ਕਸ਼ਮੀਰ ਵਿਚ ਵਧ ਰਿਹਾ ਹੈ ਟੈਟੂ ਦਾ ਕ੍ਰੇਜ਼, ਘਾਟੀ ਦੇ ਇਕਲੌਤੇ ਤੇ ਪਹਿਲੇ ਆਰਟਿਸਟ ਹਨ ਮੁਬਸ਼ੀਰ

Saturday, Jan 29, 2022 - 01:24 AM (IST)

ਕਸ਼ਮੀਰ ਵਿਚ ਵਧ ਰਿਹਾ ਹੈ ਟੈਟੂ ਦਾ ਕ੍ਰੇਜ਼, ਘਾਟੀ ਦੇ ਇਕਲੌਤੇ ਤੇ ਪਹਿਲੇ ਆਰਟਿਸਟ ਹਨ ਮੁਬਸ਼ੀਰ

ਨਵੀਂ ਦਿੱਲੀ (ਨੈਸ਼ਨਲ ਡੈਸਕ)- ਧਾਰਾ 370 ਖਤਮ ਹੋਣ ਤੋਂ ਬਾਅਦ ਕਸ਼ਮੀਰ ਦੀ ਤਸਵੀਰ ਕਾਫੀ ਬਦਲ ਗਈ ਹੈ। ਨੌਜਵਾਨਾਂ ਦੇ ਲਈ ਸਰਕਾਰ ਵਲੋਂ ਰੋਜ਼ਗਾਰ ਦੇ ਜਿੱਥੇ ਵੱਖ-ਵੱਖ ਮੌਕੇ ਪੈਦਾ ਕੀਤੇ ਜਾ ਰਹੇ ਹਨ ਉੱਥੇ ਹੀ ਨੌਜਵਾਨ ਵੀ ਆਪਣੇ ਪੱਧਰ 'ਤੇ ਆਪਣਾ ਰੋਜ਼ਗਾਰ ਚਲਾਉਣ ਲੱਗੇ ਹਨ। ਇੱਥੇ ਗੱਲ ਕਰ ਰਹੇ ਹਾਂ ਕਸ਼ਮੀਰ ਘਾਟੀ ਦੇ ਮੁਬਸ਼ੀਰ ਦੀ ਜੋ ਘਾਟੀ ਦੇ ਇਕਲੌਤੇ ਟੈਟੂ ਆਰਟਿਸਟ ਹਨ। ਉਨ੍ਹਾਂ ਨੇ ਟੈਟੂ ਕਲਾ ਨੂੰ ਆਪਣੇ ਕਿੱਤੇ ਦੇ ਰੂਪ ਵਿਚ ਚੁਣਿਆ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਆਕਰਸ਼ਿਤ ਕਰਨ ਦੇ ਲਈ ਆਪਣੇ ਸਰੀਰ 'ਤੇ ਵੀ ਹਰੇਕ ਤਰ੍ਹਾਂ ਦੇ ਟੈਟੂ ਬਣਵਾਏ ਹੋਏ ਹਨ। ਉਹ ਸ੍ਰੀਨਗਰ ਦੇ ਬਮਨਾ ਇਲਾਕੇ ਦਾ ਰਹਿਣ ਵਾਲਾ ਹੈ। ਮੁਬਸ਼ੀਰ ਨੇ ਪੰਜ ਸਾਲ ਪਹਿਲਾਂ ਟੈਟੂ ਦੀ ਦੁਕਾਨ ਸ਼ੁਰੂ ਕੀਤੀ ਸੀ।

ਇਹ ਖ਼ਬਰ ਪੜ੍ਹੋ- ਕੋਰੋਨਾ ਦੇ ਮਾਮਲੇ ਵਧਣ ਦੇ ਬਾਵਜੂਦ ਮਹਿਲਾ ਵਿਸ਼ਵ ਕੱਪ ਦੇ ਪ੍ਰੋਗਰਾਮ ਜਾਂ ਸਥਾਨ 'ਚ ਕੋਈ ਬਦਲਾਅ ਨਹੀਂ


ਮੀਡੀਆ ਨੂੰ ਦਿੱਤੀ ਇਕ ਇੰਟਰਵਿਊ ਵਿਚ ਉਨ੍ਹਾਂ ਨੇ ਦੱਸਿਆ ਕਿ ਉਹ ਘਾਟੀ ਦੇ ਪਹਿਲੇ ਟੈਟੂ ਆਰਟਿਸਟ ਹਨ। ਮੌਜੂਦਾ ਸਮੇਂ ਵਿਚ ਉਸਦੇ ਕੋਲ ਹਜ਼ਾਰਾਂ ਗਾਹਕ ਆਉਂਦੇ ਹਨ, ਜਿਨ੍ਹਾਂ ਵਿਚ ਨੌਜਵਾਨ ਲੜਕੀਆਂ ਵੀ ਸ਼ਾਮਲ ਹਨ। ਉਹ ਦੱਸਦੇ ਹਨ ਕਿ ਅਸੀਂ ਨਾ ਕੇਵਲ ਟੈਟੂ ਬਣਾਉਂਦੇ ਹਾਂ, ਪਾਰਸਿੰਗ ਵੀ ਕਰਦੇ ਹਾਂ। ਕਸ਼ਮੀਰ ਵਿਚ ਇਸਦੀ ਲੋਕਪ੍ਰਿਅਤਾ ਵਧ ਰਹੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਸ ਕਰਨਾ ਇਕ ਫੈਸ਼ਨ ਬਣ ਗਿਆ ਹੈ। ਉਹ ਇਕ ਅਜਿਹੀ ਤਕਨੀਕ ਹੈ ਜਿਸ ਦੀ ਵਰਤੋਂ ਨੌਜਵਾਨ ਲੜਕੇ ਤੇ ਲੜਕੀਆਂ ਆਪਣੇ ਸਰੀਰ ਦੇ ਕਿਸੇ ਵੀ ਹਿੱਸੇ ਨੂੰ ਵਿੰਨ੍ਹਣ ਤੇ ਉਸ 'ਤੇ ਇਕ ਛੋਟੀ ਜਿਹੀ ਅੰਗੂਠੀ ਲਗਾਉਣ ਦੇ ਲਈ ਕਰਦੇ ਹਨ। ਬੁੱਲ੍ਹਾਂ, ਜੀਭ, ਪਲਕਾਂ ਤੇ ਪੇਟ 'ਤੇ ਹੀਰੇ ਜਾਂ ਸੋਨੇ ਦੀ ਅੰਗੂਠੀ ਪਾਉਣਾ ਨੌਜਵਾਨਾਂ ਵਿਚ ਇਕ ਰੁਝਾਨ ਬਣ ਗਿਆ ਹੈ।

ਇਹ ਖ਼ਬਰ ਪੜ੍ਹੋ- ਵਿਧਾਇਕ ਰੋਜ਼ੀ ਬਰਕੰਦੀ ਨੇ CM ਚੰਨੀ ਤੇ ‘ਆਪ’ ’ਤੇ ਵਿੰਨ੍ਹੇ ਨਿਸ਼ਾਨੇ (ਵੀਡੀਓ)

30,000 ਲੋਕਾਂ ਦੇ ਸਰੀਰ 'ਤੇ ਬਣਾ ਚੁੱਕੇ ਹਨ ਟੈਟੂ
ਪੱਛਮੀ ਸੰਸਕ੍ਰਿਤੀ ਦੇ ਪ੍ਰਭਾਵ ਵਧਣ ਨਾਲ ਦੇਸ਼ ਦੇ ਹੋਰ ਹਿੱਸਿਆਂ ਦੇ ਨਾਲ ਕਸ਼ਮੀਰ ਘਾਟੀ ਵਿਚ ਵੀ ਬਾਡੀ ਪੇਂਟਿੰਗ ਦੀ ਲੋਕਪ੍ਰਿਅਤਾ ਵਧਣ ਲੱਗੀ ਹੈ। ਮੁਬਾਸ਼ੀਰ ਬਸ਼ੀਰ ਦੇ ਅਨੁਸਾਰ ਕਸ਼ਮੀਰ ਵਿਚ ਟੈਟੂ ਬਣਾਉਣ ਦਾ ਰੁਝਾਨ ਵਧ ਰਿਹਾ ਹੈ। 5 ਸਾਲ ਪਹਿਲਾਂ ਜਦੋਂ ਮੈਂ ਇਹ ਕਾਰੋਬਾਰ ਸ਼ੁਰੂ ਕੀਤਾ ਸੀ, ਇਕ ਜਾਂ ਦੋ ਗਾਹਕ ਮਿਲਦੇ ਸਨ, ਹੁਣ ਰੋਜ਼ਾਨਾ 15 ਤੋਂ 20 ਗਾਹਕ ਮਿਲਦੇ ਹਨ। ਗਾਹਕ ਘਾਟੀ ਦੇ ਅਲੱਗ-ਅਲੱਗ ਹਿੱਸਿਆਂ ਦੇ ਨਾਲ ਕਸ਼ਮੀਰ ਦੇ ਬਾਹਰ ਤੋਂ ਵੀ ਆਉਂਦੇ ਹਨ। ਕੁਝ ਸੈਲਾਨੀ ਟੈਟੂ ਬਣਾਉਣ ਵੀ ਆ ਰਹੇ ਹਨ। ਸੈਲਾਨੀ ਆਪਣੇ ਸਰੀਰ 'ਤੇ ਕਸ਼ਮੀਰ ਦੀ ਖੂਬਸੂਰਤ ਜਗ੍ਹਾਂ ਦੀਆਂ ਤਸਵੀਰਾਂ ਬਣਾਉਣ ਨੂੰ ਕਹਿੰਦੇ ਹਨ। ਹੁਣ ਤੱਕ ਲਗਭਗ 30,000 ਲੋਕਾਂ ਦੇ ਸਰੀਰ 'ਤੇ ਟੈਟੂ ਬਣਾ ਚੁੱਕੇ ਹਨ। ਕੁਝ ਸਮੇਂ ਟੈਟੂ ਸਰੀਰ ਤੋਂ ਗਾਇਬ ਹੋ ਜਾਂਦੇ ਹਨ। ਲੋਕ ਆਪਣੇ ਵਿਚਾਰ ਪ੍ਰਗਟ ਕਰਨ ਦੇ ਲਈ ਟੈਟੂ ਬਣਾਉਂਦੇ ਹਨ। ਸਟੂਡੀਓ ਵਿਚ ਗਾਹਕਾਂ ਦੀ ਗਿਣਤੀ ਵੀ ਵਧੀ ਹੈ।

ਇਕ ਟੈਟੂ ਆਰਟ ਦੇ ਲੈਂਦੇ ਹਾਂ 500 ਰੁਪਏ
ਉਨ੍ਹਾਂ ਨੇ ਆਪਣੇ ਹੁਨਰ ਨੂੰ ਸੁਧਾਰਨ ਦੇ ਲਈ ਮੁੰਬਈ, ਦਿੱਲੀ ਤੇ ਪੰਜਾਬ ਸਮੇਤ ਵੱਖ-ਵੱਖ ਸ਼ਹਿਰਾਂ ਵਿਚ ਕੰਮ ਕੀਤਾ। ਉਹ ਕਹਿੰਦੇ ਹਨ ਕਿ ਅੱਜ ਮੈਂ ਇਕ ਪੇਸ਼ੇਵਰ ਕਲਾਕਾਰ ਹਾਂ। ਮੁਬਸ਼ੀਰ ਬਸ਼ੀਰ ਦੇ ਲਈ ਇਹ ਸਫਰ ਆਸਾਨ ਨਹੀਂ ਰਿਹਾ। ਇਸ ਕਲਾ ਨੂੰ ਸਿੱਖਣ ਦੇ ਲਈ ਉਨ੍ਹਾਂ ਨੇ ਕਾਫੀ ਮਿਹਨਤ ਕੀਤੀ। ਘਾਟੀ ਵਿਚ ਹਰ ਕੋਈ ਇਸਦੇ ਵਿਰੁੱਧ ਸੀ। ਕੁਝ ਸਾਲ ਪਹਿਲਾਂ ਜਦੋਂ ਮੈਂ ਬਾਹਰ ਕੰਮ ਕਰ ਰਿਹਾ ਸੀ ਤਾਂ ਅਸੀਂ 1500 ਰੁਪਏ ਲੈਂਦੇ ਸੀ, ਇੱਥੇ ਮੈਂ ਹੁਣ 500 ਰੁਪਏ ਲੈਂਦਾ ਹਾਂ, ਉਸਦੇ ਅਨੁਸਾਰ ਟੈਟੂ ਬਣਾਉਣ ਦੀ ਪ੍ਰਕਿਰਿਆ ਵਿਚ ਇਕ ਘੰਟੇ ਤੋਂ ਜ਼ਿਆਦਾ ਦਾ ਸਮਾਂ ਲੱਗਦਾ ਹੈ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


author

Gurdeep Singh

Content Editor

Related News