PM ਮੋਦੀ ਬੋਲੇ- ਭਗਤੀ ਦੀ ਸ਼ਕਤੀ ਅਜਿਹੀ ਹੈ, ਮੈਂ ਦਿੱਲੀ 'ਚ ਨਹੀਂ ਸਗੋਂ ਬੰਗਾਲ 'ਚ ਹੀ ਹਾਂ

10/22/2020 1:14:24 PM

ਪੱਛਮੀ ਬੰਗਾਲ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਯਾਨੀ ਕਿ ਅੱਜ ਦੁਰਗਾ ਪੂਜਾ ਦੇ ਜਸ਼ਨ 'ਚ ਸ਼ਾਮਲ ਹੋਏ। ਉਨ੍ਹਾਂ ਨੇ ਪੱਛਮੀ ਬੰਗਾਲ ਵਿਚ ਦੁਰਗਾ ਪੂਜਾ ਪੰਡਾਲ ਦਾ ਉਦਘਾਟਨ ਕੀਤਾ। ਜਿੱਥੇ ਉਨ੍ਹਾਂ ਨੇ ਵੀਡੀਓ ਕਾਨਫਰੰਸ ਜ਼ਰੀਏ ਪ੍ਰੋਗਰਾਮ ਨੂੰ ਸੰਬੋਧਿਤ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਸ਼ੁਰੂਆਤ ਬੰਗਾਲੀ ਭਾਸ਼ਾ ਵਿਚ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਗਤੀ ਦੀ ਸ਼ਕਤੀ ਅਜਿਹੀ ਹੈ, ਮੈਂ ਦਿੱਲੀ 'ਚ ਨਹੀਂ ਸਗੋਂ ਬੰਗਾਲ 'ਚ ਹੀ ਹਾਂ। ਜਦੋਂ ਮਾਂ ਦੁਰਗਾ ਦਾ ਆਸ਼ੀਰਵਾਦ ਹੋਵੇ ਤਾਂ ਪੂਰਾ ਦੇਸ਼ ਹੀ ਬੰਗਾਲ ਹੋ ਜਾਂਦਾ ਹੈ। ਦੁਰਗਾ ਪੂਜਾ ਦੀਆਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ। ਬੰਗਾਲ ਦੀ ਧਰਤੀ ਨੂੰ ਮੈਂ ਨਮਨ ਕਰਦਾ ਹਾਂ। ਦੁਰਗਾ ਪੂਜਾ ਨਾਲ ਪੂਰਾ ਦੇਸ਼ ਬੰਗਾਲਮਯ ਹੋ ਗਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਰਗਾ ਪੂਜਾ ਦਾ ਤਿਉਹਾਰ ਭਾਰਤ ਦੀ ਏਕਤਾ ਅਤੇ ਪੂਰਨਤਾ ਦਾ ਤਿਉਹਾਰ ਵੀ ਹੈ। 

PunjabKesari

ਪ੍ਰਧਾਨ ਮੰਤਰੀ ਮੋਦੀ ਦੇ ਭਾਸ਼ਣ ਦੀਆਂ ਕੁਝ ਖ਼ਾਸ ਗੱਲਾਂ—
- ਇਹ ਬੰਗਾਲ ਦੀ ਧਰਤੀ ਸੀ, ਜਿਸ ਨੇ ਆਜ਼ਾਦੀ ਦੇ ਅੰਦੋਲਨ 'ਚ ਦੇਸ਼ ਨੂੰ ਇਕ ਸੰਕਲਪ ਬਣਾਉਣ ਦਾ ਕੰਮ ਕੀਤਾ ਸੀ।
- 22 ਕਰੋੜ ਬੀਬੀਆਂ ਦੇ ਖਾਤੇ ਖੋਲ੍ਹਣਾ ਹੋਵੇ ਜਾਂ ਫਿਰ ਮੁਦਰਾ ਯੋਜਨਾ ਤਹਿਤ ਕਰੋੜਾਂ ਬੀਬੀਆਂ ਨੂੰ ਆਸਾਨ ਕਰਜ਼ ਦੇਣਾ ਹੋਵੇ। ਚਾਹੇ 'ਬੇਟੀ ਬਚਾਓ, ਬੇਟੀ ਪੜ੍ਹਾਓ', ਮੁਹਿੰਮ ਹੋਵੇ ਜਾਂ ਤਿੰਨ ਤਲਾਕ ਖ਼ਿਲਾਫ ਕਾਨੂੰਨ ਹੋਵੇ। ਦੇਸ਼ ਦੀ ਨਾਰੀ ਸ਼ਕਤੀ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਕੰਮ ਜਾਰੀ ਹੈ। 
- ਰੇਪ ਦੀ ਸਜ਼ਾ ਨਾਲ ਜੁੜੇ ਕਾਨੂੰਨਾਂ ਨੂੰ ਬਹੁਤ ਸਖਤ ਕੀਤਾ ਗਿਆ ਹੈ। ਅਜਿਹਾ ਕਰਨ ਵਾਲਿਆਂ ਨੂੰ ਮੌਤ ਦੀ ਸਜ਼ਾ ਤੱਕ ਦੀ ਵਿਵਸਥਾ ਹੋਈ ਹੈ। ਆਤਮ ਨਿਰਭਰ ਭਾਰਤ ਦੀ ਜਿਸ ਮੁਹਿੰਮ 'ਤੇ ਅਸੀਂ ਨਿਕਲੇ ਹਾਂ, ਉਸ 'ਚ ਵੀ ਨਾਰੀ ਸ਼ਕਤੀ ਦੀ ਬਹੁਤ ਵੱਡੀ ਭੂਮਿਕਾ ਹੈ।
- ਭਾਜਪਾ ਦਾ ਵਿਚਾਰ, ਸੰਸਕਾਰ ਅਤੇ ਸੰਕਲਪ ਵੀ ਇਹ ਹੈ। ਇਸ ਲਈ ਦੇਸ਼ ਵਿਚ ਅੱਜ ਬੀਬੀਆਂ ਦੇ ਮਜ਼ਬੂਤੀਕਰਨ ਦੀ ਮੁਹਿੰਮ ਤੇਜ਼ ਰਫ਼ਤਾਰ ਨਾਲ ਜਾਰੀ ਹੈ।
- ਮਾਂ ਦੁਰਗਾ- ਦੁੱਖਾਂ ਨੂੰ, ਦੁਰਗਤੀ ਨੂੰ ਦੂਰ ਕਰਦੀ ਹੈ। ਇਸ ਲਈ ਦੁਰਗਾ ਪੂਜਾ ਤਾਂ ਹੀ ਪੂਰੀ ਹੁੰਦੀ ਹੈ, ਜਦੋਂ ਅਸੀਂ ਕਿਸੇ ਦੇ ਦੁੱਖ ਨੂੰ ਦੂਰ ਕਰਦੇ ਹਾਂ। ਕਿਸੇ ਗਰੀਬ ਦੀ ਮਦਦ ਕਰਦੇ ਹਾਂ।
- ਅੱਜ ਮੌਕਾ ਹੈ, ਇਨ੍ਹਾਂ ਸਾਰਿਆਂ ਸਾਹਮਣੇ ਸੀਸ ਝੁਕਾਉਣ ਦਾ ਜਿਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਅੰਦੋਲਨ ਵਿਚ ਵੱਡਾ ਯੋਗਦਾਨ ਪਾਇਆ। 
- ਬੰਗਾਲ ਦੀ ਧਰਤੀ ਤੋਂ ਨਿਕਲੀਆਂ ਮਹਾਨ ਸ਼ਖਸੀਅਤਾਂ ਨੇ ਜਦੋਂ ਜਿਵੇਂ ਜਿਹੋ ਜਿਹੀ ਲੋੜ ਪਈ, ਸ਼ਸਤਰ ਅਤੇ ਸ਼ਾਸਤਰ ਤੋਂ, ਤਿਆਗ ਅਤ ਤਪੱਸਿਆ ਤੋਂ ਮਾਂ ਭਾਰਤੀ ਦੀ ਸੇਵਾ ਕੀਤੀ ਹੈ।
- ਬੰਗਾਲ ਦੀ ਮਿੱਟੀ ਨੂੰ ਆਪਣੇ ਮੱਥੇ ਨਾਲ ਲਾ ਕੇ ਜਿਨ੍ਹਾਂ ਨੇ ਪੂਰੀ ਮਨੁੱਖਤਾ ਨੂੰ ਦਿਸ਼ਾ ਦਿਖਾਈ, ਉਨ੍ਹਾਂ ਮੈਂ ਪ੍ਰਣਾਮ ਕਰਦਾ ਹਾਂ।
- ਦੁਰਗਾ ਪੂਰਜਾ ਦਾ ਤਿਉਹਾਰ ਭਾਰਤ ਦੀ ਏਕਤਾ ਅਤੇ ਪੂਰਨਤਾ ਦਾ ਤਿਉਹਾਰ ਵੀ ਹੈ। ਬੰਗਾਲ ਦੀ ਦੁਰਗਾ ਪੂਰਾ ਭਾਰਤ ਦੀ ਇਸ ਪੂਰਨਤਾ ਨੂੰ ਨਵੀਂ ਚਮਕ ਦਿੰਦੀ ਹੈ। ਇਹ ਬੰਗਾਲ ਦੀ ਜਾਗ੍ਰਿਤ ਚੇਤਨਾ ਦਾ, ਬੰਗਾਲ ਦੀ ਅਧਿਆਤਮਕਤਾ ਦਾ, ਬੰਗਾਲ ਦੀ ਇਤਿਹਾਸਕਤਾ ਪ੍ਰਭਾਵ ਹੈ।


Tanu

Content Editor Tanu