ਰੂਸ-ਯੂਕ੍ਰੇਨ ਟਕਰਾਅ ''ਮੋਦੀ ਦੀ ਜੰਗ'' ! ਵ੍ਹਾਈਟ ਹਾਊਸ ਦੇ ਸਲਾਹਕਾਰ ਪੀਟਰ ਨਵਾਰੋ ਨੇ ਭਾਰਤ ਸਿਰ ਮੜ੍ਹਿਆ ਇਲਜ਼ਾਮ
Friday, Aug 29, 2025 - 09:53 AM (IST)

ਨਿਊਯਾਰਕ/ਵਾਸ਼ਿੰਗਟਨ (ਭਾਸ਼ਾ)– ਅਮਰੀਕੀ ਰਾਸ਼ਟਰਪਤੀ ਦੇ ਸਰਕਾਰੀ ਨਿਵਾਸ ਅਤੇ ਦਫ਼ਤਰ ਵ੍ਹਾਈਟ ਹਾਊਸ ਦੇ ਵਪਾਰਕ ਸਲਾਹਕਾਰ ਪੀਟਰ ਨਵਾਰੋ ਨੇ ਦੋਸ਼ ਲਾਇਆ ਹੈ ਕਿ ਯੂਕ੍ਰੇਨ ਟਕਰਾਅ ‘ਮੋਦੀ ਦੀ ਜੰਗ’ ਹੈ ਅਤੇ ‘ਸ਼ਾਂਤੀ ਦਾ ਰਸਤਾ’ ਅੰਸ਼ਿਕ ਤੌਰ ’ਤੇ ‘ਨਵੀਂ ਦਿੱਲੀ ਵਿਚੋਂ ਹੋ ਕੇ’ ਲੰਘਦਾ ਹੈ।
ਇਹ ਵੀ ਪੜ੍ਹੋ: 'ਜੇਕਰ ਭਾਰਤੀ ਨਾ ਮੰਨੇ ਤਾਂ...'; ਅਮਰੀਕਾ ਨੇ ਦਿੱਤੀ ਇਕ ਹੋਰ ਧਮਕੀ
ਵਪਾਰ ਅਤੇ ਨਿਰਮਾਣ ਮਾਮਲਿਆਂ ਬਾਰੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸੀਨੀਅਰ ਸਲਾਹਕਾਰ ਨਵਾਰੋ ਨੇ ‘ਬਲੂਮਬਰਗ’ ਨੂੰ ਦਿੱਤੀ ਇਕ ਇੰਟਰਵਿਊ ਵਿਚ ਦਾਅਵਾ ਕੀਤਾ ਕਿ ਭਾਰਤ ਰੂਸੀ ਜੰਗੀ ਮਸ਼ੀਨ ਦੀ ਮਦਦ ਕਰ ਰਿਹਾ ਹੈ। ਭਾਰਤ ਜੋ ਕਰ ਰਿਹਾ ਹੈ, ਉਸ ਦਾ ਖਮਿਆਜ਼ਾ ਅਮਰੀਕਾ ਵਿਚ ਹਰ ਕੋਈ ਭੁਗਤ ਰਿਹਾ ਹੈ। ਉਨ੍ਹਾਂ ਕਿਹਾ ਕਿ ਖਪਤਕਾਰ, ਕਾਰੋਬਾਰ ਅਤੇ ਹਰ ਚੀਜ਼ ਨੂੰ ਨੁਕਸਾਨ ਪਹੁੰਚ ਰਿਹਾ ਹੈ ਅਤੇ ਮਜ਼ਦੂਰ ਵੀ ਨੁਕਸਾਨ ਝੱਲ ਰਹੇ ਹਨ ਕਿਉਂਕਿ ਭਾਰਤ ਦੇ ਉੱਚ ਟੈਰਿਫ ਕਾਰਨ ਸਾਡੀਆਂ ਨੌਕਰੀਆਂ, ਫੈਕਟਰੀਆਂ, ਆਮਦਨ ਅਤੇ ਉੱਚ-ਤਨਖਾਹ ਵਾਲੀਆਂ ਨੌਕਰੀਆਂ ਖੋਹੀਆਂ ਜਾ ਰਹੀਆਂ ਹਨ ਅਤੇ ਫਿਰ ਟੈਕਸਦਾਤਾ ਵੀ ਪੀੜਤ ਹਨ ਕਿਉਂਕਿ ਸਾਨੂੰ ਮੋਦੀ ਦੀ ਜੰਗ ਨੂੰ ਵਿੱਤੀ ਸਹਾਇਤਾ ਦੇਣੀ ਪੈ ਰਹੀ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਕਾਮੇਡੀਅਨ ਕਪਿਲ ਸ਼ਰਮਾ ਨੂੰ ਧਮਕੀ ਦੇਣ ਵਾਲੇ ਗੈਂਗ ਦੇ 4 ਸ਼ੂਟਰ ਗ੍ਰਿਫ਼ਤਾਰ
ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਤੁਹਾਡਾ ਮਤਲਬ ‘ਪੁਤਿਨ ਦੀ ਜੰਗ’ ਹੈ ਤਾਂ ਨਵਾਰੋ ਨੇ ਦੁਹਰਾਇਆ ਕਿ ਇਹ ‘ਮੋਦੀ ਦੀ ਜੰਗ’ ਹੈ। ਉਨ੍ਹਾਂ ਕਿਹਾ, ‘ਮੇਰਾ ਮਤਲਬ ਮੋਦੀ ਦੀ ਜੰਗ ਹੈ ਕਿਉਂਕਿ ਸ਼ਾਂਤੀ ਦਾ ਰਸਤਾ ਅੰਸ਼ਿਕ ਤੌਰ ’ਤੇ ਨਵੀਂ ਦਿੱਲੀ ਵਿਚੋਂ ਹੋ ਕੇ ਲੰਘਦਾ ਹੈ।’ ਨਵਾਰੋ ਨੇ ਦਾਅਵਾ ਕੀਤਾ ਕਿ ਭਾਰਤ ’ਤੇ ਲਾਏ ਗਏ 25 ਫੀਸਦੀ ਵਾਧੂ ਟੈਰਿਫ ਨੂੰ ਹਟਾਉਣਾ ‘ਬਹੁਤ ਆਸਾਨ’ ਹੈ ਅਤੇ ਇਸ ਲਈ ਨਵੀਂ ਦਿੱਲੀ ਨੂੰ ਰੂਸੀ ਤੇਲ ਖਰੀਦਣਾ ਬੰਦ ਕਰਨਾ ਪਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8