''30 ਲੱਖ ਲੋਕਾਂ ਨੇ ਛੱਡੀ ਗੈਸ ਸਬਸਿਡੀ''
Sunday, Sep 20, 2015 - 01:06 PM (IST)
ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਰੇਡੀਓ ਜ਼ਰੀਏ ''ਮਨ ਕੀ ਬਾਤ'' ਕੀਤੀ। ਉਨ੍ਹਾਂ ਨੇ ਇਸ ਗੱਲਬਾਤ ਵਿਚ ਕਿਹਾ ਕਿ 30 ਲੱਖ ਪਰਿਵਾਰਾਂ ਨੇ ਗੈਸ ਸਿਲੰਡਰ ਦੀ ਸਬਸਿਡੀ ਛੱਡ ਦਿੱਤੀ ਹੈ ਅਤੇ ਇਹ ਅਮੀਰ ਲੋਕ ਨਹੀਂ ਹਨ ਸਗੋਂ ਕਿ ਮੱਧ ਅਤੇ ਹੇਠਲੇ ਵਰਗ ਦੇ ਲੋਕ ਹਨ। ਉਨ੍ਹਾਂ ਨੇ ਇਸ ਗੱਲ ''ਤੇ ਖੁਸ਼ੀ ਜ਼ਾਹਰ ਕੀਤੀ।
ਮੋਦੀ ਨੇ ਆਕਾਸ਼ਵਾਣੀ ''ਤੇ ''ਮਨ ਕੀ ਬਾਤ'' ਪ੍ਰੋਗਰਾਮ ਦੇ 12 ਆਡੀਸ਼ਨ ਵਿਚ ਕਿਹਾ ਕਿ ਮੈਂ ਪਹਿਲਾਂ ਕਿਹਾ ਸੀ ਕਿ ਗਰੀਬ ਦੇ ਘਰ ਦਾ ਚੁੱਲ੍ਹਾ ਬਲਦਾ ਹੈ, ਬੱਚੇ ਰੋਂਦੇ ਰਹਿੰਦੇ ਹਨ। ਗਰੀਬ ਮਾਂ ਨੂੰ ਕੀ ਗੈਸ ਸਿਲੰਡਰ ਨਹੀਂ ਮਿਲਣਾ ਚਾਹੀਦਾ। ਮੈਂ ਸੰਪੰਨ ਲੋਕਾਂ ਨੂੰ ਬੇਨਤੀ ਕੀਤੀ ਸੀ ਕਿ ਤੁਸੀਂ ਸਬਸਿਡੀ ਛੱਡ ਸਕਦੇ ਹੋ ਕੀ? ਉਨ੍ਹਾਂ ਨੇ ਕਿਹਾ ਕਿ ਅੱਜ ਮੈਂ ਖੁਸ਼ੀ ਨਾਲ ਕਹਿਣਾ ਚਾਹਾਂਗਾ ਕਿ ਇਸ ਦੇਸ਼ ਦੇ 30 ਲੱਖ ਪਰਿਵਾਰਾਂ ਨੇ ਗੈਸ ਸਬਸਿਡੀ ਛੱਡ ਦਿੱਤੀ ਹੈ ਅਤੇ ਇਹ ਅਮੀਰ ਲੋਕ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਸਮਾਜ ਦੇ ਆਮ ਲੋਕ ਜਿਨਾਂ ਲਈ ਸਬਸਿਡੀ ਛੱਡਣਾ ਮੁਸ਼ਕਲ ਕੰਮ ਹੈ, ਉਨ੍ਹਾਂ ਨੇ ਇਹ ਕੰਮ ਕੀਤਾ। ਉਨ੍ਹਾਂ ਨੇ ਪੁੱਛਿਆ ਕਿ ਇਹ ''ਮੌਨ ਕ੍ਰਾਂਤੀ'' ਨਹੀਂ ਹੈ? ਕੀ ਇਹ ਜਨ-ਸ਼ਕਤੀ ਦੇ ਦਰਸ਼ਨ ਨਹੀਂ ਹਨ?
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।