ਮਹਿਲਾ ਕਮਿਸ਼ਨ ਨੇ ਮੋਦੀ ''ਤੇ ਸਿੱਧੂ ਦੇ ਬਿਆਨ ਨੂੰ ਦੱਸਿਆ ਇਸਤਰੀ ਵਿਰੋਧੀ

5/11/2019 3:02:11 PM

ਨਵੀਂ ਦਿੱਲੀ— ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ 'ਨਵੀਂ ਲਾੜੀ' ਨਾਲ ਕਰਨ ਵਾਲੇ ਕਾਂਗਰਸ ਦੇ ਸੀਨੀਅਰ ਨੇਤਾ ਅਤੇ ਪੰਜਾਬ ਸਰਕਾਰ 'ਚ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਬਿਆਨ ਦੀ ਸਖਤ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਉਨ੍ਹਾਂ ਦੀ ਇਸਤਰੀ ਵਿਰੋਧੀ ਮਾਨਸਿਕਤਾ ਦਾ ਪਤਾ ਲੱਗਦਾ ਹੈ। ਰੇਖਾ ਸ਼ਰਮਾ ਨੇ ਸ਼ਨੀਵਾਰ ਨੂੰ ਇਕ ਟਵੀਟ ਕਰ ਕੇ ਕਿਹਾ ਕਿ ਸਿੱਧੂ ਦਾ ਇਹ ਬਿਆਨ ਉਨ੍ਹਾਂ ਦੀ ਇਸਤਰੀ ਵਿਰੋਧੀ ਬੀਮਾਰ ਮਾਨਸਿਕਤਾ ਨੂੰ ਦਰਸਾਉਂਦਾ ਹੈ ਅਤੇ ਉਹ ਔਰਤਾਂ ਨੂੰ ਸਿਰਫ ਰੋਟੀ ਬਣਾਉਣ ਵਾਲੀ ਦੇ ਰੂਪ 'ਚ ਹੀ ਦੇਖਦੇ ਹਨ। ਇਸ ਦੀ ਸਖਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ।

ਰੇਖਾ ਸ਼ਰਮਾ ਨੇ ਕਾਹ,''ਨਿੰਦਾਯੋਗ। ਇਹ ਔਰਤਾਂ ਦੇ ਪ੍ਰਤੀ ਉਨ੍ਹਾਂ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਕੀ ਉਹ ਸਮਝਦੇ ਹਨ ਕਿ ਔਰਤਾਂ ਸਿਰਫ ਰੋਟੀ ਬਣਾਉਣ ਅਤੇ ਚੂੜੀਆਂ ਛਣਕਾਉਣ ਲਈ ਹੀ ਹਨ? ਇਕ ਪਾਸੇ ਭਾਰਤੀ ਔਰਤਾਂ ਹਰ ਖੇਤਰ 'ਚ ਨਵੀਆਂ-ਨਵੀਆਂ ਉਪਲੱਬਧੀਆਂ ਹਾਸਲ ਕਰ ਰਹੀਆਂ ਹਨ ਅਤੇ ਸਿੱਧੂ ਉਨ੍ਹਾਂ ਨੂੰ ਸਿਰਫ਼ ਆਪਣੇ ਇਸਤਰੀ ਵਿਰੋਧੀ ਚਸ਼ਮੇ ਨਾਲ ਦੇਖਦੇ ਹਨ। ਕਾਂਗਰਸ ਨੇਤਾ ਨੇ ਇੰਦੌਰ 'ਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ,''ਮੋਦੀ ਜੀ ਉਸ ਲਾੜੀ ਦੀ ਤਰ੍ਹਾਂ ਹਨ, ਜੋ ਰੋਟੀਆਂ ਘੱਟ ਵੇਲਦੀ ਹੈ ਅਤੇ ਚੂੜੀਆਂ ਜ਼ਿਆਦਾ ਛਣਕਾਉਂਦੀ ਹੈ ਤਾਂ ਕਿ ਮੁਹੱਲੇ ਵਾਲਿਆਂ ਨੂੰ ਇਹ ਪਤਾ ਲੱਗ ਸਕੇ ਕਿ ਉਹ ਕੰਮ ਕਰ ਰਹੀ ਹੈ। ਸਿਰਫ ਮੋਦੀ ਜੀ ਇਹੀ ਕਰ ਰਹੇ ਹਨ।''


DIsha

Edited By DIsha