NASA ਦੇ ਪੁਲਾੜ ਯਾਤਰੀ ਨੇ ਸਪੇਸ ਤੋਂ ਖਿੱਚੀ ਗੰਗਾ ਦੀ ਬੇਹੱਦ ਸ਼ਾਨਦਾਰ ਤਸਵੀਰ !

Wednesday, Aug 13, 2025 - 06:00 PM (IST)

NASA ਦੇ ਪੁਲਾੜ ਯਾਤਰੀ ਨੇ ਸਪੇਸ ਤੋਂ ਖਿੱਚੀ ਗੰਗਾ ਦੀ ਬੇਹੱਦ ਸ਼ਾਨਦਾਰ ਤਸਵੀਰ !

ਨੈਸ਼ਨਲ ਡੈਸਕ- ਧਰਤੀ ਨੂੰ ਪੁਲਾੜ ਤੋਂ ਦੇਖਣਾ ਹਮੇਸ਼ਾ ਹੀ ਰਹੱਸਮਈ ਅਤੇ ਰੋਮਾਂਚਕ ਤਜਰਬਾ ਰਿਹਾ ਹੈ। ਹਾਲ ਹੀ 'ਚ ਨਾਸਾ ਦੇ ਐਸਟ੍ਰੋਨਾਟ ਜਾਨ ਪੇਟਿਟ ਨੇ ਅੰਤਰਰਾਸ਼ਟਰੀ ਸਪੇਸ ਸਟੇਸ਼ਨ (ISS) ਤੋਂ ਇਕ ਵਿਲੱਖਣ ਤਸਵੀਰ ਸਾਂਝੀ ਕੀਤੀ, ਜਿਸ ਨੇ ਵਿਗਿਆਨੀਆਂ ਤੋਂ ਲੈ ਕੇ ਵਾਤਾਵਰਣ ਪ੍ਰੇਮੀਆਂ ਤੱਕ ਸਭ ਦਾ ਧਿਆਨ ਖਿੱਚ ਲਿਆ। ਇਹ ਤਸਵੀਰ ਦੁਨੀਆ ਦੇ ਸਭ ਤੋਂ ਵੱਡੀ ਨਦੀ ਡੈਲਟਾ ਗੰਗਾ-ਬ੍ਰਹਮਪੁਤ੍ਰਾ ਡੈਲਟਾ ਦੀ ਹੈ, ਜੋ ਪੂਰਬੀ ਭਾਰਤ ਅਤੇ ਬੰਗਲਾਦੇਸ਼ 'ਚ ਫੈਲਿਆ ਹੋਇਆ ਹੈ।

ਤਸਵੀਰ ਦੀ ਖਾਸ ਗੱਲ

ਇਹ ਤਸਵੀਰ ਨੀਅਰ-ਇਨਫਰਾਰੈਡ ਫੋਟੋਗ੍ਰਾਫੀ ਤਕਨੀਕ ਨਾਲ ਖਿੱਚੀ ਗਈ ਹੈ, ਜਿਸ ਨਾਲ ਧਰਤੀ ਦੀ ਹਰਿਆਲੀ ਅਤੇ ਜਲ ਸਰੋਤ ਬਹੁਤ ਹੀ ਸਾਫ਼ ਤੌਰ ’ਤੇ ਦਿਖਾਈ ਦਿੰਦੇ ਹਨ। ਇਸ ਤਸਵੀਰ 'ਚ ਮੈਨਗਰੋਵ ਦੇ ਹਰੇ-ਭਰੇ ਜੰਗਲ, ਦਰਿਆ ਦੀਆਂ ਸ਼ਾਖਾਂ ਅਤੇ ਸਮੁੰਦਰ 'ਚ ਮਿਲਦਾ ਪਾਣੀ ਬਹੁਤ ਸੁੰਦਰਤਾ ਨਾਲ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ : iPhone 17 ਦੀ ਲਾਂਚ ਤੋਂ ਪਹਿਲਾਂ ਮੂਧੇ ਮੂੰਹ ਡਿੱਗੀਆਂ ਆਈਫੋਨ 16 ਦੀਆਂ ਕੀਮਤਾਂ! ਜਾਣੋ ਨਵਾਂ Price

PunjabKesari

ਗੰਗਾ ਡੈਲਟਾ- ਕੁਦਰਤ ਦਾ ਅਦਭੁੱਤ ਚਮਤਕਾਰ

ਸੁੰਦਰਬਨ ਜਾਂ ਬੰਗਾਲ ਡੈਲਟਾ ਕਿਹਾ ਜਾਣ ਵਾਲਾ ਇਹ ਖੇਤਰ ਲਗਭਗ 1 ਲੱਖ ਵਰਗ ਕਿਲੋਮੀਟਰ 'ਚ ਫੈਲਿਆ ਹੋਇਆ ਹੈ ਅਤੇ ਬੰਗਾਲ ਦੀ ਖਾੜੀ 'ਚ ਜਾ ਕੇ ਮਿਲਦਾ ਹੈ। ਇਹ ਖੇਤਰ ਜੈਵ-ਵਿਵਿਧਤਾ ਨਾਲ ਭਰਪੂਰ ਹੈ ਅਤੇ ਲੱਖਾਂ ਲੋਕਾਂ ਦੀ ਰੋਜ਼ੀ-ਰੋਟੀ ਦਾ ਸਰੋਤ ਹੈ। ਇੱਥੇ ਦੀ ਮਿੱਟੀ ਬਹੁਤ ਉਪਜਾਊ ਹੈ, ਜਿਸ ਕਰਕੇ ਇਹ ਖੇਤਰ ਖੇਤੀਬਾੜੀ ਲਈ ਬੇਮਿਸਾਲ ਹੈ।

ਮੈਨਗਰੋਵ ਜੰਗਲਾਂ ਦੀ ਮਹੱਤਤਾ

ਇਸ ਡੈਲਟਾ ਦੀ ਸਭ ਤੋਂ ਖਾਸ ਪਛਾਣ ਇਸ ਦੇ ਮੈਨਗਰੋਵ ਜੰਗਲ ਹਨ, ਜੋ ਖਾਰੇ ਪਾਣੀ 'ਚ ਵੀ ਉੱਗ ਸਕਦੇ ਹਨ। ਇਹ ਸਮੁੰਦਰੀ ਜੀਵਨ ਦੀ ਸੁਰੱਖਿਆ, ਤੱਟਵਰਤੀ ਖੇਤਰਾਂ ਨੂੰ ਕਟਾਅ ਤੋਂ ਬਚਾਉਣ ਅਤੇ ਕਾਰਬਨ ਡਾਈਆਕਸਾਈਡ ਸੋਖਣ 'ਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਹ ਵੀ ਪੜ੍ਹੋ : ਦਿਨ-ਰਾਤ ਲਗਾਤਾਰ ਚਲਾਓ AC, ਫ਼ਿਰ ਵੀ ਬੇਹੱਦ ਘੱਟ ਆਏਗਾ ਬਿੱਲ ! ਬਸ ਵਰਤੋ ਇਹ ਤਰੀਕਾ

ਪੁਲਾੜ ਤੋਂ ਤਸਵੀਰ ਦੀ ਅਹਿਮੀਅਤ

ਜਾਨ ਪੇਟਿਟ ਮੁਤਾਬਕ, ਇੰਫਰਾਰੈਡ ਇਮੇਜਿੰਗ ਨਾਲ ਵਿਗਿਆਨੀ ਧਰਤੀ ਦੇ ਹਰੇ-ਭਰੇ ਖੇਤਰਾਂ, ਪਾਣੀ ਦੇ ਵੰਡ ਅਤੇ ਭੂਮੀ 'ਚ ਆ ਰਹੀਆਂ ਤਬਦੀਲੀਆਂ ਦੀ ਨਿਗਰਾਨੀ ਕਰ ਸਕਦੇ ਹਨ। ਇਹ ਤਕਨੀਕ ਮੌਸਮੀ ਤਬਦੀਲੀਆਂ ਅਤੇ ਵਾਤਾਵਰਣ ਪ੍ਰਣਾਲੀ ਦੇ ਅਧਿਐਨ 'ਚ ਵੀ ਬਹੁਤ ਲਾਭਕਾਰੀ ਹੈ।

ਸੋਸ਼ਲ ਮੀਡੀਆ ’ਤੇ ਪ੍ਰਸ਼ੰਸਾ

ਇਸ ਤਸਵੀਰ ਨੂੰ ਸੋਸ਼ਲ ਮੀਡੀਆ ’ਤੇ 'ਧਰਤੀ ਦੀ ਸਭ ਤੋਂ ਸੁੰਦਰ ਝਲਕ' ਅਤੇ 'ਕੁਦਰਤ ਅਤੇ ਤਕਨਾਲੋਜੀ ਦਾ ਅਦਭੁਤ ਮਿਲਾਪ' ਕਹਿ ਕੇ ਸਾਂਝਾ ਕੀਤਾ ਜਾ ਰਿਹਾ ਹੈ। ਵਾਤਾਵਰਣ ਮਾਹਿਰਾਂ ਨੇ ਵੀ ਇਸ ਨੂੰ ਜਲਵਾਯੂ ਜਾਗਰੂਕਤਾ ਵਧਾਉਣ ਲਈ ਇਕ ਸ਼ਾਨਦਾਰ ਵਿਜੁਅਲ ਟੂਲ ਕਰਾਰ ਦਿੱਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News