ਕੌਮੀ ਜੁਰਮ ਰਿਕਾਰਡ ਬਿਊਰੋ ਵਲੋਂ ਜੇਲ੍ਹਾਂ 'ਚ ਬੰਦ ਕੈਦੀਆਂ ਦੇ ਅੰਕੜੇ ਜਾਰੀ, ਪਿਛੜੇ ਵਰਗਾਂ ਨਾਲ ਹੋ ਰਿਹੈ ਵਿਤਕਰਾ (ਵੀਡ

Thursday, Oct 22, 2020 - 06:09 PM (IST)

ਜਲੰਧਰ (ਬਿਊਰੋ) - ਕੌਮੀ ਜੁਰਮ ਰਿਕਾਰਡ ਬਿਊਰੋ ਨੇ ਜੇਲ੍ਹ ਬਾਰੇ ਅੰਕੜੇ ਜਾਰੀ ਕੀਤੇ ਹਨ, ਜਿਸ ਵਿੱਚ ਦਿਲਚਸਪ ਤੱਥ ਸਾਹਮਣੇ ਆਏ ਹਨ। ਅੰਕੜਿਆਂ ਮੁਤਾਬਕ ਦਲਿਤ ਵਰਗ ਸਮਾਜ ਦਾ ਸਭ ਤੋਂ ਦੱਬਿਆ ਕੁਚਲਿਆ ਹਿੱਸਾ ਹੈ। ਜ਼ਿਕਰਯੋਗ ਹੈ ਕਿ ਦਲਿਤ ਅਤੇ ਮੁਸਲਿਮ ਵਰਗ ਸਭ ਤੋਂ ਵੱਧ ਵਿਤਕਰੇ ਦਾ ਸ਼ਿਕਾਰ ਹਨ। ਇਹ ਅੰਕੜੇ 2019 ਦੇ ਹਨ। ਇਸ ਰਿਪੋਰਟ ਮੁਤਾਬਕ ਸਜ਼ਾਯਾਫਤਾ ਕੈਦੀਆਂ ਵਿੱਚੋਂ  21.7% ਦਲਿਤ ਹਨ। ਸੁਣਵਾਈ ਅਧੀਨ ਕੈਦੀਆਂ ਵਿਚੋਂ 21% ਦਲਿਤ ਹਨ, ਜਦੋਂਕਿ ਦੇਸ਼ ਦੀ ਕੁੱਲ ਵਸੋਂ ਦਾ ਦਲਿਤ ਕੇਵਲ 16.6 ਫ਼ੀਸਦੀ ਹਨ। 

ਪੜ੍ਹੋ ਇਹ ਵੀ ਖਬਰ - ਅਹਿਮ ਖ਼ਬਰ : ਹਵਾ ਪ੍ਰਦੂਸ਼ਣ ਕਾਰਨ ਸਾਲ 2019 ’ਚ ਭਾਰਤ ਦੇ 1.16 ਲੱਖ ਬੱਚਿਆਂ ਦੀ ਹੋਈ ਮੌਤ (ਵੀਡੀਓ)

ਇਸ ਤੋਂ ਇਲਾਵਾ ਦੇਸ਼ ਦੀਆਂ ਉੱਚ ਅਦਾਲਤਾਂ ਵਿੱਚ ਜੱਜਾਂ ਦੀ ਗਿਣਤੀ 601 ਹੈ। ਇਨ੍ਹਾਂ ਵਿਚੋਂ ਸਿਰਫ਼ 26 ਜੱਜ ਮੁਸਲਮਾਨ ਹਨ। ਜੋ ਕੁੱਲ ਜੱਜਾਂ ਦਾ ਕੇਵਲ 4.3% ਫੀਸਦ ਹੈ। ਦੇਸ਼ ਦੀ ਵਸੋਂ ਵਿਚ 14.2% ਮੁਸਲਮਾਨ ਹਨ। ਦੂਜੇ ਪਾਸੇ 24 ਉੱਚ ਅਦਾਲਤਾਂ ਵਿਚ ਇਕ ਵੀ ਉੱਚ ਅਦਾਲਤ ਵਿੱਚ ਦਲਿਤ ਜੱਜ ਨਹੀਂ ਹੈ। ਸਰਵੇਖਣ ਮੁਤਾਬਕ ਜੇਲ ਵਿੱਚ ਬੰਦ ਵਧੇਰੇ ਕੈਦੀ ਅਤੇ ਹਵਾਲਾਤੀ ਜ਼ਹਾਲਤ ਦਾ ਸ਼ਿਕਾਰ ਹਨ। ਜੇਲ੍ਹ ਬੰਦ ਵਸੋਂ ਵਿਚ 29% ਉਹ ਹਨ, ਜੋ ਕੋਰੇ ਅਨਪੜ੍ਹ ਹਨ। ਇਸ ਤੋ ਇਲਾਵਾ 40% ਉਹ ਹਨ ਜੋ 10ਵੀਂ ਤੋਂ ਘੱਟ ਪੜ੍ਹੇ ਹੋਏ ਹਨ।

ਪੜ੍ਹੋ ਇਹ ਵੀ ਖਬਰ - ਲੇਖ: ਸਮੂਹਿਕ ਜਬਰ-ਜ਼ਿਨਾਹ ਪਿੱਛੋਂ ਕਤਲ; ਜ਼ਿਮੇਵਾਰ ਕੌਣ ਸਰਕਾਰ, ਪੁਲਸ ਜਾਂ ਅਸੀਂ ਖ਼ੁਦ!

ਜ਼ਿਕਰਯੋਗ ਹੈ ਕਿ ਦਲਿਤ ਅਤੇ ਮੁਸਲਮਾਨ ਵੱਡੀ ਬਹੁਗਿਣਤੀ ਪੈਦਾਵਾਰੀ ਸਾਧਨਾਂ ਤੋਂ ਵਿਹੂਣੇ ਹਨ। ਇਸ ਰਿਪੋਰਟ ਵਿੱਚ ਹੋਰ ਕਿਹੜੇ ਖਾਸ ਨੁਕਤੇ ਪੇਸ਼ ਕੀਤੇ ਗਏ ਹਨ, ਦੇ ਬਾਰੇ ਵਿਸਥਾਰ ਨਾਲ ਜਾਣਣ ਲਈ ਆਓ ਸੁਣਦੇ ਹਾਂ ਜਗਬਾਣੀ ਪੌਡਕਾਸਟ ਦੀ ਇਹ ਰਿਪੋਰਟ...

ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ


author

rajwinder kaur

Content Editor

Related News