱਜ 'ਚ ਲੁਕੋਈ ਪ੍ਰੇਮਿਕਾ ਦੀ ਲਾਸ਼
ਇਸ ਘਟਨਾ 'ਤੇ ਮਹਾਰਾਸ਼ਟਰ ਦੇ ਅਮਰਾਵਤੀ ਤੋਂ ਸੰਸਦ ਮੈਂਬਰ ਨਵਨੀਤ ਰਾਣਾ ਵੀ ਰੋਹ ਵਿਚ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਲਿਵ-ਇਨ-ਰਿਲੇਸ਼ਨਸ਼ਿਪ ਸਾਡਾ ਸੱਭਿਆਚਾਰ ਨਹੀਂ ਹੈ। ਇਸ ਖ਼ਿਲਾਫ ਮੈਂ ਸੰਸਦ 'ਚ ਆਵਾਜ਼ ਚੁੱਕਾਂਗੀ। ਨਵਨੀਤ ਰਾਣਾ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਜਿਹੇ ਮਾਮਲੇ ਜਦੋਂ ਸਾਹਮਣੇ ਆਉਂਦੇ ਹਨ ਤਾਂ ਤਕਲੀਫ਼ ਹੁੰਦੀ ਹੈ। ਸ਼ਰਧਾ ਕਤਲਕਾਂਡ ਹੋਵੇ ਜਾਂ ਨਿੱਕੀ ਦਾ ਕਤਲ ਅਜਿਹੇ ਅਪਰਾਧੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਨਵਨੀਤ ਨੇ ਕਿਹਾ ਕਿ ਮੈਂ ਕੁੜੀਆਂ ਨੂੰ ਇਕ ਗੱਲ ਕਹਿਣਾ ਚਾਹਾਂਗੀ ਕਿ ਲਿਵ-ਇਨ-ਰਿਲੇਸ਼ਨਸ਼ਿਪ ਸਾਡਾ ਸੱਭਿਆਚਾਰ ਨਹੀਂ ਹੈ। ਮਾਤਾ-ਪਿਤਾ ਆਪਣੇ ਖ਼ੂਨ ਦਾ ਇਕ-ਇਕ ਕਤਰਾ ਬੱਚਿਆਂ ਦਾ ਭਵਿੱਖ ਬਣਾਉਣ ਲਈ ਲਾਉਂਦੇ ਹਨ। ਕੁੜੀਆਂ ਕਿਉਂ ਨਹੀਂ ਸੋਚਦੀਆਂ।
लिव-इन हमारी संस्कृति नहीं है pic.twitter.com/pC06GpR97o
— Navnit Ravi Rana (@navneetravirana) February 16, 2023
ਇਹ ਵੀ ਪੜ੍ਹੋ- ਸਵਾਤੀ ਮਾਲੀਵਾਲ ਨੇ ਨਿੱਕੀ ਕਤਲਕਾਂਡ ਨੂੰ ਦੱਸਿਆ 'ਭਿਆਨਕ', ਕਿਹਾ- ਕਦੋਂ ਤੱਕ ਕੁੜੀਆਂ ਇੰਝ ਮਰਦੀਆਂ ਰਹਿਣਗੀਆਂ
ਇੰਨਾ ਹੀ ਨਹੀਂ ਉਨ੍ਹਾਂ ਕਿਹਾ ਕਿ ਕੁੜੀਆਂ ਪੜ੍ਹਨ ਜਾਂਦੀਆਂ ਹਨ। 5-6 ਸਾਲ ਇਕ ਹੀ ਘਰ ਵਿਚ ਰਹਿੰਦੇ ਹਨ ਤਾਂ ਉਮੀਦ ਕਿਤੇ ਹੋਰ ਵਧ ਜਾਂਦੀ ਹੈ। ਕਿਤੇ ਕੋਈ 35 ਟੁਕੜੇ ਕਰ ਕੇ ਬੈੱਡ ਵਿਚ ਤਾਂ ਕਿਤੇ ਫਰਿੱਜ 'ਚ ਸੁੱਟ ਰਿਹਾ ਹੈ। ਅਜਿਹੇ ਮਾਮਲਿਆਂ ਨੂੰ ਵੇਖ ਕੇ ਬਹੁਤ ਤਕਲੀਫ਼ ਹੁੰਦੀ ਹੈ ਕਿਉਂਕਿ ਲਿਵ-ਇਨ ਕਲਚਰ ਸਾਡਾ ਨਹੀਂ ਹੈ। ਬੱਚੀਆਂ ਨੂੰ ਸਮਝਾਉਣਾ ਅਤੇ ਦੱਸਣਾ ਜ਼ਰੂਰੀ ਹੈ। ਨਵਨੀਤ ਨੂੰ ਜਦੋਂ ਕਿਹਾ ਗਿਆ ਕਿ ਸੁਪਰੀਮ ਕੋਰਟ ਨੇ ਇਸ ਨੂੰ ਗਲਤ ਨਹੀਂ ਮੰਨਿਆ ਹੈ। ਕੁੜੀਆਂ ਦਾ ਹੀ ਦੋਸ਼ ਕਿਉਂ ਲੱਭਦੇ ਹੋ। ਸੁਪਰੀਮ ਕੋਰਟ ਵੀ ਇਹ ਜਾਣਦਾ ਹੈ ਕਿ ਅੱਜ ਦੀ ਸੱਚਾਈ ਕੀ ਹੈ। ਇਸ ਸਵਾਲ ਦੇ ਜਵਾਬ 'ਚ ਨਵਨੀਤ ਨੇ ਕਿਹਾ ਕਿ ਮਾਂ, ਔਰਤ ਹੋਣ ਦੇ ਨਾਅਤੇ ਮੈਂ ਕਹਿਣਾ ਚਾਹਾਂਗੀ ਕਿ ਸਾਡੀਆਂ ਬੱਚੀਆਂ ਨੂੰ ਖ਼ੁਦ ਨੂੰ ਸੁਰੱਖਿਅਤ ਕਰਨਾ ਜ਼ਰੂਰੀ ਹੈ। ਵਿਆਹ ਦੇ ਬਿਨਾਂ ਨਾਲ ਰਹਿੰਦੇ ਹਨ, ਇਹ ਸਾਡਾ ਸੱਭਿਆਚਾਰ ਨਹੀਂ ਹੈ। ਕਾਨੂੰਨ ਮਜ਼ਬੂਤ ਹੋਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਲਾਪ੍ਰਵਾਹੀ: ਕਲਾਸ ਰੂਮ 'ਚ ਸੌਂ ਗਿਆ ਬੱਚਾ, 7 ਘੰਟੇ ਸਕੂਲ 'ਚ ਰਿਹਾ ਬੰਦ ਤੇ ਫਿਰ...