ਸਟੇਡੀਅਮ ਦਾ ਨਾਂ ਨਰਿੰਦਰ ਮੋਦੀ ਰੱਖਣ ਦੀ ਆਲੋਚਨਾ, ਕਿਰੇਨ ਰਿਜੀਜੂ ਨੇ ਰਾਹੁਲ ਗਾਂਧੀ ਨੂੰ ਯਾਦ ਕਰਾਏ ‘ਸਰਦਾਰ ਪਟੇਲ’
Thursday, Feb 25, 2021 - 12:16 PM (IST)
ਅਹਿਮਦਾਬਾਦ (ਭਾਸ਼ਾ) : ਖੇਡ ਮੰਤਰੀ ਕਿਰੇਨ ਰਿਜੀਜੂ ਨੇ ਬੁੱਧਵਾਰ ਨੂੰ ਸਰਦਾਰ ਪਟੇਲ ਕ੍ਰਿਕਟ ਸਟੇਡੀਅਮ ਦਾ ਨਾਮਕਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ’ਤੇ ਕਰਨ ਦਾ ਬਚਾਅ ਕਰਦੇ ਹੋਏ ਕਿਹਾ ਕਿ ਪੂਰਾ ਖੇਡ ਕੰਪਲੈਕਸ ਅਜੇ ਵੀ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਦੇ ਨਾਮ ’ਤੇ ਹੈ। ਇਸ 1 ਲੱਖ 32 ਹਜ਼ਾਰ ਦਰਸ਼ਕਾਂ ਦੀ ਸਮਰਥਾ ਵਾਲੇ ਸਟੇਡੀਅਮ ਦਾ ਬੁੱਧਵਾਰ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਦਘਾਟਨ ਕੀਤਾ।
ਇਹ ਵੀ ਪੜ੍ਹੋ: ਦਲਿਤਾਂ ’ਤੇ ਟਿੱਪਣੀ ਕਰਨ ਦੇ ਮਾਮਲੇ ’ਚ ਗ੍ਰਿਫ਼ਤਾਰੀ ਤੋਂ ਬਚਣ ਲਈ ਯੁਵਰਾਜ ਸਿੰਘ ਪੁੱਜੇ ਹਾਈਕੋਰਟ
ਰਿਜੀਜੂ ਨੇ ਟਵੀਟ ਕਰਕੇ ਕਿਹਾ, ‘ਪੂਰੇ ਖੇਡ ਕੰਪਲੈਕਸ ਦਾ ਨਾਮ ਸਰਦਾਰ ਪਟੇਲ ਐਨਕਲੇਵ ਹੈ। ਸਿਰਫ਼ ਕ੍ਰਿਕਟ ਸਟੇਡੀਅਮ ਦਾ ਨਾਮ ਨਰਿੰਦਰ ਮੋਦੀ ਸਟੇਡੀਅਮ ਕੀਤਾ ਗਿਆ ਹੈ। ਇਹ ਸਟੇਡੀਅਮ ਵੀ ਇਸ ਕੰਪਲੈਕਸ ਦੇ ਅੰਦਰ ਹੈ।’ ਉਨ੍ਹਾਂ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਆਲੋਚਨਾ ਦੇ ਸੰਦਰਭ ਵਿਚ ਕਿਹਾ, ‘ਹੈਰਾਨੀਜਨਕ ਹੈ ਕਿ ਜਿਸ ‘ਪਰਿਵਾਰ’ ਨੇ ਕਦੇ ਸਰਦਾਰ ਪਟੇਲ ਦਾ, ਇੱਥੋਂ ਤੱਕ ਕਿ ਉਨ੍ਹਾਂ ਦੇ ਦਿਹਾਂਤ ਦੇ ਬਾਅਦ ਵੀ ਸਨਮਾਨ ਨਹੀਂ ਕੀਤਾ, ਉਹੀ ਹੁਣ ਹੋ ਹੱਲਾ ਮਚਾ ਰਿਹਾ ਹੈ।’
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਦਾ ਨਾਮ ਬਦਲ ਕੇ ਰੱਖਿਆ ਗਿਆ ‘ਨਰਿੰਦਰ ਮੋਦੀ ਸਟੇਡੀਅਮ’
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।