PM ਮੋਦੀ ਨੇ ਸੰਤ ਸਮਾਜ ਨੂੰ ਕੁੰਭ ਖ਼ਤਮ ਕਰਨ ਦੀ ਕੀਤੀ ਅਪੀਲ, ਟਵੀਟ ਕਰ ਆਖ਼ੀ ਇਹ ਗੱਲ

Saturday, Apr 17, 2021 - 10:06 AM (IST)

PM ਮੋਦੀ ਨੇ ਸੰਤ ਸਮਾਜ ਨੂੰ ਕੁੰਭ ਖ਼ਤਮ ਕਰਨ ਦੀ ਕੀਤੀ ਅਪੀਲ, ਟਵੀਟ ਕਰ ਆਖ਼ੀ ਇਹ ਗੱਲ

ਨਵੀਂ ਦਿੱਲੀ- ਦੇਸ਼ 'ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਇਨਫੈਕਸ਼ਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਤ ਸਮਾਜ ਨੂੰ ਹਰਿਦੁਆਰ 'ਚ ਚੱਲ ਰਹੇ ਕੁੰਭ ਨੂੰ ਖ਼ਤਮ ਕਰ ਇਸ ਨੂੰ ਪ੍ਰਤੀਕਾਤਮਕ (ਸਿੰਬੋਲਿਕ) ਰੱਖਣ ਦੀ ਅਪੀਲ ਕੀਤੀ ਹੈ। ਮੋਦੀ ਨੇ ਸ਼ਨੀਵਾਰ ਨੂੰ ਜੂਨਾ ਅਖਾੜਾ ਦੇ ਆਚਾਰੀਆ ਮਹਾਮੰਡਲੇਸ਼ਵਰ ਸਵਾਮੀ ਅਵਧੇਸ਼ਾਨੰਦ ਗਿਰੀ ਨਾਲ ਫ਼ੋਨ 'ਤੇ ਗੱਲ ਕਰਨ ਤੋਂ ਬਾਅਦ ਟਵੀਟ ਕਰ ਕੇ ਕੁੰਭ ਦੇ ਖ਼ਤਮ ਹੋਣ ਦੇ ਸੰਕੇਤ ਦਿੱਤੇ ਹਨ। ਪ੍ਰਧਾਨ ਮੰਤਰੀ ਨੇ ਟਵਿੱਟਰ 'ਤੇ ਕਿਹਾ,''ਆਚਾਰੀਆ ਮਹਾਮੰਡਲੇਸ਼ਵਰ ਪੂਜਨੀਯ ਸਵਾਮੀ ਅਵਧੇਸ਼ਾਨੰਦ ਗਿਰੀ ਜੀ ਨਾਲ ਅੱਜ ਫ਼ੋਨ 'ਤੇ ਗੱਲ ਕੀਤੀ। ਸਾਰੇ ਸੰਤਾਂ ਦੀ ਸਿਹਤ ਦਾ ਹਾਲ ਪੁੱਛਿਆ। ਸਾਰੇ ਸੰਤ ਪ੍ਰਸ਼ਾਸਨ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰ ਰਹੇ ਹਨ। ਮੈਂ ਇਸ ਲਈ ਸੰਤ ਜਗਤ ਦਾ ਆਭਾਰ ਜ਼ਾਹਰ ਕੀਤਾ।''

PunjabKesari

ਉਨ੍ਹਾਂ ਨੇ ਇਕ ਹੋਰ ਟਵੀਟ 'ਚ ਕਿਹਾ,''ਮੈਂ ਪ੍ਰਾਰਥਨਾ ਕੀਤੀ ਹੈ ਕਿ 2 ਸ਼ਾਹੀ ਇਸ਼ਨਾਨ ਹੋ ਚੁਕੇ ਹਨ ਅਤੇ ਹੁਣ ਕੁੰਭ ਨੂੰ ਕੋਰੋਨਾ ਆਫ਼ਤ ਕਾਰਨ ਪ੍ਰਤੀਕਾਤਮਕ ਹੀ ਰੱਖਿਆ ਜਾਵੇ। ਇਸ ਨਾਲ ਇਸ ਆਫ਼ਤ ਨਾਲ ਲੜਾਈ ਨੂੰ ਇਕ ਤਾਕਤ ਮਿਲੇਗੀ।'' ਸਵਾਮੀ ਅਵਧੇਸ਼ਾਨੰਦ ਗਿਰੀ ਨੇ ਵੀ ਟਵੀਟ ਕਰ ਕੇ ਕਿਹਾ,''ਮਾਨਯੋਗ ਪ੍ਰਧਾਨ ਮੰਤਰੀ ਜੀ ਦੀ ਅਪੀਲ ਦਾ ਅਸੀਂ ਸਨਮਾਨ ਕਰਦੇ ਹਾਂ। ਮੈਂ ਅਪੀਲ ਕਰਦਾ ਹਾਂ ਕਿ ਲੋਕ ਕੋਵਿਡ ਦੀਆਂ ਸਥਿਤੀਆਂ ਨੂੰ ਦੇਖਦੇ ਹੋਏ ਭਾਰੀ ਗਿਣਤੀ 'ਚ ਇਸ਼ਨਾਨ ਲਈ ਨਾ ਆਉਣ ਅਤੇ ਨਿਯਮਾਂ ਦਾ ਪਾਲਣ ਕਰਨ।'' ਦੱਸਣਯੋਗ ਹੈ ਕਿ ਹਰਿਦੁਆਰ 'ਚ ਚੱਲ ਰਹੇ ਕੁੰਭ 'ਚ ਸਾਧੂ ਸੰਤਾਂ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ 'ਚ ਲੋਕ ਜੁਟ ਰਹੇ ਹਨ, ਜਿਸ ਕਾਰਨ ਕੋਰੋਨਾ ਇਨਫੈਕਸ਼ਨ ਦੇ ਫ਼ੈਲਣ ਦਾ ਖ਼ਤਰਾ ਕਾਫ਼ੀ ਵੱਧ ਗਿਆ ਹੈ। ਕੁੰਭ 'ਚ ਕਈ ਸਾਧੂ ਕੋਰੋਨਾ ਨਾਲ ਪੀੜਤ ਵੀ ਪਾਏ ਗਏ ਹਨ।

PunjabKesari

ਇਹ ਵੀ ਪੜ੍ਹੋ : ਹੁਣ ਤੱਕ 50 ਤੋਂ ਵੱਧ ਸਾਧੂ ਕੋਵਿਡ-19 ਤੋਂ ਪੀੜ੍ਹਤ, ਹਰਿਦੁਆਰ ਕੁੰਭ ਦੀ ਸਮਾਪਤੀ ਨੂੰ ਲੈ ਕੇ ਭਿੜੇ ਅਖਾੜੇ

ਨੋਟ : ਨਰਿੰਦਰ ਮੋਦੀ ਵਲੋਂ ਕੁੰਭ ਮੇਲਾ ਖ਼ਤਮ ਕਰਨ ਦੀ ਅਪੀਲ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News