NCRB ਦਾ ਅੰਕੜਾ, 2017 ਦੇ ਮੁਕਾਬਲੇ 2018 'ਚ ਵੱਧ ਦਰਜ ਹੋਏ ਅਪਰਾਧ ਦੇ ਮਾਮਲੇ

01/09/2020 5:42:07 PM

ਨਵੀਂ ਦਿੱਲੀ (ਭਾਸ਼ਾ)— ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ 2018 'ਚ ਦੇਸ਼ ਵਿਚ ਹਰ ਦਿਨ ਔਸਤਨ ਕਤਲ ਦੀਆਂ 80, ਅਗਵਾ ਦੀਆਂ 289 ਅਤੇ ਰੇਪ ਦੀਆਂ 91 ਘਟਨਾਵਾਂ ਦਰਜ ਕੀਤੀਆਂ ਗਈਆਂ। ਅੰਕੜਿਆਂ ਮੁਤਾਬਕ 2018 'ਚ ਕੁੱਲ 50,74,634 ਗੰਭੀਰ ਅਪਰਾਧਾਂ 'ਚੋਂ 31,32,954 ਮਾਮਲੇ ਭਾਰਤੀ ਸਜ਼ਾ ਜ਼ਾਬਤਾ ਤਹਿਤ ਅਤੇ 19,41,680 ਮਾਮਲੇ ਵਿਸ਼ੇਸ਼ ਅਤੇ ਸਥਾਨਕ ਕਾਨੂੰਨ ਤਹਿਤ ਅਪਰਾਧ ਦੀ ਸ਼੍ਰੇਣੀ 'ਚ ਦਰਜ ਕੀਤੇ ਗਏ, ਜਦਕਿ 2017 'ਚ ਇਹ ਗਿਣਤੀ 50,07,044 ਸੀ। ਸਾਲ 2018 ਅਤੇ 2017 ਦੌਰਾਨ ਹੱਤਿਆ ਦੇ ਮਾਮਲਿਆਂ 'ਚ 1.3 ਫੀਸਦੀ ਦਾ ਇਜ਼ਾਫਾ ਹੋਇਆ। 

PunjabKesari

ਐੱਨ. ਸੀ. ਆਰ. ਬੀ. ਦੀ ਰਿਪੋਰਟ ਮੁਤਾਬਕ 2018 ਦੀ ਗੱਲ ਕੀਤੀ ਜਾਵੇ ਤਾਂ ਅਗਵਾ ਦੇ ਮਾਮਲਿਆਂ 'ਚ 10.3 ਫੀਸਦੀ ਦਾ ਵਾਧਾ ਹੋਇਆ ਅਤੇ ਇਸ ਸੰਬੰਧ 'ਚ 1,05,734 ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਜਦਕਿ 2017 'ਅਜਿਹੇ 95,893 ਮਾਮਲੇ ਦਰਜ ਕੀਤੇ ਗਏ ਅਤੇ 2016 'ਚ ਇਹ ਗਿਣਤੀ 88,008 ਰਹੀ। ਇਸ ਤੋਂ ਇਲਾਵਾ 2018 'ਚ ਆਈ. ਪੀ. ਸੀ. ਦੀ ਧਾਰਾ-376 ਤਹਿਤ ਰੇਪ ਦੇ ਮਾਮਲਿਆਂ ਦੀ ਗਿਣਤੀ 33,356 ਰਹੀ। ਅੰਕੜਿਆਂ ਮੁਤਾਬਕ 2017 'ਚ ਰੇਪ ਦੇ 32,559 ਮਾਮਲੇ ਦਰਜ ਕੀਤੇ ਗਏ ਸਨ ਜਦਕਿ 2016 'ਚ ਇਹ ਗਿਣਤੀ 38,947 ਸੀ। ਇੱਥੇ ਦੱਸ ਦੇਈਏ ਕਿ ਕੇਂਦਰੀ ਗ੍ਰਹਿ ਮੰਤਰਾਲੇ ਦੇ ਅਧੀਨ ਆਉਣ ਵਾਲਾ ਐੱਨ. ਸੀ. ਆਰ. ਬੀ. ਭਾਰਤੀ ਸਜ਼ਾ ਜ਼ਾਬਤਾ ਅਤੇ ਵਿਸ਼ੇਸ਼ ਤੇ ਸਥਾਨਕ ਕਾਨੂੰਨ ਤਹਿਤ ਦੇਸ਼ 'ਚ ਅਪਰਾਧ ਦੇ ਅੰਕੜਿਆਂ ਨੂੰ ਇਕੱਠੇ ਕਰਨ ਅਤੇ ਮਾਹਰਾਂ ਲਈ ਜ਼ਿੰਮੇਵਾਰ ਹੁੰਦਾ ਹੈ।


Tanu

Content Editor

Related News