ਸ਼ੇਖ ਹਸੀਨਾ ਨਾਲ ਸਿਖਰ ਸੰਮੇਲਨ ''ਚ ਬੋਲੇ PM ਮੋਦੀ- ਬੰਗਲਾਦੇਸ਼ ਨਾਲ ਹੋਰ ਮਜ਼ਬੂਤ ਹੋਏ ਰਿਸ਼ਤੇ

Thursday, Dec 17, 2020 - 11:58 AM (IST)

ਸ਼ੇਖ ਹਸੀਨਾ ਨਾਲ ਸਿਖਰ ਸੰਮੇਲਨ ''ਚ ਬੋਲੇ PM ਮੋਦੀ- ਬੰਗਲਾਦੇਸ਼ ਨਾਲ ਹੋਰ ਮਜ਼ਬੂਤ ਹੋਏ ਰਿਸ਼ਤੇ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਬੰਗਲਾਦੇਸ਼ੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਡਿਜ਼ੀਟਲ ਸਿਖਰ ਸੰਮੇਲਨ 'ਚ ਸ਼ਾਮਲ ਹੁੰਦੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਅਤੇ ਰਿਸ਼ਤੇ ਪਹਿਲਾਂ ਨਾਲੋਂ ਵੱਧ ਮਜ਼ਬੂਤ ਹੋਏ ਹਨ। ਦੋ-ਪੱਖੀ ਵਾਰਤਾ 'ਚ ਪੀ.ਐੱਮ. ਮੋਦੀ ਨੇ ਕਿਹਾ ਕਿ ਕੋਰੋਨਾ ਵੈਕਸੀਨ ਦੇ ਕੰਮ 'ਚ ਭਾਰਤ ਬੰਗਲਾਦੇਸ਼ ਨੂੰ ਪੂਰਾ ਸਹਿਯੋਗ ਦੇਵੇਗਾ। ਭਾਰਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਜੇ ਦਿਵਸ ਤੋਂ ਬਾਅਦ ਸਾਡੀ ਮੁਲਾਕਾਤ ਕਾਫ਼ੀ ਅਹਿਮ ਹੈ। ਉਨ੍ਹਾਂ ਨੇ ਕਿਹਾ ਕਿ ਬੰਗਲਾਦੇਸ਼ ਨਾਲ ਸੰਬੰਧਾਂ 'ਚ ਅੱਗੇ ਦੀ ਮਜ਼ਬੂਤੀ ਅਤੇ ਡੂੰਘਾਈ ਲਿਆਉਣਾ ਸਾਡੀ ਪਹਿਲ ਹੈ। ਉਨ੍ਹਾਂ ਨੇਕਿਹਾ ਕਿ ਕੋਰੋਨਾ ਕਾਲ 'ਚ ਭਾਰਤ-ਬੰਗਲਾਦੇਸ਼ ਦਾ ਚੰਗਾ ਸਹਿਯੋਗ ਰਿਹਾ ਹੈ ਅਤੇ ਅੱਗੇ ਵੀ ਇਕ-ਦੂਜੇ ਨੂੰ ਸਹਿਯੋਗ ਦੇਵਾਂਗੇ। 

 

ਇਹ ਵੀ ਪੜ੍ਹੋ : ਖੇਤੀ ਕਾਨੂੰਨਾਂ ਵਿਰੁੱਧ ਸੰਘਰਸ਼ ਕਰ ਰਹੇ ਸੰਤ ਰਾਮ ਸਿੰਘ ਨੇ ਕਿਸਾਨੀ ਹੱਕਾਂ ਲਈ ਦਿੱਤੀ ਜਾਨ

ਸ਼ੇਖ ਹਸੀਨਾ ਨੇ 1971 ਦੀ ਜੰਗ ਨੂੰ ਕੀਤਾ ਯਾਦ
ਬੰਗਲਾਦੇਸ਼ ਦੀ ਪੀ.ਐੱਮ. ਸ਼ੇਖ ਹਸੀਨਾ ਨੇ ਆਪਣੇ ਸੰਬੋਧਨ 'ਚ ਕਿਹਾ ਕਿ ਦੋਵੇਂ ਦੇਸ਼ ਵਿਜੇ ਦਿਵਸ ਮਨ੍ਹਾਰਹੇ ਹਨ। ਹਸੀਨਾ ਨੇ ਇਸ ਦੌਰਾਨ 1971 ਦੀ ਜੰਗ 'ਚ ਸ਼ਹੀਦ ਹੋਏ ਭਾਰਤੀ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ। ਸ਼ੇਖ ਹਸੀਨਾ ਨੇ ਇਸ ਦੌਰਾਨ ਜੰਗ ਦੇ ਸਮੇਂ ਉਨ੍ਹਾਂ ਦੇ ਪਰਿਵਾਰ 'ਤੇ ਬੀਤੇ ਮੁਸ਼ਕਲ ਸਮੇਂ ਨੂੰ ਸਾਂਝਾ ਕੀਤਾ। ਹਸੀਨਾ ਨੇ ਕਿਹਾ ਕਿ ਕੋਰੋਨਾ ਕਾਲ 'ਚ ਦੋਵੇਂ ਦੇਸ਼ ਹੋਰ ਕਰੀਬ ਆਏ ਹਨ। ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਵੀ ਆਪਸੀ ਸੰਬੰਧ ਮਜ਼ਬੂਤ ਹੋਇਆ ਹੈ। ਦੋਹਾਂ ਦੇਸ਼ਾਂ ਨੇ ਇਸ ਸਾਲ ਕਈ ਕਨੈਕਟਵਿਟੀ ਦੇ ਨਵੇਂ ਕੰਮ ਸ਼ੁਰੂ ਕੀਤੇ ਹਨ। ਭਾਰਤ ਨੇ ਕੋਰੋਨਾ ਕਾਲ ਦਾ ਸਾਹਮਣਾ ਕੀਤਾ ਹੈ। ਭਾਰਤ ਆਉਣ ਵਾਲੇ ਸਮੇਂ 'ਚ ਦੁਨੀਆ ਦੀ ਅਰਥ ਵਿਵਸਥਾ 'ਚ ਅਹਿਮ ਰੋਲ ਅਦਾ ਕਰਨ ਵਾਲਾ ਹੈ। ਇਸ ਦੌਰਾਨ ਦੋਹਾਂ ਦੇਸ਼ਾਂ ਵਲੋਂ ਬੰਗ ਬੰਧੂ ਦੇ ਸਨਮਾਨ 'ਚ ਟਿਕਟ ਜਾਰੀ ਕੀਤਾ ਗਿਆ। ਨਾਲ ਹੀ ਮਹਾਤਮਾ ਗਾਂਧੀ ਡਿਜ਼ੀਟਲ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ ਗਈ। ਦੋਹਾਂ ਦੇਸ਼ਾਂ ਨੇ ਚਿਲਹਾਟੀ-ਹਲਦੀਬਾੜੀ ਵਿਚਾਲੇ ਰੇਲ ਲਿੰਕ ਨੂੰ ਮੁੜ ਸ਼ੁਰੂ ਕੀਤਾ। ਇਹ ਰੇਲ ਲਿੰਕ ਭਾਰਤ-ਪਾਕਿਸਤਾਨ ਦਰਮਿਆਨ ਹੋਈ 1965 ਦੀ ਲੜਾਈ ਸਮੇਂ ਬੰਦ ਕੀਤਾ ਗਿਆ ਸੀ।

ਇਹ ਵੀ ਪੜ੍ਹੋ :ਕਿਸਾਨ ਅੰਦੋਲਨ : ਸਿੰਘੂ ਸਰਹੱਦ 'ਤੇ ਡਟੇ ਕਿਸਾਨਾਂ ਦੀ ਮਦਦ ਲਈ 'ਤਕਨੀਕ' ਦਾ ਸਹਾਰਾ

ਨੋਟ : ਇਕ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

DIsha

Content Editor

Related News