ਪੀ.ਐੱਮ. ਨਰਿੰਦਰ ਮੋਦੀ ਨੇ ਟਵਿੱਟਰ ਹੈਂਡਲ ਤੋਂ ਚੌਕੀਦਾਰ ਸ਼ਬਦ ਹਟਾਇਆ
Thursday, May 23, 2019 - 06:26 PM (IST)

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਰੁਝਾਨ ਆਉਣ ਤੋਂ ਬਾਅਦ ਭਾਜਪਾ ਨੂੰ ਮਿਲੀ ਲੀਡ ਨੂੰ ਦੇਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵਿੱਟਰ ਹੈਂਡਲ ਤੋਂ ਚੌਕੀਦਾਰ ਸ਼ਬਦ ਹਟਾ ਲਿਆ ਹੈ। ਮੋਦੀ ਨੇ ਕਿਹਾ,''ਚੌਕੀਦਾਰ ਸ਼ਬਦ ਮੇਰੇ ਟਵਿੱਟਰ ਹੈਂਡਲ ਤੋਂ ਹਟਿਆ ਹੈ ਪਰ ਇਹ ਮੇਰਾ ਇਕ ਅਭਿੰਨ ਹਿੱਸਾ ਹੈ। ਤੁਹਾਨੂੰ ਸਾਰਿਆਂ ਨੂੰ ਵੀ ਅਜਿਹਾ ਕਰਨ ਦੀ ਅਪੀਲ।'' ਇਸ ਦੇ ਨਾਲ ਹੀ ਮੋਦੀ ਨੇ ਲਿਖਿਆ ਕਿ ਇਸ ਭਾਵਨਾ ਨੂੰ ਹਰ ਪਲ ਜਿਉਂਦਾ ਰੱਖੋ ਅਤੇ ਭਾਰਤ ਦੀ ਤਰੱਕੀ ਲਈ ਕੰਮ ਕਰਨਾ ਜਾਰੀ ਰੱਖੋ।