'ਬੇਟੀ ਬਚਾਓ,ਬੇਟੀ ਪੜਾਓ' ਮੁਹਿੰਮ ਤਹਿਤ ਹਿਮਾਚਲ ਦੇ 3 ਜ਼ਿਲਿਆਂ ਨੂੰ ਮਿਲਿਆ ਰਾਸ਼ਟਰੀ ਐਵਾਰਡ

9/6/2019 5:31:07 PM

ਸ਼ਿਮਲਾ—ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ 'ਬੇਟੀ ਬਚਾਓ, ਬੇਟੀ ਪੜਾਓ ਯੋਜਨਾ' ਤਹਿਤ ਹਿਮਾਚਲ ਦੇ ਉਨ੍ਹਾਂ ਤਿੰਨ ਜ਼ਿਲਿਆਂ ਦੇ ਨਾਂ ਐਲਾਨ ਕੀਤੇ, ਜਿੱਥੇ ਇਸ ਮੁਹਿੰਮ ਤਹਿਤ ਸ਼ਾਨਦਾਰ ਪ੍ਰਦਰਸ਼ਨ ਦੇਖਿਆ ਗਿਆ ਹੈ। ਅੱਜ ਦਿੱਲੀ ਦੇ ਵਿਗਿਆਨ ਭਵਨ 'ਚ ਆਯੋਜਿਤ ਸਮਾਰੋਹ ਦੌਰਾਨ ਸਮ੍ਰਿਤੀ ਈਰਾਨੀ ਨੇ ਹਿਮਾਚਲ ਦੇ ਸ਼ਿਮਲਾ, ਮੰਡੀ ਅਤੇ ਸਿਰਮੌਰ ਜ਼ਿਲਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਸਨਮਾਨਿਤ ਕੀਤਾ। ਇਸ ਸਮਾਰੋਹ ਦੌਰਾਨ ਮੰਤਰੀ ਸਮ੍ਰਿਤੀ ਈਰਾਨੀ ਨੇ ਕਿਹਾ ਕਿ ਪੀ. ਐੱਮ. ਮੋਦੀ ਵੱਲੋਂ ਸ਼ੁਰੂ ਕੀਤੀ 'ਬੇਟੀ ਪੜਾਓ, ਬੇਟੀ ਬਚਾਓ' ਮੁਹਿੰਮ ਨਾਲ ਸਮਾਜ ਦੀ ਮਾਨਸਿਕਤਾ 'ਚ ਬਦਲਾਅ ਲਿਆਉਣ 'ਚ ਸਫਲਤਾ ਮਿਲੀ ਹੈ। ਉਨ੍ਹਾਂ ਨੇ ਇਸ ਮੁਹਿੰਮ ਨੂੰ ਸਫਲ ਬਣਾਉਣ ਵਾਲੇ ਸੂਬਿਆਂ ਅਤੇ ਜ਼ਿਲਿਆਂ ਨੂੰ ਸ਼ੁੱਭਕਾਮਨਾਵਾ ਦਿੰਦੇ ਹੋਏ ਕਿਹਾ ਕਿ ਇਹ 'ਨਵੇਂ ਭਾਰਤ ਦੀ ਪਹਿਚਾਣ' ਹੈ।

PunjabKesari

ਦੱਸ ਦੇਈਏ ਕਿ ਦੇਸ਼ ਭਰ ਦੇ ਸਭ ਤੋਂ ਵਧੀਆਂ 10 ਜ਼ਿਲਿਆਂ 'ਚੋਂ ਹਿਮਾਚਲ ਦੇ ਇਹ 3 ਜ਼ਿਲੇ ਚੁਣੇ ਗਏ। ਮੰਡੀ ਦੇ ਡਿਪਟੀ ਕਮਿਸ਼ਨਰ ਰਿਗਵੇਦ ਠਾਕੁਰ, ਸ਼ਿਮਲਾ ਦੇ ਅਮਿਤ ਕਸ਼ੀਅਪ ਅਤੇ ਸਿਰਮੌਰ ਦੇ ਆਰ. ਕੇ. ਪ੍ਰਿਥਵੀ ਨੇ ਦਿੱਲੀ 'ਚ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਸਮ੍ਰਿਤੀ ਈਰਾਨੀ ਵੱਲੋਂ ਰਾਸ਼ਟਰੀ ਪੱਧਰ 'ਤੇ ਇਹ ਐਵਾਰਡ ਪ੍ਰਾਪਤ ਕੀਤੇ।

PunjabKesari

ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਦੇ ਪ੍ਰੋਗਰਾਮ 'ਚ ਜ਼ਿਲਾ ਮੰਡੀ ਨੂੰ 'ਬੇਟੀ ਬਚਾਓ-ਬੇਟੀ ਪੜਾਓ' ਮੁਹਿੰਮ ਲਈ ਇੱਕ ਸਾਲ 'ਚ ਦੂਜੀ ਵਾਰ ਰਾਸ਼ਟਰੀ ਐਵਾਰਡ ਨਾਲ ਨਵਾਜਿਆ ਗਿਆ। ਦੱਸਣਯੋਗ ਹੈ ਕਿ ਪਹਿਲਾਂ ਇਹ ਸਨਮਾਣ 7 ਅਗਸਤ ਨੂੰ ਮਿਲਣਾ ਸੀ ਪਰ ਭਾਜਪਾ ਦੇ ਸੀਨੀਅਰ ਨੇਤਾ ਸੁਸ਼ਮਾ ਸਵਰਾਜ ਦੇ ਦਿਹਾਂਤ ਕਾਰਨ ਪ੍ਰੋਗਰਾਮ ਮੁਅੱਤਲ ਹੋ ਗਿਆ ਸੀ।


Iqbalkaur

Edited By Iqbalkaur