ਮਮਲਾਪੁਰਮ ਬੀਚ ''ਤੇ ਪੀ.ਐੱਮ. ਮੋਦੀ ਦੀ ਸਵੱਛਤਾ ਮੁਹਿੰਮ, ਖੁਦ ਚੁੱਕਿਆ ਕੂੜਾ

10/12/2019 9:57:20 AM

ਚੇਨਈ— ਸਵੱਛ ਭਾਰਤ ਮੁਹਿੰਮ ਦੀ ਸ਼ੁਰੂਆਤ ਕਰਨ ਵਾਲੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਖੁਦ ਇਸ 'ਚ ਯੋਗਦਾਨ ਦਿੱਤਾ। ਆਪਣੇ ਮਮਲਾਪੁਰਮ ਦੌਰੇ ਦੌਰਾਨ ਮੋਦੀ ਨੇ ਉੱਥੇ ਇਕ ਬੀਚ ਦੀ ਸਾਫ਼-ਸਫ਼ਾਈ ਕੀਤੀ। ਮੋਦੀ ਨੇ ਖੁਦ ਇਸ ਦਾ ਵੀਡੀਓ ਟਵੀਟ ਕੀਤਾ ਅਤੇ ਜਾਣਕਾਰੀ ਦਿੱਤੀ। ਵੀਡੀਓ 'ਚ ਮੋਦੀ ਬੀਚ 'ਤੇ ਫੈਲਿਆ ਕੂੜਾ ਚੁੱਕ ਕੇ ਇਕੱਠਾ ਕਰਦੇ ਦਿੱਸ ਰਹੇ ਹਨ।

ਵੀਡੀਓ ਨਾਲ ਮੋਦੀ ਨੇ ਲਿਖਿਆ,''ਅੱਜ ਸਵੇਰੇ ਮਮਲਾਪੁਰਮ ਦੇ ਬੀਚ 'ਤੇ ਸਾਫ਼-ਸਫ਼ਾਈ ਕੀਤੀ। ਇਹ ਕੰਮ ਕਰੀਬ ਅੱਧੇ ਘੰਟੇ ਕੀਤਾ। ਆਪਣੇ ਵਲੋਂ ਇਕੱਠੇ ਕੀਤੇ ਕੂੜੇ ਨੂੰ ਮੈਂ ਜੈਰਾਮ ਨੂੰ ਦਿੱਤਾ, ਜੋ ਹੋਟਲ ਸਟਾਫ ਦਾ ਹਿੱਸਾ ਹਨ।'' ਮੋਦੀ ਨੇ ਅੱਗੇ ਲਿਖਿਆ,''ਚਲੋ ਇਹ ਪੱਕਾ ਕਰੋ ਕਿ ਸਾਡੇ ਜਨਤਕ ਸਥਾਨ ਸਾਫ਼-ਸੁਥਰੇ ਰਹਿਣਗੇ। ਇਹ ਪੱਕਾ ਕਰਦੇ ਹਾਂ ਕਿ ਅਸੀਂ ਫਿੱਟ ਅਤੇ ਹੈਲਥੀ ਰਹਾਂਗੇ।''

ਦੱਸਣਯੋਗ ਹੈ ਕਿ ਪੀ.ਐੱਮ. ਮੋਦੀ ਉੱਥੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਮਿਲਣ ਗਏ ਹੋਏ ਹਨ। ਦੋਹਾਂ ਦਰਮਿਆਨ ਸ਼ੁੱਕਰਵਾਰ ਸ਼ਾਮ ਨੂੰ ਮੀਟਿੰਗ ਹੋਈ ਸੀ। ਰਾਤ ਨੂੰ ਮੋਦੀ ਅਤੇ ਜਿਨਪਿੰਗ ਨੇ ਡਿਨਰ 'ਤੇ ਕਰੀਬ ਢਾਈ ਘੰਟੇ ਤੱਕ ਚਰਚਾ ਕੀਤੀ ਸੀ। ਇਸ ਮੀਟਿੰਗ 'ਚ ਅੱਤਵਾਦ, ਵਪਾਰਕ ਸੰਤੁਲਨ 'ਤੇ ਗੱਲ ਹੋਈ ਸੀ।


DIsha

Content Editor

Related News