ਕਿਸਾਨ ਪੰਚਾਇਤ ’ਚ ਬੋਲੇ ਨਰੇਸ਼ ਟਿਕੈਤ- ਵਿਆਹਾਂ ’ਚ BJP ਨੇਤਾਵਾਂ ਦਾ ਬਾਇਕਾਟ ਕਰਨ ਕਿਸਾਨ

Saturday, Feb 20, 2021 - 11:30 AM (IST)

ਕਿਸਾਨ ਪੰਚਾਇਤ ’ਚ ਬੋਲੇ ਨਰੇਸ਼ ਟਿਕੈਤ- ਵਿਆਹਾਂ ’ਚ BJP ਨੇਤਾਵਾਂ ਦਾ ਬਾਇਕਾਟ ਕਰਨ ਕਿਸਾਨ

ਮੁਜ਼ੱਫਰਨਗਰ— ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਸਰਕਾਰ ਦੇ ਨੱਕ ਵਿਚ ਦਮ ਕਰਨ ਵਾਲੇ ਅੰਦੋਲਨਕਾਰੀ ਕਿਸਾਨਾਂ ਨੇ ਹੁਣ ਭਾਜਪਾ ਦਾ ਸਮਾਜਿਕ ਬਾਇਕਾਟ ਕਰਨ ਦਾ ਫ਼ੈਸਲਾ ਕੀਤਾ ਹੈ। ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ’ਚ ਕਿਸਾਨਾਂ ਦੀ ਪੰਚਾਇਤ ਦੌਰਾਨ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਨਰੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਹੁਣ ਭਾਜਪਾ ਨੇਤਾਵਾਂ ਦਾ ਸਮਾਜਿਕ ਬਾਇਕਾਟ ਕਰਨ। ਉਨ੍ਹਾਂ ਕਿਹਾ ਕਿ ਭਾਜਪਾ ਨੇਤਾਵਾਂ ਨੂੰ ਵਿਆਹਾਂ ’ਚ ਸੱਦਾ ਨਾ ਦਿੱਤਾ ਜਾਵੇ। ਜੇ ਕੋਈ ਕਿਸਾਨ ਇਸ ਫਰਮਾਨ ਨੂੰ ਨਾ ਮੰਨ ਕੇ ਕਿਸੇ ਭਾਜਪਾ ਨੇਤਾ ਨੂੰ ਸੱਦਾ ਦਿੰਦਾ ਹੈ ਤਾਂ ਉਸ ਨੂੰ 100 ਲੋਕਾਂ ਨੂੰ ਸਪੈਸ਼ਲ ਖਾਣਾ ਖੁਆਉਣ ਦੀ ਸਜ਼ਾ ਦਿੱਤੀ ਜਾਵੇਗੀ। 

ਇਹ ਵੀ ਪੜ੍ਹੋ: ਮਹਾਰਾਸ਼ਟਰ ’ਚ ਰਾਕੇਸ਼ ਟਿਕੈਤ ਨੂੰ ‘ਕਿਸਾਨ ਮਹਾਪੰਚਾਇਤ’ ਲਈ ਨਹੀਂ ਮਿਲੀ ਇਜਾਜ਼ਤ

PunjabKesari
ਇਸ ਮਹਾਪੰਚਾਇਤ ਵਿਚ ਖਾਪ ਚੌਧਰੀਆਂ ਨਾਲ ਜ਼ਿਲ੍ਹੇ ਦੇ ਕਈ ਪਿੰਡਾਂ ਵਿਚੋਂ ਕਿਸਾਨ ਪੁੱਜੇ। ਇਸ ਵਿਚ ਪੰਜਾਬ ਦੇ ਵੱਡੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਜਬੀਰ ਜਾਦੌਨ ਵੀ ਮੌਜੂਦ ਰਹੇ। ਪੰਚਾਇਤ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਸੁਪਰੀਮੋ ਨਰੇਸ਼ ਟਿਕੈਤ ਨੇ ਕਿਹਾ ਕਿ ਕੋਈ ਵੀ ਭਾਜਪਾ ਦੇ ਨੁਮਾਇੰਦਿਆਂ ਨੂੰ ਵਿਆਹ ਦਾ ਕਾਰਡ ਨਾ ਦੇਵੇ। ਇਸ ਦੇ ਨਾਲ ਹੀ ਨਰੇਸ਼ ਟਿਕੈਤ ਨੇ ਦਾਅਵਾ ਵੀ ਕੀਤਾ ਕਿ ਜੇਕਰ ਇਹ ਕਾਨੂੰਨ ਵਾਪਸ ਨਹੀਂ ਲਏ ਗਏ ਤਾਂ 100 ਸੰਸਦ ਮੈਂਬਰ ਭਾਜਪਾ ਦਾ ਸਾਥ ਛੱਡ ਸਕਦੇ ਹਨ। ਦੱਸ ਦੇਈਏ ਕਿ ਦਿੱਲੀ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਦਰਮਿਆਨ ਕਿਸਾਨ ਨੇਤਾ ਰਾਕੇਸ਼ ਟਿਕੈਤ ਗਾਜ਼ੀਪੁਰ ਬਾਰਡਰ ’ਤੇ ਡਟੇ ਹੋਏ ਹਨ। ਇਸ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਵੈਸਟ ਯੂ. ਪੀ., ਹਰਿਆਣਾ ਅਤੇ ਪੰਜਾਬ ਦੇ ਤਮਾਮ ਹਿੱਸਿਆਂ ਵਿਚ ਕਿਸਾਨਾਂ ਦੀ ਮਹਾਪੰਚਾਇਤ ਆਯੋਜਿਤ ਕਰ ਰਿਹਾ ਹੈ।

ਇਹ ਵੀ ਪੜ੍ਹੋ: ਲਾਲ ਕਿਲ੍ਹਾ ਹਿੰਸਾ ਮਾਮਲੇ 'ਚ ਦਿੱਲੀ ਪੁਲਸ ਨੇ ਜਾਰੀ ਕੀਤੀ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਦੀ ਤਸਵੀਰ

ਓਧਰ ਗਣਤੰਤਰ ਦਿਵਸ ’ਤੇ ਦਿੱਲੀ ਵਿਚ ਹੋਈ ਹਿੰਸਾ ਨੂੰ ਲੈ ਕੇ ਹੁਣ ਤੱਕ ਜੇਲਾਂ ਵਿਚ ਬੰਦ 122 ਕਿਸਾਨਾਂ ਵਿਚੋਂ 30 ਕਿਸਾਨਾਂ ਦੀ ਜ਼ਮਾਨਤ ਹੋ ਚੁੱਕੀ ਹੈ। ਇਹ ਕਿਸਾਨ ਫਿਰ ਤੋਂ ਸਿੰਘੂ ਅਤੇ ਟਿਕਰੀ ਬਾਰਡਰ ’ਤੇ ਚੱਲ ਰਹੇ ਅੰਦੋਲਨ ’ਚ ਸ਼ਾਮਲ ਹੋ ਗਏ ਹਨ। ਗਣਤੰਤਰ ਦਿਵਸ ਤੋਂ ਬਾਅਦ ਲਾਪਤਾ ਕਿਸਾਨਾਂ ’ਚੋਂ ਜ਼ਿਆਦਾਤਰ ਬਾਰੇ ਜਾਣਕਾਰੀ ਮਿਲ ਚੁੱਕੀ ਹੈ ਪਰ ਅਜੇ ਵੀ 12 ਅਜਿਹੇ ਕਿਸਾਨ ਹਨ, ਜਿਨ੍ਹਾਂ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ। ਇਨ੍ਹਾਂ 12 ਕਿਸਾਨਾਂ ’ਚੋਂ 4 ਹਰਿਆਣਾ ਤੋਂ, 1 ਰਾਜਸਥਾਨ ਤੋਂ ਅਤੇ ਬਾਕੀ ਪੰਜਾਬ ਤੋਂ ਹਨ। ਸੰਯੁਕਤ ਕਿਸਾਨ ਮੋਰਚਾ ਨੇ ਫ਼ੈਸਲਾ ਲਿਆ ਹੈ ਕਿ ਲਾਪਤਾ ਕਿਸਾਨਾਂ ਬਾਰੇ ਜਾਣਕਾਰੀ ਮੰਗਣ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਦਿੱਲੀ ਦੇ ਗ੍ਰਹਿ ਮੰਤਰੀ ਸਤਿੰਦਰ ਜੈਨ ਨੂੰ ਚਿੱਠੀ ਲਿਖੀ ਜਾਵੇਗੀ। ਫਿਰ ਵੀ ਜੇ ਉਨ੍ਹਾਂ ਨੂੰ ਲਾਪਤਾ ਕਿਸਾਨਾਂ ਸਬੰਧੀ ਜਵਾਬ ਨਹੀਂ ਦਿੱਤਾ ਗਿਆ ਤਾਂ ਉਹ ਲਾਪਤਾ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਅਦਾਲਤ ਵਿਚ ਲੈ ਕੇ ਆਉਣਗੇ ਅਤੇ ਪਟੀਸ਼ਨ ਦਾਇਰ ਕੀਤੀ ਜਾਵੇਗੀ। 

ਇਹ ਵੀ ਪੜ੍ਹੋਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਨੇ ਰੋਕੀਆਂ ਰੇਲਾਂ, ਪੰਜਾਬ ਸਮੇਤ ਉੱਤਰ ਪ੍ਰਦੇਸ਼-ਬਿਹਾਰ ’ਚ ਵੀ ਅਸਰ


author

Tanu

Content Editor

Related News