ਭਾਰਤ ਤੇ ਬੰਗਲਾਦੇਸ਼ ਦੀ ਜਲ ਸੈਨਾ ਮਿਲ ਕੇ ਕਰੇਗੀ ਫ਼ੌਜੀ ਅਭਿਆਸ

10/03/2020 1:22:00 PM

ਨਵੀਂ ਦਿੱਲੀ- ਭਾਰਤ ਤੇ ਬੰਗਲਾਦੇਸ਼ ਦੀ ਜਲ ਸੈਨਾ ਸ਼ਨੀਵਾਰ ਨੂੰ ਬੰਗਾਲ ਦੀ ਖਾੜੀ ਵਿਚ ਇਕ ਵੱਡੀ ਫ਼ੌਜੀ ਮੁਹਿੰਮ ਸ਼ੁਰੂ ਕਰੇਗੀ। ਇਸ ਦੇ ਬਾਅਦ ਦੋਵੇਂ ਬਲਾਂ ਵਿਚਕਾਰ ਦੋ ਦਿਨ ਸਾਂਝੀ ਸਮੁੰਦਰੀ ਗਸ਼ਤ ਹੋਵੇਗੀ। ਅਧਿਕਾਰੀਆਂ ਨੇ ਕਿਹਾ ਕਿ ਸਲਾਨਾ ਬੋਂਗੋਸਾਗਰ ਅਭਿਆਸ ਤਹਿਤ ਵੱਡੇ ਪੱਧਰ 'ਤੇ ਸਮੁੰਦਰੀ ਅਭਿਆਸ ਕੀਤਾ ਜਾਵੇਗਾ, ਜਿਸ ਦੀ ਪਹਿਲੀ ਡਰਿੱਲ ਪਿਛਲੇ ਸਾਲ ਅਕਤੂਬਰ ਵਿਚ ਕੀਤੀ ਗਈ ਸੀ। 

ਭਾਰਤੀ ਸਮੁੰਦਰੀ ਫ਼ੌਜ ਦੇ ਇਕ ਬੁਲਾਰੇ ਨੇ ਕਿਹਾ ਇਸ ਦਾ ਮਕਸਦ ਵੱਡੇ ਪੱਧਰ 'ਤੇ ਸਮੁੰਦਰੀ ਡਰਿੱਲ ਰਾਹੀਂ ਸਾਂਝੀ ਕੁਸ਼ਲਤਾ ਦਾ ਵਿਕਾਸ ਕਰਨਾ ਹੈ। ਦੋਵੇਂ ਸਮੁੰਦਰੀ ਸ਼ਕਤੀਆਂ ਦੇ ਬੇੜੇ ਸਤ੍ਹਾ ਸਮੁੰਦਰੀ ਯੁੱਧ ਅਭਿਆਸ ਅਤੇ ਹੈਲੀਕਾਪਟਰ ਮੁਹਿੰਮਾਂ ਵਿਚ ਹਿੱਸਾ ਲੈਣਗੇ। 

ਚੀਨ ਨਾਲ ਜਾਰੀ ਤਣਾਅ ਵਿਚਕਾਰ ਦੋਹਾਂ ਦੇਸ਼ਾਂ ਦਾ ਇਹ ਸਮੁੰਦਰੀ ਅਭਿਆਸ ਆਪਣੇ-ਆਪ ਵਿਚ ਵੱਡਾ ਕਦਮ ਹੈ। ਦੋਵੇਂ ਜਲ ਸੈਨਾਵਾਂ ਗਸ਼ਤ ਤੇ ਆਪਸੀ ਤਾਲਮੇਲ 'ਤੇ ਧਿਆਨ ਕੇਂਦਰਿਤ ਕਰਨਗੀਆਂ। ਵੱਖ-ਵੱਖ ਪਹਿਲੂਆਂ 'ਤੇ ਇਸ ਨੂੰ ਪਰਖਿਆ ਜਾਵੇਗਾ। ਫ਼ੌਜੀ ਅਭਿਆਸ ਦੌਰਾਨ ਬੰਗਲਾਦੇਸ਼ੀ ਜਲ ਸੈਨਾ ਦੀ ਮਿਜ਼ਾਇਲ ਅਬੂ ਬਕਰ ਅਤੇ ਕੋਵਿਟ ਪੋਰੋਟੇ ਦੀ ਸਮਰੱਥਾ ਨੂੰ ਵੀ ਅਜਮਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 26-28 ਸਤੰਬਰ ਵਿਚਕਾਰ ਭਾਰਤ ਤੇ ਜਾਪਾਨ ਦੀਆਂ ਜਲ ਸੈਨਾਵਾਂ ਨੇ ਵੀ ਅਭਿਆਸ ਕੀਤਾ ਸੀ। 


Lalita Mam

Content Editor

Related News