PM ਮੋਦੀ ਦੇ ਟਵਿੱਟਰ ਹੈਂਡਲ ਤੋਂ ਸਭ ਤੋਂ ਪਹਿਲਾਂ ਟਵੀਟ ਕਰਨ ਵਾਲੀ ਔਰਤ, ਜਾਣੋ ਕੌਣ ਹੈ
Sunday, Mar 08, 2020 - 12:08 PM (IST)
ਨਵੀਂ ਦਿੱਲੀ— ਦੁਨੀਆ ਭਰ 'ਚ ਅੱਜ ਕੌਮਾਂਤਰੀ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲਾਂ ਦੇ ਐਲਾਨ ਮੁਤਾਬਕ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ 'ਤੇ ਆਪਣਾ ਸੋਸ਼ਲ ਮੀਡੀਆ ਅਕਾਊਂਟ ਔਰਤਾਂ ਦੇ ਜ਼ਿੰਮੇ ਕਰ ਦਿੱਤਾ ਹੈ। ਟਵਿੱਟਰ 'ਤੇ @narendramodi ਹੈਂਡਲ ਤੋਂ ਸਭ ਤੋਂ ਪਹਿਲਾਂ ਸਨੇਹਾ ਮੋਹਨ ਦਾਸ ਨਾਂ ਦੀ ਔਰਤ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਬਕਾਇਦਾ ਇਕ ਵੀਡੀਓ ਵੀ ਟਵੀਟ ਕੀਤੀ ਹੈ, ਜਿਸ 'ਚ ਉਨ੍ਹਾਂ ਖੁਦ ਨੂੰ ਫੂਡ ਬੈਂਕ ਦੀ ਸੰਸਥਾਪਕ ਦੱਸਿਆ ਹੈ।
You heard of food for thought. Now, it is time for action and a better future for our poor.
— Narendra Modi (@narendramodi) March 8, 2020
Hello, I am @snehamohandoss. Inspired by my mother, who instilled the habit of feeding the homeless, I started this initiative called Foodbank India. #SheInspiresUs pic.twitter.com/yHBb3ZaI8n
ਸਨੇਹਾ ਨੇ ਦੱਸਿਆ ਕਿ ਉਨ੍ਹਾਂ ਨੇ 2015 'ਚ ਚੇਨਈ 'ਚ ਹੜ੍ਹ ਆਉਣ ਤੋਂ ਪਹਿਲਾਂ ਫੂਡ ਬੈਂਕ ਦੀ ਸਥਾਪਨਾ ਕੀਤੀ ਸੀ। ਇਸ ਦਾ ਮੁੱਖ ਮਕਸਦ ਭੁੱਖ ਨਾਲ ਲੜਨਾ ਅਤੇ ਭਾਰਤ ਨੂੰ ਇਕ ਅਜਿਹਾ ਦੇਸ਼ ਬਣਾਉਣਾ ਹੈ, ਜਿੱਥੇ ਕੋਈ ਭੁੱਖਾ ਨਾ ਰਹੇ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਫੂਡ ਬੈਂਕ ਖੋਲ੍ਹਣ ਦੀ ਪ੍ਰੇਰਣਾ ਕਿੱਥੋਂ ਮਿਲੀ। ਉਨ੍ਹਾਂ ਕਿਹਾ ਕਿ ਦਾਦਾ ਜੀ ਦੇ ਜਨਮ ਦਿਨ ਅਤੇ ਵਿਸ਼ੇਸ਼ ਮੌਕਿਆਂ 'ਤੇ ਉਨ੍ਹਾਂ ਦੀ ਮਾਂ ਬੱਚਿਆਂ ਨੂੰ ਘਰ ਬੁਲਾ ਕੇ ਖਾਣਾ ਵੰਡਦੀ ਸੀ। ਮੈਨੂੰ ਇਸ ਨੂੰ ਅੱਗੇ ਤੋਰਨ ਦੀ ਇੱਛਾ ਹੋਈ। ਸਨੇਹਾ ਨੇ ਵੀਡੀਓ 'ਚ ਦੱਸਿਆ ਕਿ ਉਹ ਫੇਸਬੁੱਕ 'ਤੇ ਲੋਕਾਂ ਨਾਲ ਜੁੜ ਕੇ ਫੂਡ ਬੈਂਕ ਲਈ ਕੰਮ ਕਰਦੀ ਹੈ। ਉਨ੍ਹਾਂ ਨੇ ਫੂਡ ਬੈਂਕ ਚੇਨਈ ਨਾਂ ਤੋਂ ਇਕ ਫੇਸਬੁੱਕ ਪੇਜ ਬਣਾਇਆ ਅਤੇ ਲੋਕਾਂ ਨਾਲ ਆਪਣੇ-ਆਪਣੇ ਸੂਬਿਆਂ, ਸ਼ਹਿਰਾਂ ਦੇ ਨਾਮ ਤੋਂ ਫੇਸਬੁੱਕ ਪੇਜ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਦੀ ਇਸ ਅਪੀਲ 'ਤੇ ਭਾਰਤ 'ਚ ਇਸ ਤਰ੍ਹਾਂ ਦੇ 18 ਥਾਵਾਂ 'ਤੇ ਫੂਡ ਬੈਂਕ ਖੁੱਲ੍ਹੇ ਅਤੇ ਇਕ ਫੂਡ ਬੈਂਕ ਦੱਖਣੀ ਅਫਰੀਕਾ 'ਚ ਵੀ ਖੁੱਲ੍ਹਿਆ।
ਦੱਸਣਯੋਗ ਹੈ ਮੋਦੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਦਿਨ ਭਰ ਲਈ ਉਨ੍ਹਾਂ 7 ਔਰਤਾਂ ਦੇ ਹਵਾਲੇ ਕਰ ਦਿੱਤਾ, ਜਿਨ੍ਹਾਂ ਨੇ ਆਪਣੇ ਹੌਂਸਲੇ ਅਤੇ ਜਨੂੰਨ ਨਾਲ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਪੀ. ਐੱਮ. ਮੋਦੀ ਨੇ ਕਿਹਾ ਕਿ ਦੇਸ਼ ਦੇ ਹਰ ਖੇਤਰ ਵਿਚ ਅਸਾਧਾਰਣ ਸਫਲਤਾ ਹਾਸਲ ਕਰਨ ਵਾਲੀਆਂ ਔਰਤਾਂ ਨੂੰ ਸਲਾਮ। ਉਨ੍ਹਾਂ ਦੇ ਸੰਘਰਸ਼ ਨਾਲ ਲੱਖਾਂ ਲੋਕ ਪ੍ਰੇਰਿਤ ਹੁੰਦੇ ਹਨ।